DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

‘ਦੁਲਹਨੀਆ ਲੇ ਆਏਗੀ’ ਦਾ ਟ੍ਰੇਲਰ ਰਿਲੀਜ਼

‘ਦੁਲਹਨੀਆ ਲੇ ਆਏਗੀ’ ਦੇ ਨਿਰਮਾਤਾਵਾਂ ਨੇ ਅੱਜ ਆਪਣੀ ਆਉਣ ਵਾਲੀ ਪਰਿਵਾਰਕ ਮਨੋਰੰਜਨ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜੋ ਵਿਆਹ, ਰੋਮਾਂਸ, ਪਰਿਵਾਰਕ ਡਰਾਮੇ ਅਤੇ ਦਿਲਚਸਪ ਘਟਨਾਵਾਂ ਨਾਲ ਭਰਪੂਰ ਸ਼ਾਨਦਾਰ ਕਾਮੇਡੀ ਦੀ ਝਲਕ ਪੇਸ਼ ਕਰਦਾ ਹੈ। ਆਕਾਸ਼ਾਦਿਤਿਆ ਲਾਮਾ ਦੇ ਨਿਰਦੇਸ਼ਨ...

  • fb
  • twitter
  • whatsapp
  • whatsapp
Advertisement

‘ਦੁਲਹਨੀਆ ਲੇ ਆਏਗੀ’ ਦੇ ਨਿਰਮਾਤਾਵਾਂ ਨੇ ਅੱਜ ਆਪਣੀ ਆਉਣ ਵਾਲੀ ਪਰਿਵਾਰਕ ਮਨੋਰੰਜਨ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜੋ ਵਿਆਹ, ਰੋਮਾਂਸ, ਪਰਿਵਾਰਕ ਡਰਾਮੇ ਅਤੇ ਦਿਲਚਸਪ ਘਟਨਾਵਾਂ ਨਾਲ ਭਰਪੂਰ ਸ਼ਾਨਦਾਰ ਕਾਮੇਡੀ ਦੀ ਝਲਕ ਪੇਸ਼ ਕਰਦਾ ਹੈ। ਆਕਾਸ਼ਾਦਿਤਿਆ ਲਾਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਅਜਿਹੀ ਦੁਲਹਨ ਦੁਆਲੇ ਘੁੰਮਦੀ ਹੈ ਜੋ ਤੈਅ ਸਮੇਂ ਅੰਦਰ ਵਿਆਹ ਕਰਾਉਣਾ ਚਾਹੁੰਦੀ ਹੈ। ਇਸ ਕਾਰਨ ਕਈ ਸੰਭਾਵੀ ਲਾੜਿਆ ਦਰਮਿਆਨ ਮਜ਼ੇਦਾਰ ‘ਮਿਊਜ਼ੀਕਲ ਚੇਅਰਜ਼’ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਵਿਆਹ ਦੇ ਪਿਛੋਕੜ ’ਤੇ ਅਧਾਰਿਤ ਫਿਲਮ ਦੇ ਟ੍ਰੇਲਰ ਵਿੱਚ ਹਾਸੇ, ਜਜ਼ਬਾਤ ਅਤੇ ਪਰਿਵਾਰਕ ਮਨੋਰੰਜਨ ਦਾ ਸੁਮੇਲ ਸ਼ਾਮਲ ਹੈ। ਫ਼ਿਲਮ ਵਿੱਚ ਖੁਸ਼ਾਲੀ ਕੁਮਾਰ, ਮਹੇਸ਼ ਮਾਂਜਰੇਕਰ ਅਤੇ ਪਿਊਸ਼ ਮਿਸ਼ਰਾ ਮੁੱਖ ਭੂਮਿਕਾਵਾਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਓਮਕਾਰ ਕਪੂਰ ਅਤੇ ਮਸ਼ਹੂਰ ਕੰਟੈਂਟ ਕ੍ਰਿਏਟਰ ਅਗੂ ਸਟੈਨਲੀ ਚੀਡੋਜ਼ੀ ਅਤੇ ਬੀ ਸੀ ਆਂਟੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਸਿੱਧਾਰਥ ਬੈਨਰਜੀ, ਆਕਾਸ਼ਾਦਿਤਿਆ ਲਾਮਾ ਅਤੇ ਵਿਕਾਸ ਅਗਰਵਾਲ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਦੁਲਹਨੀਆ ਲੇ ਆਏਗੀ’ 24 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Advertisement
Advertisement
×