DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੌਮ ਹੈਂਕਸ ਬਣਨਗੇ ਅਬਰਾਹਮ ਲਿੰਕਨ

ਹੌਲੀਵੁੱਡ ਦੇ ਉੱਘੇ ਅਦਾਕਾਰ ਟੌਮ ਹੈਂਕਸ ‘ਲਿੰਕਨ ਇਨ ਦਿ ਬਾਰਡੋ’ ਕਿਤਾਬ ’ਤੇ ਬਣਨ ਵਾਲੀ ਫਿਲਮ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਭੂਮਿਕਾ ਨਿਭਾਉਣਗੇ। ਆਸਕਰ-ਨਾਮਜ਼ਦ ਫਿਲਮ ਨਿਰਮਾਤਾ ਡਿਊਕ ਜੌਹਨਸਨ, ਜੋ 2015 ਦੀ ‘ਅਨੋਮਲਿਸਾ’ ਲਈ ਜਾਣੇ ਜਾਂਦੇ ਹਨ, ਲੇਖਕ ਜਾਰਜ ਸਾਂਡਰਸ...

  • fb
  • twitter
  • whatsapp
  • whatsapp
Advertisement

ਹੌਲੀਵੁੱਡ ਦੇ ਉੱਘੇ ਅਦਾਕਾਰ ਟੌਮ ਹੈਂਕਸ ‘ਲਿੰਕਨ ਇਨ ਦਿ ਬਾਰਡੋ’ ਕਿਤਾਬ ’ਤੇ ਬਣਨ ਵਾਲੀ ਫਿਲਮ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਭੂਮਿਕਾ ਨਿਭਾਉਣਗੇ। ਆਸਕਰ-ਨਾਮਜ਼ਦ ਫਿਲਮ ਨਿਰਮਾਤਾ ਡਿਊਕ ਜੌਹਨਸਨ, ਜੋ 2015 ਦੀ ‘ਅਨੋਮਲਿਸਾ’ ਲਈ ਜਾਣੇ ਜਾਂਦੇ ਹਨ, ਲੇਖਕ ਜਾਰਜ ਸਾਂਡਰਸ ਨਾਲ ਇਸ ਪ੍ਰਾਜੈਕਟ ਦੇ ਨਿਰਦੇਸ਼ਨ ਅਤੇ ਨਿਰਮਾਣ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ 2017 ਦੀ ਸਭ ਤੋਂ ਵੱਧ ਵਿਕਣ ਵਾਲਾ ਨਾਵਲ ਲਿਖਿਆ ਸੀ। ਹੈਂਕਸ ਇਸ ਪ੍ਰਾਜੈਕਟ ਦਾ ਨਿਰਮਾਣ ਵੀ ਕਰਨਗੇ। ਇਹ ਲਾਈਵ-ਐਕਸ਼ਨ ਅਤੇ ਸਟਾਪ-ਮੋਸ਼ਨ ਐਨੀਮੇਸ਼ਨ ਦਾ ਹਾਈਬ੍ਰਿਡ ਵਰਜਨ ਹੈ। ‘ਲਿੰਕਨ ਇਨ ਦਿ ਬਾਰਡੋ’ ਰਾਸ਼ਟਰਪਤੀ ਦੇ ਜੀਵਨ ਦੇ ਅਹਿਮ ਅਧਿਆਇ ’ਤੇ ਕੇਂਦ੍ਰਿਤ ਹੈ। ਇਸ ਦਾ ਨਿਰਮਾਣ ਲੰਡਨ ਵਿੱਚ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਹੈਂਕਸ ਨੇ ਕਈ ਹਸਤੀਆਂ ’ਤੇ ਅਧਾਰਤ ਫਿਲਮਾਂ ’ਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵਿੱਚ ‘ਅਪੋਲੋ 13’ ਵਿੱਚ ਪੁਲਾੜ ਯਾਤਰੀ ਜਿਮ ਲੋਵੇਲ, ‘ਸਲੀ’ ਵਿੱਚ ਪਾਇਲਟ ਚੈਸਲੀ, ‘ਦਿ ਪੋਸਟ’ ਵਿੱਚ ਵਾਸ਼ਿੰਗਟਨ ਪੋਸਟ ਦੇ ਸੰਪਾਦਕ ਬੇਨ ਬ੍ਰੈਡਲੀ, ‘ਏ ਬਿਊਟੀਫੁੱਲ ਡੇਅ ਇਨ ਦ ਨੇਬਰਹੁੱਡ’ ਵਿੱਚ ਬੱਚਿਆਂ ਦੇ ਟੈਲੀਵਿਜ਼ਨ ਆਈਕਨ ਫਰੈੱਡ ਰੌਜਰਸ ਅਤੇ ‘ਸੇਵਿੰਗ ਮਿਸਟਰ ਬੈਂਕਸ’ ਵਿੱਚ ਵਾਲਟ ਡਿਜ਼ਨੀ ਸ਼ਾਮਲ ਹਨ।

Advertisement
Advertisement
×