DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਲ 2026 ਵਿੱਚ ਕਰਨ ਲਈ ਕੁਝ ਨਹੀਂ ਬਚਿਆ: ਸੁਤਾਪਾ ਸਿਕਦਰ

ਲੇਖਿਕਾ ਸੁਤਾਪਾ ਸਿਕਦਰ ਨੇ ਆਪਣੇ ਪਤੀ ਮਰਹੂਮ ਅਦਾਕਾਰ ਇਰਫਾਨ ਖ਼ਾਨ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਲੇਖਿਕਾ ਨੇ ਸਾਲ 2016 ਦੇ ਸਭ ਤੋਂ ਯਾਦਗਾਰ ਪਲਾਂ ਨੂੰ ਯਾਦ ਕੀਤਾ ਹੈ। ਇਸ ਪੋਸਟ ਵਿੱਚ ਉਸ...

  • fb
  • twitter
  • whatsapp
  • whatsapp
Advertisement

ਲੇਖਿਕਾ ਸੁਤਾਪਾ ਸਿਕਦਰ ਨੇ ਆਪਣੇ ਪਤੀ ਮਰਹੂਮ ਅਦਾਕਾਰ ਇਰਫਾਨ ਖ਼ਾਨ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਲੇਖਿਕਾ ਨੇ ਸਾਲ 2016 ਦੇ ਸਭ ਤੋਂ ਯਾਦਗਾਰ ਪਲਾਂ ਨੂੰ ਯਾਦ ਕੀਤਾ ਹੈ। ਇਸ ਪੋਸਟ ਵਿੱਚ ਉਸ ਨੇ ਲਿਖਿਆ ਹੈ,‘‘ਜਬ ਆਪ ਥੇ ਤੋਂ ਮੈਂ ਬਹੁਤ ਖ਼ੁਸ਼ ਥੀ।’’ ਉਸ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਸਾਂਝਾ ਕੀਤਾ। ਇਸ ਵਿੱਚ ਦਸ ਸਾਲ ਪਹਿਲਾਂ ਦੇ ਕਈ ਮੌਕਿਆਂ ਦੀਆਂ ਝਲਕੀਆਂ ਦਿਖਾਈਆਂ ਹਨ। ਉਸ ਨੇ ਕੈਪਸ਼ਨ ਵਿੱਚ ਲਿਖਿਆ,‘‘ਸਾਲ 2016 ਵਿੱਚ ਬਹੁਤ ਕੁਝ ਹੋਇਆ। ਮੈਂ ਬਹੁਤ ਖ਼ੁਸ਼ ਸੀ ਕਿਉਂਕਿ ਤੁਸੀਂ ਹਮੇਸ਼ਾਂ ਮੇਰੇ ਸਾਹਮਣੇ ਮੌਜੂਦ ਰਹਿੰਦੇ ਸੀ। ਮੈਂ ਟੌਮ ਹੈਂਕਸ ਨੂੰ ਮਿਲੀ ਅਤੇ ਆਪਣੀਆਂ ਸਹੇਲੀਆਂ ਨਾਲ ਗੋਆ ਘੁੰਮਣ ਗਈ। ਫਲੋਰੈਂਸ ’ਚ ਇਨਫਰਨੋ ਪ੍ਰੀਮੀਅਰ ਵਿੱਚ ਗਈ। ਅਸੀਂ ਜੰਗਲਾਂ ਵਿੱਚ ਵੀ ਗਏ ਅਤੇ ਅਸੀਂ ਫਿਲਮ ‘ਮਦਾਰੀ’ ਦਾ ਨਿਰਮਾਣ ਕੀਤਾ। ਹੁਣ ਸਾਲ 2026 ਵਿੱਚ ਕਰਨ ਲਈ ਕੁਝ ਬਚਿਆ ਹੀ ਨਹੀਂ।’’

ਇਰਫ਼ਾਨ ਖ਼ਾਨ ਨੂੰ ਉਸ ਦੀਆਂ ਫਿਲਮਾਂ ‘ਸਲੱਮਡੌਗ ਮਿਲੇਨੀਅਰ’, ‘ਲਾਈਫ ਆਫ ਪਾਈ’ ਅਤੇ ‘ਲੰਚਬਾਕਸ’ ਲਈ ਜਾਣਿਆ ਜਾਂਦਾ ਹੈ। ਅਦਾਕਾਰ ਖ਼ਾਨ ਦੀ 29 ਅਪਰੈਲ 2020 ਨੂੰ 53 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ। ਖ਼ਾਨ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਪੁੱਤਰ ਅਦਾਕਾਰ ਬਾਬਿਲ ਖ਼ਾਨ ਅਤੇ ਅਯਾਨ ਖ਼ਾਨ ਹਨ।

Advertisement

Advertisement
Advertisement
×