DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੈਟਰੋਲ-ਡੀਜ਼ਲ ਤੇ ਗੈਸ ਦੀ ਕੋਈ ਕਮੀ ਨਹੀਂ: ਸੈਣੀ

ਹਰਿਆਣਾ ਦੇ ਮੁੱਖ ਮੰਤਰੀ ਨੇ ਜ਼ਰੂਰੀ ਵਸਤਾਂ ਦੇ ਲੋੜੀਂਦੇ ਸਟਾਕ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
featured-img featured-img
ਰੇਲਗੱਡੀ ਰਵਾਨਾ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ।
Advertisement

ਆਤਿਸ਼ ਗੁਪਤਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਦਿਵਾਇਆ ਕਿ ਮੱਧ-ਏਸ਼ੀਆ ਅੰਦਰ ਬਣੇ ਹਾਲਾਤ ਦੇ ਬਾਵਜੂਦ ਸੂਬੇ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਕੋਈ ਘਾਟ ਨਹੀਂ ਹੈ। ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਰਚੁਅਲ ਮੀਟਿੰਗ ਮਗਰੋਂ ਅੱਜ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਲੋੜੀਂਦਾ ਸਟਾਕ ਮੌਜੂਦ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਪੈਟਰੋਲੀਅਮ ਪਦਾਰਥਾਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ ਹਨ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਰ ਸਮੇਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।

Advertisement

ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਮੱਧ ਏਸ਼ੀਆ ਦੀ ਜੰਗ ਦਾ ਹਵਾਲਾ ਦੇ ਕੇ ਜ਼ਰੂਰੀ ਵਸਤਾਂ ਦੀ ਕਮੀ ਬਾਰੇ ਅਫਵਾਹਾਂ ਫੈਲਾ ਰਹੇ ਹਨ, ਜਦਕਿ ਦੇਸ਼ ਅਤੇ ਸੂਬੇ ਅੰਦਰ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਉਨ੍ਹਾਂ ਆਮ ਜਨਤਾ ਅੱਗੇ ਅਜਿਹੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ।

Advertisement

ਉਨ੍ਹਾਂ ਅਨੁਸਾਰ ਸੂਬੇ ਅੰਦਰ 4032 ਸਰਕਾਰੀ ਪੈਟਰੋਲ ਪੰਪ ਚੱਲ ਰਹੇ ਹਨ, ਜਿੱਥੇ ਰੋਜ਼ਾਨਾ ਔਸਤਨ 4,804 ਕਿਲੋ ਲੀਟਰ ਪੈਟਰੋਲ ਅਤੇ 12,003 ਕਿਲੋ ਲੀਟਰ ਡੀਜ਼ਲ ਵਿਕ ਰਿਹਾ ਹੈ। ਸੂਬੇ ਅੰਦਰ ਰੋਜ਼ਾਨਾ ਦੋ ਲੱਖ ਸਿਲੰਡਰ ਪੁੱਜ ਰਹੇ ਹਨ ਅਤੇ ਤਕਰੀਬਨ 1 ਲੱਖ 90 ਹਜ਼ਾਰ ਸਿਲੰਡਰਾਂ ਦੀ ਵੰਡ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੀ ਐੱਨ ਜੀ ਪਾਈਪਲਾਈਨ ਵਿਛਾਉਣ ਵਾਸਤੇ ਤਿੰਨ ਲੱਖ ਰੁਪਏ ਪ੍ਰਤੀ ਕਿਲੋਮੀਟਰ (10 ਸਾਲਾਂ ਲਈ ਐਡਵਾਂਸ) ਵਾਲਾ ਲੀਜ਼ ਰੈਂਟ ਘਟਾ ਕੇ ਇੱਕ ਹਜ਼ਾਰ ਰੁਪਏ ਪ੍ਰਤੀ ਕਿਲੋਮੀਟਰ ਇਕਮੁਸ਼ਤ ਕਰ ਦਿੱਤਾ ਹੈ। ਇਸ ਫੈਸਲੇ ਨਾਲ ਗੈਸ ਕੰਪਨੀਆਂ ਅਤੇ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ। ਮੌਜੂਦਾ ਸਮੇਂ 28,377 ਕਿਲੋਮੀਟਰ ਲੰਬੀ ਪੀ ਐੱਨ ਜੀ ਪਾਈਪਲਾਈਨ ਵਿਛ ਚੁੱਕੀ ਹੈ। ਸੂਬੇ ਅੰਦਰ 13 ਲੱਖ 33 ਹਜ਼ਾਰ 603 ਕਨੈਕਸ਼ਨਾਂ ਦਾ ਟੀਚਾ ਮਿੱਥਿਆ ਗਿਆ ਸੀ, ਜਿਨ੍ਹਾਂ ’ਚੋਂ 5 ਲੱਖ 59 ਹਜ਼ਾਰ 761 ਕਨੈਕਸ਼ਨ ਲੱਗ ਚੁੱਕੇ ਹਨ ਅਤੇ 3 ਲੱਖ 32 ਹਜ਼ਾਰ 162 ਕਨੈਕਸ਼ਨਾਂ ਅੰਦਰ ਗੈਸ ਸਪਲਾਈ ਚਾਲੂ ਹੋ ਗਈ ਹੈ।

ਮੁੱਖ ਮੰਤਰੀ ਵੱਲੋਂ ਅਯੁੱਧਿਆ ਧਾਮ ਨੂੰ ਹਰੀ ਝੰਡੀ

ਅੰਬਾਲਾ (ਸਰਬਜੀਤ ਸਿੰਘ ਭੱਟੀ): ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਤੋਂ ਅਯੁੱਧਿਆ ਧਾਮ ਲਈ ਵਿਸ਼ੇਸ਼ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਗੱਡੀ ਰਾਹੀਂ ਸੱਤ ਜ਼ਿਲ੍ਹਿਆਂ ਦੇ 700 ਤੋਂ ਵੱਧ ਬਜ਼ੁਰਗ ਅਯੁੱਧਿਆ ਵਿੱਚ ਸ੍ਰੀ ਰਾਮ ਲੱਲਾ ਦੇ ਦਰਸ਼ਨ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਅਪਰੈਲ ਦੇ ਆਖਰੀ ਹਫ਼ਤੇ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਸਤੇ ਵੀ ਵਿਸ਼ੇਸ਼ ਰੇਲਗੱਡੀ ਚੱਲੇਗੀ।

Advertisement
×