DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰਾਣੀ ਨੂੰ ਮਿਲੇਗੀ ਆਨਰੇਰੀ ਡਾਕਟਰੇਟ ਦੀ ਡਿਗਰੀ

ਬੌਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੂੰ ਉਸ ਵੱਲੋਂ ਭਾਰਤੀ ਸਿਨਮਾ ਅਤੇ ਮਨੁੱਖੀ ਕਾਰਜਾਂ ’ਚ ਪਾਏ ਯੋਗਦਾਨ ਲਈ ਆਸਟਰੇਲੀਆ ਦੀ ਲਾ ਟਰੋਬ ਯੂਨੀਵਰਸਿਟੀ ਵੱਲੋਂ ਸਾਲ 2026 ਦੇ ‘ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ’ (ਆਈ ਐੱਫ ਐੱਫ ਐੱਮ) ਵਿੱਚ ‘ਆਨਰੇਰੀ ਡਾਕਟਰ ਆਫ ਲੈਟਰਜ਼’ ਡਿਗਰੀ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੂੰ ਉਸ ਵੱਲੋਂ ਭਾਰਤੀ ਸਿਨਮਾ ਅਤੇ ਮਨੁੱਖੀ ਕਾਰਜਾਂ ’ਚ ਪਾਏ ਯੋਗਦਾਨ ਲਈ ਆਸਟਰੇਲੀਆ ਦੀ ਲਾ ਟਰੋਬ ਯੂਨੀਵਰਸਿਟੀ ਵੱਲੋਂ ਸਾਲ 2026 ਦੇ ‘ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ’ (ਆਈ ਐੱਫ ਐੱਫ ਐੱਮ) ਵਿੱਚ ‘ਆਨਰੇਰੀ ਡਾਕਟਰ ਆਫ ਲੈਟਰਜ਼’ ਡਿਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਡਿਗਰੀ ਫੈਸਟੀਵਲ ਦੇ ਹਿੱਸੇ ਵਜੋਂ 14 ਅਗਸਤ ਨੂੰ ਫੈੱਡਰੇਸ਼ਨ ਸਕੁਏਅਰ ’ਚ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਦਿੱਤੀ ਜਾਵੇਗੀ। ਅਦਾਕਾਰਾ ਰਾਣੀ ਮੁਖਰਜੀ ਨੇ ਫਿਲਮ ‘ਬਲੈਕ’, ‘ਨੋ ਵਨ ਹੈਸ ਕਿਲਡ ਜੈਸਿਕਾ’, ‘ਹਿਚਕੀ’, ‘ਮਰਦਾਨੀ’ ਅਤੇ ‘ਮਿਸਿਜ਼ ਚੈਟਰਜੀ ਵਰਸਜ਼ ਨੌਰਵੇਅ’ ਵਿੱਚ ਦਮਦਾਰ ਭੂਮਿਕਾਵਾਂ ਨਿਭਾਈਆਂ ਹਨ। ਇਨ੍ਹਾਂ ਫਿਲਮਾਂ ਰਾਹੀਂ ਉਸ ਨੇ ਔਰਤਾਂ ਦੇ ਹੱਕਾਂ, ਲਿੰਗ ਅਧਾਰਿਤ ਭੇਦਭਾਵ ਅਤੇ ਸਰੀਰਕ ਦਿੱਕਤਾਂ ਪ੍ਰਤੀ ਸਮਾਜ ਦੀ ਸੋਚ ’ਚ ਬਦਲਾਅ ਲਿਆਉਣ ਜਿਹੇ ਮੁੱਦੇ ਚੁੱਕੇ ਹਨ। ਸਿਨੇਮਾ ਤੋਂ ਵੱਖਰੇ ਤੌਰ ’ਤੇ ਉਸ ਨੇ ਬੱਚਿਆਂ ਦੀ ਸਿਹਤ ਸੰਭਾਲ, ਸਿੱਖਿਆ ਅਤੇ ਸਮਾਜ ਦੇ ਵਿਕਾਸ ’ਚ ਯੋਗਦਾਨ ਪਾਉਣ ਵਾਲੀਆਂ ਮੁਹਿੰਮਾਂ ਦਾ ਸਮਰਥਨ ਕੀਤਾ ਹੈ। ਡਿਗਰੀ ਬਾਰੇ ਜਾਣਕਾਰੀ ਮਿਲਣ ’ਤੇ ਅਦਾਕਾਰਾ ਨੇ ਕਿਹਾ ਕਿ ਉਹ ਇਹ ਸਨਮਾਨ ਮਿਲਣ ’ਤੇ ਕਾਫ਼ੀ ਖੁਸ਼ ਹੈ। ਉਸ ਨੇ ਕਿਹਾ,‘ਮੈਂ ਲਾ ਟਰੋਬ ਯੂਨੀਵਰਸਿਟੀ ਤੋਂ ਆਨਰੇਰੀ ਡਿਗਰੀ ਮਿਲਣ ਤੋਂ ਬਹੁਤ ਖ਼ੁਸ਼ ਹਾਂ। ਸਿਨਮਾ ਮੇਰੀ ਜ਼ਿੰਦਗੀ ਦੇ ਸਫ਼ਰ ਦਾ ਸਭ ਤੋਂ ਅਹਿਮ ਅਧਿਆਪਕ ਰਿਹਾ ਹੈ ਅਤੇ ਮੇਰਾ ਹਮੇਸ਼ਾ ਹਮਦਰਦੀ, ਦੁਵੱਲੀ ਗੱਲਬਾਤ ਅਤੇ ਸਮਾਜ ’ਚ ਹਾਂ-ਪੱਖੀ ਬਦਲਾਅ ਲਿਆਉਣ ’ਚ ਫਿਲਮਾਂ ਦੇ ਅਹਿਮ ਯੋਗਦਾਨ ’ਚ ਯਕੀਨ ਰਿਹਾ ਹੈ।’

Advertisement
Advertisement
×