ਜੀਣ-ਥੀਣ

ਸਮੁੰਦਰੀ ਖ਼ਾਨਾਬਦੋਸ਼ ਬਜਾਊ ਕਬੀਲਾ

ਸਮੁੰਦਰੀ ਖ਼ਾਨਾਬਦੋਸ਼ ਬਜਾਊ ਕਬੀਲਾ

ਕਿਸ਼ਤੀਆਂ ’ਤੇ ਸਿਖਲਾਈ ਲੈਂਦੇ ਬਜਾਊ ਕਬੀਲੇ ਦੇ ਬੱਚੇ।

 ਸਿਮਰਨਜੀਤ ਕੌਰ

ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਮਲੇਸ਼ੀਆ ਦੇ ਤੱਟਾਂ ਨੇੜੇ ਸਮੁੰਦਰੀ ਖ਼ਾਨਾਬਦੋਸ਼ਾਂ ਦੇ ਤਿੰਨ ਸਮੂਹ ਹਨ: ਓਰੰਗ ਲੌਟ ਕਬੀਲਾ, ਬਜਾਊ ਕਬੀਲਾ ਅਤੇ ਮੋਕਨ ਕਬੀਲਾ। ਇਨ੍ਹਾਂ ਸਮੂਹਾਂ ਵਿਚੋਂ ਸਭ ਤੋਂ ਵੱਡਾ ਸਮੁੰਦਰੀ ਜਿਪਸੀਆਂ ਦਾ ਸਮੂਹ ‘ਬਜਾਊ’ ਹੈ। ਇਸ ਸਮੇਂ ਘੱਟੋ-ਘੱਟ 100,000 ਦੇ ਕਰੀਬ ਬਜਾਊ ਲੋਕ ਹਨ।  ਇਸ ਸਮੇਂ ਘੱਟੋ-ਘੱਟ 100,000 ਦੇ ਕਰੀਬ ਬਜਾਊ ਲੋਕ ਹਨ। ਵਿਕੀਪੀਡੀਆ ਅਨੁਸਾਰ ਇਹ ਗਿਣਤੀ ਇਸ ਤਰ੍ਹਾਂ ਹੈ: ਫਿਲੀਪੀਨਜ਼ 470,000; ਮਲੇਸ਼ੀਆ 436,672; ਇੰਡੋਨੇਸ਼ੀਆ 345,000 ਅਤੇ ਬਰੂਨੇਈ 12,000 ਦੇ ਕਰੀਬ ਹਨ, ਪਰ ਪੂਰੀ ਤਰ੍ਹਾਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿਉਂਕਿ ਇਨ੍ਹਾਂ ਕੋਲ ਪਛਾਣ ਪੱਤਰ ਜਾਂ ਕੋਈ ਦਸਤਾਵੇਜ਼ ਨਹੀਂ ਹੁੰਦੇ।

ਬਜਾਊ ਕਬੀਲਾ ਰਵਾਇਤੀ ਖ਼ਾਨਾਬਦੋਸ਼ ਅਤੇ ਸਮੁੰਦਰੀ ਯਾਤਰੀਆਂ ਦਾ ਕਬੀਲਾ ਹੈ ਜੋ ਲਗਭਗ 1,000 ਸਾਲਾਂ ਤੋਂ ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਮਲੇਸ਼ੀਆ ਦੇ ਤੱਟਾਂ ’ਤੇ ਸ਼ੈੱਲ ਫਿਸ਼ ਇਕੱਠਾ ਕਰਦਿਆਂ ਵੱਸਦਾ ਆ ਰਿਹਾ ਹੈ। ਇਹ ਕਬੀਲਾ ਸਮੁੰਦਰੀ ਖ਼ਾਨਾਬਦੋਸ਼ ਜਾਂ ਸਮੁੰਦਰੀ ਜਿਪਸੀ ਵਜੋਂ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਸਮੁੰਦਰੀ ਖ਼ਾਨਾਬਦੋਸ਼ਾਂ ਦੇ ਤਿੰਨ ਵੱਖੋ-ਵੱਖਰੇ ਸਮੂਹ ਹਨ- ਓਰੰਗ ਲੌਟ ਕਬੀਲਾ, ਬਜਾਊ ਕਬੀਲਾ ਅਤੇ ਮੋਕਨ ਕਬੀਲਾ। ਇਨ੍ਹਾਂ ਸਮੂਹਾਂ ਵਿਚੋਂ ਸਭ ਤੋਂ ਵੱਡਾ ਸਮੁੰਦਰੀ ਜਿਪਸੀਆਂ ਦਾ ਸਮੂਹ ‘ਬਜਾਊ’ ਹੈ। ਇਸ ਸਮੇਂ ਘੱਟੋ-ਘੱਟ 100,000 ਦੇ ਕਰੀਬ ਬਜਾਊ ਲੋਕ ਹਨ। ਵਿਕੀਪੀਡੀਆ ਅਨੁਸਾਰ ਇਹ ਗਿਣਤੀ ਇਸ ਤਰ੍ਹਾਂ ਹੈ: ਫਿਲੀਪੀਨਜ਼ 470,000; ਮਲੇਸ਼ੀਆ 436,672; ਇੰਡੋਨੇਸ਼ੀਆ 345,000 ਅਤੇ ਬਰੂਨੇਈ 12,000 ਦੇ ਕਰੀਬ ਹਨ, ਪਰ ਪੂਰੀ ਤਰ੍ਹਾਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿਉਂਕਿ ਬਜਾਊ ਲੋਕਾਂ ਕੋਲ ਪਛਾਣ ਪੱਤਰ ਜਾਂ ਇਸ ਨਾਲ ਸਬੰਧਿਤ ਕੋਈ ਦਸਤਾਵੇਜ਼ ਨਹੀਂ ਹੁੰਦੇ। ਉਹ ਕਿਸ਼ਤੀਆਂ ’ਚ ਤੱਟਾਂ ’ਤੇ ਘੁੰਮਦੇ ਅਤੇ ਨਵੇਂ ਪਿੰਡ ਵਸਾਉਂਦੇ ਰਹਿੰਦੇ ਹਨ। ਉਨ੍ਹਾਂ ਦੇ ਪਿੰਡ ਬਹੁਤ ਖ਼ਾਸ ਹੁੰਦੇ ਹਨ ਕਿਉਂਕਿ ਉਹ ਸਮੁੰਦਰ ਦੀ ਸਤਹਿ ’ਤੇ ਬਣਾਏ ਗਏ ਹੁੰਦੇ ਹਨ।

ਸਾਡੇ ਭਾਰਤੀ ਸਮਾਜ ਵਾਂਗ ਪਰਿਵਾਰ ਦੀ ਦੇਖਭਾਲ ਕਰਨਾ ਬਜਾਊ ਕਬੀਲੇ ’ਚ ਵੀ ਸਭ ਤੋਂ ਵੱਧ ਜ਼ਰੂਰੀ ਸਮਝਿਆ ਜਾਂਦਾ ਹੈ। ਉਹ ਆਪਣੇ ਬੱਚਿਆਂ ਨੂੰ ਅੱਠ ਸਾਲ ਦੀ ਉਮਰ ਤੋਂ ਹੀ ਤੈਰਨਾ, ਡੂੰਘੀ ਡੁਬਕੀ ਲਾਉਣਾ ਅਤੇ ਮੱਛੀ ਫੜ੍ਹਨਾ ਸਿਖਾ ਦਿੰਦੇ ਹਨ ਤਾਂ ਕਿ ਉਹ ਸਮੁੰਦਰ ਵਿਚ ਗਹਿਰਾਈ ਤੱਕ ਸ਼ਿਕਾਰ ਕਰਨ ਦੇ ਯੋਗ ਬਣ ਸਕਣ।

ਬਜਾਊ ਕਬੀਲੇ ਦੇ ਲੋਕਾਂ ਨੂੰ ਬੇਸ਼ੱਕ ਪੜ੍ਹਨਾ-ਲਿਖਣਾ ਨਹੀਂ ਆਉਂਦਾ ਅਤੇ ਨਾ ਹੀ ਇਹ ਇਸ ਨੂੰ ਪਹਿਲ ਦਿੰਦੇ ਹਨ, ਪਰ ਇਨ੍ਹਾਂ ਲਈ ਸਿੱਖਣਾ ਅਤੇ ਸਿੱਖਦੇ ਰਹਿਣਾ ਬਹੁਤ ਮਾਅਨੇ ਰੱਖਦਾ ਹੈ। ਇਹ ਪੀੜ੍ਹੀ ਦਰ ਪੀੜ੍ਹੀ ਆਪਣੇ ਪੂਰਵਜਾਂ, ਸਮੁੰਦਰ, ਸਮੁੰਦਰੀ ਜੀਵਾਂ ਅਤੇ ਸਮੁੰਦਰੀ ਸਰੋਤਾਂ ਤੋਂ ਪ੍ਰੇਰਿਤ ਹੁੰਦੇ ਰਹਿੰਦੇ ਹਨ। ਇਹ ਕਬੀਲਾ ਸਮੁੰਦਰ ਤੋਂ ਸਿਰਫ਼ ਸਿੱਖਦਾ ਹੀ ਨਹੀਂ ਸਗੋਂ ਸਮੁੰਦਰ ਉੱਤੇ ਰਹਿ ਕੇ ਸਿੱਖਦਾ ਹੈ। ਇਹੀ ਸਿੱਖਿਆ ਇਨ੍ਹਾਂ ਲਈ ਮੁੱਢਲੀ ਅਤੇ ਅੰਤਿਮ ਹੈ। ਇਹ ਸਮੁੰਦਰ ਵਿਚ ਰਹਿ ਕੇ ਜਿਉਂਦੇ ਰਹਿਣਾ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਸਿੱਖਦੇ ਹਨ।

ਇਸ ਕਬੀਲੇ ਦੇ ਲੋਕ ਸਮੁੰਦਰੀ ਸਤਹਿ ’ਤੇ ਕੈਬਿਨ ਬਣਾ ਕੇ ਰਹਿੰਦੇ ਹਨ ਜੋ ਹਲਕੀ ਲੱਕੜ ਦੇ ਸਤੰਭਾਂ ਜਾਂ ਕਿਸ਼ਤੀਆਂ ’ਤੇ ਬਣੇ ਹੁੰਦੇ ਹਨ, ਪਰ ਇਹ ਹਮੇਸ਼ਾ ਨਰਮ ਜ਼ਮੀਨ ’ਤੇ ਹੁੰਦੇ ਹਨ ਜੋ ਉਨ੍ਹਾਂ ਦੇ ਪੈਰਾਂ ਹੇਠ ਹੁੰਦੀ ਹੈ।

ਇਨ੍ਹਾਂ ਸਮੁੰਦਰੀ ਖ਼ਾਨਾਬਦੋਸ਼ਾਂ ਦੀ ਇਕ ਖ਼ੂਬੀ ਹੈ ਕਿ ਇਹ ਆਮ ਲੋਕਾਂ ਤੋਂ ਜ਼ਿਆਦਾ ਲੰਮਾ ਸਾਹ ਲੈ ਸਕਦੇ ਹਨ ਜਿਸ ਕਾਰਨ ਇਹ ਸਮੁੰਦਰ ਵਿਚ 40 ਮੀਟਰ ਤੋਂ 70 ਮੀਟਰ ਦੀ ਗਹਿਰਾਈ ਤੱਕ ਜਾ ਕੇ ਆਪਣੇ ਲਈ ਸ਼ਿਕਾਰ ਕਰ ਸਕਦੇ ਹਨ ਅਤੇ 30 ਸਕਿੰਟ ਤੋਂ 10 ਮਿੰਟ ਤੱਕ ਸਾਹ ਰਾਹ ਰੋਕ ਸਕਦੇ ਹਨ। ਇਸ ਜੀਵਨ ਸ਼ੈਲੀ ਦੇ ਜੀਵ ਵਿਗਿਆਨ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਨੇ ਪਾਇਆ ਕਿ ਇਸ ਕਬੀਲੇ ਦੇ ਲੋਕਾਂ ਦੀ ਤਿੱਲੀ ਸਬੰਧਿਤ ਖੇਤਰ ਦੇ ਲੋਕਾਂ ਨਾਲੋਂ ਵੱਡੀ ਹੁੰਦੀ ਹੈ। ਵੱਡੀ ਤਿੱਲੀ ਗੋਤਾਖੋਰੀ ਲਈ ਉਨ੍ਹਾਂ ਦੇ ਖ਼ੂਨ ਵਿਚ ਵਧੇਰੇ ਆਕਸੀਜਨ ਉਪਲੱਬਧ ਕਰਵਾਉਂਦੀ ਹੈ। ਪੇਟ ਕੋਲ ਸਥਿਤ ਮੁੱਠੀ ਦੇ ਆਕਾਰ ਦੀ ਤਿੱਲੀ ਖ਼ੂਨ ’ਚੋਂ ਪੁਰਾਣੇ ਸੈੱਲ ਹਟਾ ਕੇ, ਲੰਮੀ ਡੁਬਕੀ ਦੌਰਾਨ ਜੈਵਿਕ ‘ਸਕੂਬਾ ਟੈਂਕ’ ਵਜੋਂ ਕੰਮ ਕਰਦੀ ਹੈ। ਇਨ੍ਹਾਂ ਖ਼ਾਨਾਬਦੋਸ਼ਾਂ ਦਾ ਜ਼ਿਕਰ ਇਤਾਲਵੀ ਖੋਜੀ ਐਂਟੋਨੀਓ ਪਿਗਾਫਿਟਾ ਨੇ 1521 ਦੀਆਂ ਲਿਖਤਾਂ ਵਿੱਚ ਵੀ ਕੀਤਾ ਸੀ ਜੋ ਦੁਨੀਆ ਦੀ ਪਰਿਕਰਮਾ ਕਰਨ ਵਾਲੀ ਪਹਿਲੀ ਯਾਤਰਾ ਦਾ ਹਿੱਸਾ ਸੀ। ਬਜਾਊ ਲੋਕ ਆਪਣੇ ਸਾਹ ਰੋਕਣ ਦੀ ਅਸਾਧਾਰਨ ਯੋਗਤਾ ਲਈ ਜਾਣੇ ਜਾਂਦੇ ਹਨ।

ਜਦੋਂ ਇਹ ਆਪਣੇ ਰਵਾਇਤੀ ਤਰੀਕੇ ਨਾਲ ਗੋਤਾਖੋਰੀ ਕਰਦੇ ਹਨ ਤਾਂ ਇਹ ਦਿਨ ਵਿਚ ਲਗਾਤਾਰ ਅੱਠ ਘੰਟੇ ਵਾਰ ਵਾਰ ਪਾਣੀ ਅੰਦਰ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਦਾ ਲਗਭਗ 60 ਫ਼ੀਸਦੀ ਹਿੱਸਾ ਪਾਣੀ ਦੇ ਅੰਦਰ ਬਿਤਾਉਂਦੇ ਹਨ। ਇਨ੍ਹਾਂ ਦੀਆਂ ਯੋਗਤਾਵਾਂ ਇਨ੍ਹਾਂ ਦੇ ਤਜ਼ਰਬੇ ਅਤੇ ਸਿਖਲਾਈ ਨਾਲ ਹੀ ਆਖ਼ਰੀ ਰੂਪ ਲੈਂਦੀਆਂ ਹਨ, ਪਰ ਓਤਾਹ ਯੂਨੀਵਰਸਿਟੀ ਦੀ ਖੋਜਾਰਥੀ ਡਾ. ਮੇਲਿਸਾ ਇਲਾਰਡੋ ਨੂੰ ਇਸ ਗੱਲ ਦਾ ਸਬੂਤ ਮਿਲਿਆ ਹੈ ਕਿ ਇਹ ਜੈਨੇਟਿਕ ਤੌਰ ’ਤੇ ਵੀ ਸਮੁੰਦਰੀ ਜੀਵਨ ਦੇ ਅਨੁਕੂਲ ਹਨ। ਇਹ ਪਾਣੀ ਵਿਚ ਓਨੇ ਹੀ ਸਹਿਜ ਹਨ ਜਿੰਨੇ ਆਮ ਲੋਕ ਜ਼ਮੀਨ ’ਤੇ ਹੁੰਦੇ ਹਨ। ਗੋਤਾਖੋਰੀ ਸਮੇਂ ਇਹ ਸਿਰਫ਼ ਸਾਧਾਰਨ ਲੱਕੜੀ ਦਾ ਮਾਸਕ ਜਾਂ ਐਨਕਾਂ ਅਤੇ ਇਕ ਵਜ਼ਨ ਬੈਲਟ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਇਹ ਆਕਸੀਜਨ ਸਿਲੰਡਰ ਜਾਂ ਹੋਰ ਸਾਧਨਾਂ ਦਾ ਇਸਤੇਮਾਲ ਨਹੀਂ ਕਰਦੇ।

ਸਮੁੰਦਰੀ ਤੱਟ ਅਤੇ ਆਬਾਦੀ ਤੋਂ ਦੂਰ ਰਹਿਣ ਕਾਰਨ ਇਹ ਖ਼ਾਨਾਬਦੋਸ਼ ਸਮਾਜ ਦੇ ਵੀ ਕਿਨਾਰੇ ’ਤੇ ਰਹਿ ਜਾਂਦੇ ਹਨ ਜਿਸ ਕਾਰਨ ਸਬੰਧਿਤ ਖੇਤਰ ਦੇ ਲੋਕ ਇਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ ਅਤੇ ਇਨ੍ਹਾਂ ਬਾਰੇ ਮਨਘੜਤ ਗੱਲਾਂ ਬਣਾ ਰੱਖੀਆਂ ਹਨ। ਜ਼ਮੀਨੀ ਲੋਕ ਇਨ੍ਹਾਂ ਸਮੁੰਦਰੀ ਬਾਸ਼ਿੰਦਿਆਂ ’ਤੇ ਜ਼ਿਆਦਾ ਭਰੋਸਾ ਨਹੀਂ ਕਰਦੇ ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਕੁਝ ਭੇਦ-ਭਾਵ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਸਲ ਵਿਚ ਇਹ ਮਿਹਨਤੀ ਲੋਕ ਹਨ ਜੋ ਆਪਣੇ ਬਣਾਏ ਘੇਰੇ ਅੰਦਰ ਰਹਿਣਾ ਪਸੰਦ ਕਰਦੇ ਹਨ। ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਇਹ ਆਪਣੇ ਘੇਰੇ ਤੋਂ ਬਾਹਰ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਸਗੋਂ ਇਸ ਤੋਂ ਉਲਟ ਇਹ ਉਨ੍ਹਾਂ ਦਾ ਖਿੜੇ ਮੱਥੇ ਸੁਆਗਤ ਕਰਦੇ ਹਨ।

ਇਸ ਤੋਂ ਇਲਾਵਾ ਡਾ. ਇਲਾਰਡੋ ਦੇ ਦੱਸਣ ਮੁਤਾਬਿਕ ਇਨ੍ਹਾਂ ਸਮੁੰਦਰੀ ਖ਼ਾਨਾਬਦੋਸ਼ਾਂ ਦੀ ਰਵਾਇਤੀ ਜੀਵਨ ਸ਼ੈਲੀ ਸਮੇਂ ਦੇ ਨਾਲ ਨਾਲ ਖ਼ਤਮ ਹੁੰਦੀ ਜਾ ਰਹੀ ਹੈ, ਸਬੰਧਿਤ ਖੇਤਰਾਂ ਦੇ ਤੱਟਾਂ ਦੀ ਸਰਕਾਰ ਵੱਖ ਵੱਖ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਇਨ੍ਹਾਂ ਨੂੰ ਜ਼ੋਰ ਦਿੰਦੀ ਹੈ ਅਤੇ ਇਹ ਆਪਣੇ ਕਿਸ਼ਤੀ ਵਾਲੇ ਘਰਾਂ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਣ ਤੋਂ ਅਸਮਰੱਥ ਹਨ ਕਿਉਂਕਿ ਜਿਹੜੇ ਰੁੱਖਾਂ ਦੀ ਹਲਕੀ ਲੱਕੜ ਤੋਂ ਇਹ ਘਰ ਬਣਾਉਂਦੇ ਸਨ, ਉਹ ਕਈ ਕਾਰਨਾਂ ਕਰਕੇ ਖ਼ਤਮ ਹੁੰਦੀ ਜਾ ਰਹੀ ਹੈ। ਹੁਣ ਇਨ੍ਹਾਂ ਨੂੰ ਭਾਰੀ ਲੱਕੜ ਦੀ ਵਰਤੋਂ ਕਰਨੀ ਪੈਂਦੀ ਹੈ। ਉਸ ਦੇ ਨਾਲ ਮੋਟਰ ਅਤੇ ਗੈਸ ਜਿਹਾ ਕੁਝ ਵੀ ਹੋ ਸਕਦਾ ਹੈ ਜੋ ਉਨ੍ਹਾਂ ਨੂੰ ਬਹੁਤ ਮਹਿੰਗਾ ਪੈਂਦਾ ਹੈ। ਇਹ ਹੌਲੀ ਹੌਲੀ ਧਰਤੀ ਨਾਲ ਜੁੜ ਰਹੇ ਹਨ, ਪਰ ਹਾਲੇ ਵੀ ਕੁਝ ਲੋਕ ਸਮੁੰਦਰ ਜਾਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਵਿਚ ਬਾਂਸ ਜਿਹੀ ਹਲਕੀ ਲੱਕੜ ’ਤੇ ਘਰ ਬਣਾਉਂਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All