DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਦਿ ਕਿੰਗ ਆਫ ਵੰਡਰਫੁੱਲ ਵਰਲਡ’ ਵੱਖਰੀ ਤਰ੍ਹਾਂ ਦੀ ਫਿਲਮ ਹੋਵੇਗੀ: ਰਾਜਪਾਲ ਯਾਦਵ

‘ਦੀਵਾਲੀ ਨੇਡ਼ੇ ਪੋਸਟਰ ਜਾਰੀ ਕਰਾਂਗੇ’

  • fb
  • twitter
  • whatsapp
  • whatsapp
Advertisement

ਅਦਾਕਾਰ ਰਾਜਪਾਲ ਯਾਦਵ ਨੇ ਆਪਣੀ ਆਉਣ ਵਾਲੀ ਫਿਲਮ ‘ਦਿ ਕਿੰਗ ਆਫ ਵੰਡਰਫੁੱਲ ਵਰਲਡ’ ਬਾਰੇ ਦੱਸਿਆ ਕਿ ਉਹ ਇਸ ਵਿੱਚ ਬਿਲਕੁਲ ਵੱਖਰੇ ਅੰਦਾਜ਼ ’ਚ ਨਜ਼ਰ ਆਵੇਗਾ। ਇਹ ਵੱਖਰੀ ਤਰ੍ਹਾਂ ਦਾ ਸਫਰ ਹੋਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਯਾਦਵ ਨੇ ਕਿਹਾ, ‘‘ਦਿ ਕਿੰਗ ਆਫ ਵੰਡਰਫੁੱਲ ਵਰਲਡ’ ਜ਼ਿੰਦਗੀ ਦੀ ਕਹਾਣੀ ਵਾਂਗ ਹੈ, ਜਿਸ ਵਿੱਚ 12 ਅਧਿਆਏ ਹਨ। ਸਾਡੀ ਟੀਮ ਨੇ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਹੀ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਸੀ।’’ ਯਾਦਵ ਨੇ ਦੱਸਿਆ ਕਿ ਨਿਰਮਾਤਾਵਾਂ ਵੱਲੋਂ ਸੱਦਾ ਮਿਲਣ ਤੋਂ ਬਾਅਦ ਉਸ ਨੇ ਇਸ ਫਿਲਮ ਨੂੰ ਭਾਰਤੀ ਸੱਭਿਆਚਾਰ ’ਤੇ ਆਧਾਰਿਤ ਪ੍ਰਾਜੈਕਟ ਬਣਾਉਣ ਬਾਰੇ ਸੋਚਿਆ। ਅਦਾਕਾਰ ਨੇ ਕਿਹਾ ਇਸ ਵਿੱਚ ਦੁਨੀਆ ਦੀ ਕਿਸੇ ਵੀ ਫਿਲਮ ਦਾ ਕੋਈ ਦ੍ਰਿਸ਼ ਜਾਂ ਨਕਲ ਸ਼ਾਮਲ ਨਹੀਂ ਹੋਵੇਗੀ। ਉਸ ਨੇ ਮਹਾਨ ਕਾਮੇਡੀ ਅਦਾਕਾਰ ਅਤੇ ਫਿਲਮ ਨਿਰਮਾਤਾ ਚਾਰਲੀ ਚੈਪਲਿਨ ਨੂੰ ਆਪਣੀ ਪ੍ਰੇਰਣਾ ਦੱਸਿਆ ਅਤੇ ਇਹ ਫਿਲਮ ਉਨ੍ਹਾਂ ਨੂੰ ਸਮਰਪਿਤ ਵੀ ਕੀਤੀ।

ਰਾਜਪਾਲ ਯਾਦਵ ਨੇ ਕਿਹਾ, ‘‘ਮੈਂ ਕਦੇ ਵੀ ਚਾਰਲੀ ਚੈਪਲਿਨ ਦੇ ਕੰਮ ਦੀ ਨਕਲ ਨਹੀਂ ਕੀਤੀ, ਜਦੋਂ ਪ੍ਰੇਰਣਾ ਦੀ ਗੱਲ ਆਉਂਦੀ ਹੈ, ਤਾਂ ਜੇ ਮੈਨੂੰ ਦੁਨੀਆ ਵਿੱਚ ਕਿਸੇ ਇੱਕ ਵਿਅਕਤੀ ਦਾ ਨਾਮ ਲੈਣਾ ਪਵੇ, ਤਾਂ ਉਹ ਚਾਰਲੀ ਚੈਪਲਿਨ ਹਨ।’’ ਪ੍ਰਾਜੈਕਟ ਬਾਰੇ ਬਹੁਤ ਜ਼ਿਆਦਾ ਵੇਰਵੇ ਦਿੱਤੇ ਬਿਨਾਂ ਅਦਾਕਾਰ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਇਸ ਦਾ ਪੋਸਟਰ ਲਾਂਚ ਕੀਤਾ ਜਾਵੇਗਾ।

Advertisement

ਉਸ ਨੇ ਕਿਹਾ, ‘‘ਮੈਂ ਇਸ ਫਿਲਮ ਦੀ ਸ਼ੂਟਿੰਗ ਭਾਰਤ ਵਿੱਚ ਕਰਾਂਗਾ। ਸੈੱਟ ਗੋਰੇਗਾਓਂ ਵਿੱਚ ਲਗਾਇਆ ਜਾਵੇਗਾ ਪਰ ਮੈਂ ਇਸ ਦੀ ਸ਼ੂਟਿੰਗ ਉੱਤਰਾਖੰਡ ਵਿੱਚ ਕਰਨਾ ਚਾਹੁੰਦਾ ਹਾਂ। ਮੈਂ ਮੁੱਖ ਮੰਤਰੀ ਨੂੰ ਜਗ੍ਹਾ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ।’’ ਕੰਮ ਦੇ ਮੋਰਚੇ ’ਤੇ ਰਾਜਪਾਲ ਯਾਦਵ ਆਖਰੀ ਵਾਰ ‘ਵੈਲਕਮ ਟੂ ਦਿ ਜੰਗਲ’ ਵਿੱਚ ਨਜ਼ਰ ਆਇਆ ਸੀ ਤੇ ਉਸ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ‘ਮਾਲਾਮਾਲ ਵੀਕਲੀ 2’ ਸ਼ਾਮਲ ਹੈ।

Advertisement

Advertisement
×