ਅਧਿਆਪਕਾਂ ਦੀ ਵਧ ਰਹੀ ਜ਼ਿੰਮੇਵਾਰੀ

ਅਧਿਆਪਕਾਂ ਦੀ ਵਧ ਰਹੀ ਜ਼ਿੰਮੇਵਾਰੀ

ਡਾ. ਮੁਹੰਮਦ ਸ਼ਫੀਕ

ਡਾ. ਮੁਹੰਮਦ ਸ਼ਫੀਕ

ਅੱਜ ਅਸੀਂ ਇੱਕ ਅਜਿਹੇ ਦੌਰ ’ਚੋਂ ਦੀ ਲੰਘ ਰਹੇ ਹਾਂ, ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਸੀ। ਕੋਵਿਡ-19 ਦੇ ਕਾਰਨ ਸਮਾਜ ਦੀ ਹਰ ਤਰਜ ਨੇ ਅਪਣਾ ਰੰਗ ਬਦਲਿਆ ਹੈ, ਜੋ ਸੋਚਿਆ ਨਹੀਂ ਸੀ ਉਹ ਦੇਖ ਲਿਆ ਹੈ। ਇਸ ਭਿਆਨਕ ਦੌਰ ਨੇ ਸਾਡੀ ਹਯਾਤ ਦੇ ਹਰ ਪਹਿਲੂ ਨੂੰ ਅਲੱਗ ਰੂਪ ਦਿੱਤਾ ਕੁਝ ਨੂੰ ਸਮੇਂ ਤੋਂ ਪਹਿਲਾਂ ਚੱਲਣ ਲਗਾ ਦਿੱਤਾ ਕੁਝ ਨੂੰ ਬਿਲਕੁਲ ਪਿਛਾਂਹ ਹਟਾ ਦਿੱਤਾ। ਕੋਵਿਡ-19 ਦੇ ਖੌਫ਼ ਨੇ ਸਿੱਖਿਆ ਦੇ ਖੇਤਰ ’ਤੇ ਵੀ ਆਪਣਾ ਪਰਛਾਵਾਂ ਪਾਇਆ। ਸਿੱਖਿਆ, ਅਧਿਆਪਕ ਅਤੇ ਵਿੱਦਿਆਰਥੀ ਦਾ ਅਦਾਨ ਪ੍ਰਦਾਨ ਦਾ ਧੁਰਾ ਹੈ। ਇਸ ਵਿੱਚ ਵਿਦਿਆਰਥੀ ਅਧਿਆਪਕ ਤੋਂ ਸਰੀਰਕ ਰੂਪ ਵਿੱਚ, ਸਮਾਜਿਕ ਰੂਪ ਵਿੱਚ, ਆਚਰਨ ਰੂਪ ਵਿੱਚ, ਭਾਵਨਾਤਮਕ ਰੂਪ ਵਿੱਚ ਹਰ ਉਹ ਚੀਜ਼ ਗ੍ਰਹਿਣ ਕਰਦਾ ਹੈ, ਜਿਸ ਨਾਲ ਉਸ ਨੇ ਪੂਰਾ ਜੀਵਨ ਗੁਜ਼ਾਰਨਾ ਹੈ। ਕਰੋਨਾ ਦੇ ਦੌਰ ਵਿੱਚ ਜਿੱਥੇ ਵਿਦਿਆਰਥੀ ਦੀ ਇਸ ਸਿੱਖਣ ਕਲਾ ਨੂੰ ਡਾਹ ਲੱਗੀ ਹੈ, ਉੱਥੇ ਇਸ ਨੇ ਸਿੱਖਿਆ ਪ੍ਰਣਾਲੀ ਵਿੱਚ ਵੀ ਕਾਫੀ ਉੱਥਲ ਪੁੱਥਲ ਪੈਦਾ ਕੀਤੀ ਹੈ। 24 ਮਾਰਚ 2020 ਤੋਂ ਲਗਾਤਾਰ ਕਰਫਿਊ ਅਤੇ ਲੌਕਡਾਊਨ ਦੇ ਚੱਲਦਿਆਂ ਵਿਦਿਅਕ ਅਦਾਰੇ ਬੰਦ ਹਨ, ਜਿਸ ਨਾਲ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ ਪਰ ਇਸ ਨੇ ਕਈ ਨਵੇਂ ਦਰਵਾਜ਼ੇ ਵੀ ਖੋਲ੍ਹੇ ਜੋ ਸ਼ਾਇਦ ਅੱਜ ਤੋਂ ਕਈ ਸਾਲ ਬਾਅਦ ਖੁੱਲ੍ਹਣੇ ਸਨ। ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਸਿੱਖਿਆਂ ਨੂੰ ਜਾਰੀ ਰੱਖਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਭਾਗ ਵੱਲੋਂ ਬੱਚਿਆਂ ਦੀ ਆਨਲਾਈਨ ਸਿੱਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਮੋਬਾਈਲ ਐਪ, ਯੂ-ਟਿਊਬ ਚੈਨਲ, ਟੀਵੀ ਚੈਨਲ ਸ਼ੁਰੂ ਕੀਤੇ ਗਏ। SCERT ਵੱਲੋਂ ਬੱਚਿਆਂ ਦਾ ਰੋਜ਼ਾਨਾ ਦਾ ਕੰਮ ਸਿਲੇਬਸ ਅਨੁਸਾਰ ਐਜੂਕੇਅਰ-ਐਪ (Edu. Care) ਦੁਆਰਾ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ ਵੱਖ ਅਧਿਆਪਕਾਂ ਦੁਆਰਾ ਅਪਣੇ ਪੱਧਰ ’ਤੇ ਤਿਆਰਕਰਤਾ ਵੀਡਿਓਜ਼, ਯੂ-ਟਿਊਬ ’ਤੇ ਅਪਲੋਡ ਕੀਤੀਆ ਜਾਂਦੀਆਂ ਹਨ ਤਾਂ ਜੋ ਵਿਦਿਆਰਥੀ ਇਸ ਤੋਂ ਫਾਇਦਾ ਹਾਸਲ ਕਰ ਸਕਣ। ਅਧਿਆਪਕਾਂ ਵਿੱਚ ਲਗਾਤਾਰ ਸਿੱਖਿਆ ਦੇ ਸੰਚਾਰ ਲਈ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਜ਼ੂਮ-ਐਪ ਰਾਹੀਂ ਟ੍ਰੇਨਿੰਗਾਂ ਲਗਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਇਸ ਰਾਬਤੇ ਨੂੰ ਨਿਰੰਤਰ ਕਾਇਮ ਰੱਖਿਆ ਜਾ ਰਿਹਾ ਹੈ। ਬੱਚਿਆਂ ਵਿੱਚ ਕਲਾਤਮਿਕ ਗਤੀਵਿਧੀਆਂ ਦੇ ਉਭਾਰ ਲਈ ਵਿਭਾਗ ਵੱਲੋਂ ਅਧਿਆਪਕਾਂ ਨੂੰ Canva ਜਹੀ ਐਪ ਦੀ ਟ੍ਰੇਨਿੰਗ ਦਿੱਤੀ ਗਈ, ਜਿਸ ਨਾਲ ਚਾਰਟ ਬਣਾਉਣ, ਪੋਸਟਰ ਬਣਾਉਣ ਵਿੱਚ ਆਸਾਨੀ ਹੋਵੇਗੀ। ਇਸ ਨਾਲ ਸਬੰਧਤ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਵੇਂ ਕਿ ‘ਅੰਬੇਸਡਰ ਆਫ ਹੋਪ’ ਸ੍ਰੀ ਗੁਰੂ ਤੇਗ਼ ਬਹਾਦਰ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੁਕਾਬਲੇ ਆਦਿ ਵੀ ਕਰਵਾਏ ਗਏ। ਇਨ੍ਹਾਂ ਤੋਂ ਇਲਾਵਾ ਹੋਰ ਕਈ ਮੁਕਾਬਲਿਆ ਵਿੱਚ ਆਨਲਾਈਨ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਮੇਂ ਸਮੇਂ ’ਤੇ ਵਿਭਾਗ ਵੱਲੋਂ ਟ੍ਰੇਨਿੰਗ ਜ਼ੂਮ-ਐਪ ਰਾਹੀ ਜਾਂ ਸੰਚਾਰ ਦੇ ਹੋਰ ਸਾਧਨਾਂ ਰਾਹੀਂ ਮਾਪਿਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹੋਰ ਤਾਂ ਹੋਰ ਬੱਚਿਆਂ ਲਈ ਡੀਡੀ-1 ਜਲੰਧਰ ਦੂਰਦਰਸ਼ਨ ਟੀ.ਵੀ. ਉਪਰ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ। ਅਜਿਹੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ, ਜਿਸ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਕਤ ਦੇ ਮੁਕਾਬਿਲ ਬਣਾਇਆ ਹੈ।

ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਪ੍ਰਭਾਵ ਬੱਚਿਆਂ ਦੀ ਸਕੂਲੀ ਦਾਖਲੇ ਦੀ ਗਿਣਤੀ ਉਪਰ ਪਿਆ। ਪ੍ਰਾਇਵੇਟ ਸਿੱਖਿਆ ਅਦਾਰਿਆਂ ਵਿੱਚੋਂ ਬੱਚਿਆਂ ਦੀ ਗਿਣਤੀ ਘੱਟ ਕੇ ਸਰਕਾਰੀ ਸਿੱਖਿਆ ਅਦਾਰਿਆਂ ਵਿੱਚ ਵਧਣ ਲੱਗੀ ਹੈ। 7 ਸਤੰਬਰ 2020 ਦੇ ਅਖਬਾਰ ਅੰਗਰੇਜ਼ੀ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਇਸ ਸਾਲ ਸਰਕਾਰੀ ਸਕੂਲਾਂ ਵਿੱਚ 1 ਲੱਖ 60 ਹਜ਼ਾਰ ਦੇ ਕਰੀਬ ਨਵੇਂ ਬੱਚੇ ਦਾਖਲ ਹੋਏ ਹਨ, ਜੋ ਕਿ ਪ੍ਰਾਇਵੇਟ ਸਕੂਲਾਂ ਤੋਂ ਹਟ ਕੇ ਆਏ ਹਨ। ਅੰਗਰੇਜ਼ੀ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਪਿਛਲੇ ਸਾਲ ਇਹ ਦਾਖਲਾ 2.25 ਲੱਖ ਸੀ ਪਰ ਹੁਣ ਇਹ ਵੱਧ ਕੇ 3.27 ਲੱਖ ਹੋ ਗਿਆ ਹੈ। ਲੁਧਿਆਣਾ ਜ਼ਿਲ੍ਹੇ ਨੇ ਸਭ ਤੋਂ ਵੱਧ ਦਾਖਲਾ ਦਰਜ ਕਰਵਾਇਆ ਹੈ। ਪਰਵਾਸੀ ਮਜ਼ਦੂਰਾਂ ਦੇ ਜਾਣ ਕਾਰਨ ਜਿੱਥੇ ਪੰਜਾਬ ਵਿੱਚ ਸਕੂਲੀ ਬੱਚਿਆਂ ਦੇ ਦਾਖਲੇ ਦੀ ਘਾਟ ਮਹਿਸੂਸ ਹੋਈ ਸੀ, ਉਥੇ ਇਸ ਦੇ ਉਲਟ ਇਕ ਤਬਦੀਲੀ ਸਰਕਾਰੀ ਸਕੂਲਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ। ਉਹ ਹੈ ਸਰਕਾਰੀ ਸਕੂਲਾਂ ਦੇ ਦਾਖਲੇ ਵਿਚ ਮੁਸਲਸਲ ਵਾਧਾ। ਇਸ ਦਾਖਲੇ ਵਿਚ ਵਾਧੇ ਦਾ ਕਾਰਨ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਦਾ ਉੱਚਾ ਹੋਣਾ ਵੀ ਹੋ ਸਕਦਾ ਹੈ ਜਾਂ ਫਿਰ ਇਸ ਮਹਿੰਗਾਈ ਦੇ ਦੌਰ ਵਿੱਚ ਮਾਪਿਆ ਵੱਲੋਂ ਪ੍ਰਾਇਵੇਟ ਸਕੂਲਾਂ ਦੀਆਂ ਫੀਸਾਂ ਦੇਣ ਤੋਂ ਅਸਮਰਥ ਹੋਣਾ ਵੀ। ਦੂਸਰੀ ਤਰਫ, ਸਰਕਾਰੀ ਸਕੂਲਾਂ ਵੱਲੋਂ ਪਹਿਲੀ ਤੋਂ ਅੱਠਵੀਂ ਤੱਕ ਫੀਸਾਂ ਨਾ ਲੈ ਕੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਿਨਾਂ ਕਿਸੇ ਮੁੱਲ ਤੋਂ ਬੱਚਿਆਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਉਹ ਮਾਪੇ ਜੋ ਮਹਿੰਗਾਈ ਦੇ ਦੌਰ ਵਿੱਚ ਤੰਗੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪਾ ਕੇ ਕੁੱਝ ਰਾਹਤ ਜ਼ਰੂਰ ਮਿਲੀ ਹੈ।

ਹੁਣ ਇੱਥੇ ਸਰਕਾਰੀ ਅਧਿਆਪਕ ਦੀ ਜ਼ਿੰਮੇਵਾਰੀ ਦੂਹਰੀ ਤੇ ਮਜ਼ਬੂਤ ਹੋ ਜਾਂਦੀ ਹੈ ਕਿ ਉਹ ਹੁਣ ਆਪਣੇ ਨਵੇਂ ਆਏ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਉਣ ਦੀ ਕਲਾ ਨਾਲ ਕਿਸ ਤਰ੍ਹਾਂ ਕਾਇਲ ਕਰਦਾ ਹੈ। ਉਨ੍ਹਾਂ ਦਾ ਆਪਣੇ ਉਪਰ ਵਿਸ਼ਵਾਸ ਕਿਸ ਤਰ੍ਹਾਂ ਕਾਇਮ ਕਰਦਾ ਹੈ। ਉਨ੍ਹਾਂ ਦੀ ਸੋਚ ਨੂੰ ਸਮਝ ਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਨਾ ਹੈ। ਜੇਕਰ ਉਹ ਅੰਗਰੇਜ਼ੀ ਮਾਧਿਅਮ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਜ਼ਰੂਰਤ ਪੂਰੀ ਕਰੇ ਤਾਂ ਜੋ ਉਹ ਸਰਕਾਰੀ ਸਕੂਲ ਦੇ ਵਿਦਿਆਰਥੀ ਹੀ ਬਣ ਕੇ ਰਹਿ ਜਾਣ। ਅੱਜ ਜ਼ਰੂਰਤ ਹੈ ਕਿ ਸਰਕਾਰੀ ਅਧਿਆਪਕ ਨੂੰ ਮਾਪਿਆਂ ਦੀਆਂ ਉਮੀਦਾਂ ’ਤੇ ਖਰੇ ਉਤਰਨ ਦੀ। ਸਰਕਾਰੀ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਸਿੱਖਿਆ ਪ੍ਰਤੀ ਤਨਦੇਹੀ ਨਾਲ ਧਿਆਨ ਦੇਣ ਤਾਂ ਜੋ ਬੱਚਿਆਂ ਦੇ ਮਾਪਿਆਂ ਦਾ ਭਰੋਸਾ ਸਰਕਾਰੀ ਸਕੂਲਾਂ ’ਤੇ ਬਣਿਆਂ ਰਹੇ। ਬੱਚਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਰਹੇ ਅਤੇ ਸਿੱਖਿਆ ਦੇ ਪੱਧਰ ਵਿਚ ਲਗਾਤਾਰ ਤਰੱਕੀ ਹੁੰਦੀ ਰਹੇ। ਜਿਹੜੇ ਬੱਚੇ ਇਕ ਵਾਰ ਸਰਕਾਰੀ ਸਕੂਲ ਵਿੱਚ ਆ ਜਾਣ, ਉਹ ਆਪਣੀ ਸਿੱਖਿਆ ਪੂਰੀ ਕਰ ਕੇ ਹੀ ਸਕੂਲ ਤੋਂ ਜਾਣ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਕੋਲ ਇੰਨੀ ਕੁ ਸਲਾਹਿਅਤ ਹੈ ਕਿ ਉਹ ਬੱਚਿਆਂ ਦੇ ਭੱਵਿਖ ਨੂੰ ਰੋਸ਼ਨ ਅਤੇ ਚਮਕਾਅ ਸਕਦੇ ਹਨ। ਵਿਭਾਗ ਵੱਲੋਂ ਵੀ ਉਸਨੂੰ ਸਹਿਯੋਗ ਦਿੱੱਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਉਨ੍ਹਾਂ ਦੇ ਨਵੇਂ ਅੰਗਰੇਜ਼ੀ ਜਾਂ ਪੰਜਾਬੀ ਮਾਧਿਅਮ ਦੀਆਂ ਕਿਤਾਬਾਂ ਸਮੇਂ ਸਿਰ ਪਹੁੰਚ ਦੀਆਂ ਕੀਤੀ ਜਾ ਰਹੀਆਂ ਹਨ।

ਇਸ ਗੱਲ ਵਿਚ ਵੀ ਕੋਈ ਸੰਦੇਹ ਨਹੀਂ ਕਿ ਕੁਝ ਬੱਚਿਆਂ ਕੋਲ ਇਹ ਸਾਧਨ ਵੀ ਮੌਜੂਦ ਨਹੀਂ ਹਨ ਉੱਥੇ ਅਧਿਆਪਕ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੇ ਸਿਖਿਆਰਥੀਆਂ ਨਾਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ’ਚ ਰੱਖਦੇ ਹੋਏ ਰਾਬਤਾ ਬਣਾਉਣ। ਅਧਿਆਪਕ ਦੀ ਭੂਮਿਕਾ ਦੀ ਉਸ ਦੀ ਸਾਖ ਨੂੰ ਮਜ਼ਬੂਤ ਕਰਨ ਵਿਚ ਸਹਾਈ ਸਾਬਿਤ ਹੋਵੇਗੀ। ਲੋਕਾਂ ਦਾ ਵਿਸ਼ਵਾਸ ਸਰਕਾਰੀ ਸਿੱਖਿਆ ਅਦਾਰਿਆਂ ਵਿਚ ਬਣਾਉਣਾ, ਸਾਡੇ ਸਮਾਜ ਵਿਚ ਵੱਧ ਰਹੇ ਅਮੀਰ ਗਰੀਬ ਦੇ ਪਾੜੇ, ਫੋਕੇ ਦਿਖਾਵੇ ਨੂੰ ਖਤਮ ਕਰੇਗੀ ਤੇ ਭਾਵੇਂ ਕਰੋਨਾ ਦਾ ਦੌਰ ਸਾਡੇ ਲਈ ਭਿਆਨਕ ਹੈ ਪਰ ਅਧਿਆਪਕ ਤੇ ਉਸ ਦੇ ਕਿਤੇ ਲਈ ਇਹ ਜ਼ਰੂਰ ਬਦਲਾਅ ਲਿਆ ਰਿਹਾ ਜੋ ਕੰਮ ਬੱਚਿਆਂ ਨੂੰ ਅੱਜ ਅਸੀਂ ਆਨਲਾਈਨ ਦੇ ਰਹੇ ਹਾਂ ਸ਼ਾਇਦ ਇਹ ਅੱਜ ਤੋਂ ਕਈ ਸਾਲ ਬਾਅਦ ਹੋਣਾ ਸੀ। ਜੇਕਰ ਅਸੀ ਇਸ ਨੂੰ ਇਕ ਪਲ ਲਈ ਸਾਰਥਕ ਹੋ ਕੇ ਦੇਖੀਏ ਤਾਂ ਇਸ ਦੌਰ ਨੇ ਸਾਨੂੰ ਸਮੇਂ ਦੇ ਹਾਣੀ ਜ਼ਰੂਰ ਬਣਾ ਕੇ ਸਾਡੀਆਂ ਖਾਮੀਆਂ ਨੂੰ ਵੀ ਉਜਾਗਰ ਕੀਤਾ ਹੈ।

ਸੰਪਰਕ: 9814975686

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All