400 ਸਾਲਾ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਨੌਵੇਂ ਗੁਰੂ ਦੀ ਬਾਣੀ ਦੀ ਮਹਾਨਤਾ

ਨੌਵੇਂ ਗੁਰੂ ਦੀ ਬਾਣੀ ਦੀ ਮਹਾਨਤਾ

ਸੁੰਦਰਪਾਲ ‘ਪ੍ਰੇਮੀ’

ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦ ਦੀ ਚਾਦਰ ਗੁਰੁੂ ਤੇਗ ਬਹਾਦਰ ਦੀ ਬਾਣੀ ਪੰਦਰਾਂ ਰਾਗਾਂ ਵਿੱਚ ਦਰਜ ਹੈ। ਉਨ੍ਹਾਂ ਦੀ ਬਾਣੀ ਜਿੱਥੇ ਜ਼ਿੰਦਗੀ ਦੀ ਰਹਿਨੁਮਾਈ ਕਰਦੀ ਹੈ, ਉੱਥੇ ਪ੍ਰਭੂ ਦਾ ਜਸ ਗਾਉਂਦੀ ਹੈ ਤੇ ਮਨ ਨੂੰ ਵਿਲੱਖਣ ਸੇਧ ਦੇਣ ਵਿੱਚ ਵੀ ਮੋਹਰੀ ਹੈ।

ਉਨ੍ਹਾਂ ਵੱਲੋਂ ਸੰਗੀਤਮਈ ਬਾਣੀ ਨੂੰ ਵੱਖ-ਵੱਖ ਛੰਦਾਂ ਵਿੱਚ ਪ੍ਰਯੋਗ ਕਰਕੇ ਆਨੰਦ ਦਾ ਅਹਿਸਾਸ ਕਰਾਇਆ ਗਿਆ ਹੈ। ਸ਼ਾਂਤ ਰਸ, ਭਿਆਨਕ ਰਸ, ਭਗਤ ਰਸ, ਅਦਭੁਤ ਰਸ, ਕਰੁਨe ਰਸ, ਬੀਰ ਰਸ ਆਦਿ ਗੁਰੂੁ ਜੀ ਦੀ ਬਾਣੀ ਨੂੰ ਚਾਰ ਚੰਨ ਲਾਉਂਦੇ ਹਨ। ਗੁਰੂੁ ਜੀ ਨੇ ਆਪਣੀ ਬਾਣੀ ਰਾਹੀਂ ਸਾਨੂੰ ਮਨ ਨੂੰ ਕਾਬੂ ਕਰਨ ਦੇ ਢੰਗਾਂ ਬਾਰੇ ਵੀ ਬਾਖੂਬੀ ਸਮਝਾਇਆ ਹੈ। ਆਪਣੀ ਬਾਣੀ ਵਿੱਚ ਗੁਰੂੁ ਜੀ ਫੁਰਮਾਉਂਦੇ ਹਨ ਕਿ ਆਪਣੀ ਸ਼ਲਾਘਾ ਸੁਣ ਕੇ ਜਿੱਥੇ ਮਨੁੱਖੀ ਮਨ ਬਾਗੋ-ਬਾਗ ਹੁੰਦਾ ਹੈ, ਉੱਥੇ ਦੂਸਰਿਆਂ ਦੀ ਨਿੰਦਾ ਚੁਗਲੀ ਸੁਣ ਕੇ ਵੀ ਖੁਸ਼ੀ ਦਾ ਅਹਿਸਾਸ ਕਰਦਾ ਹੈ। ਲੋਭ-ਲਾਲਚ ਖਾਤਰ ਆਪਣੀ ਜ਼ਮੀਰ ਦਾ ਗਲਾ ਘੁੱਟਦਾ ਹੈ। ਦੀਨ-ਇਮਾਨ ਨੂੰ ਛਿੱਕੇ ਟੰਗਣ ਤੋਂ ਸੰਕੋਚ ਨਹੀਂ ਕਰਦਾ। ਮੋਹ ਮਾਇਆ ਦੇ ਜਾਲ ਵਿੱਚ ਫਸ ਕੇ ਚੰਚਲ ਮਨ ਦੁਰਾਚਾਰੀ ਦਾ ਰਸਤਾ ਅਖਤਿਆਰ ਕਰਦਾ ਹੈ। ਹੰਕਾਰੀ ਮਨ ਪ੍ਰਭੂ ਨੂੰ ਭੁਲਾ ਦਿੰਦਾ ਹੈ।

ਆਪਣੀ ਬਾਣੀ ਵਿੱਚ ਗੁਰੂ ਜੀ ਨੇ ਵਿਸ਼ੇ-ਵਿਕਾਰਾਂ ਦੀ ਦਲਦਲ ’ਚੋਂ ਅਸਿੱਧੇ ਤੌਰ ’ਤੇ ਨਿਕਲਣ ਦੀ ਪ੍ਰਰੇਨਾ ਦਿੱਤੀ ਹੈ। ਸੰਸਾਰ ਨੂੰ ਧੂੰਏਂ ਸਮਾਨ ਦਰਸਾ ਕੇ ਗੁਰੂੁ ਜੀ ਨੇ ਸੰਸਾਰ ਦੀ ਨਾਸ਼ਵਾਨਤਾ ਬਾਰੇ ਮਨ ਨੂੰ ਸੁਚੇਤ ਕੀਤਾ ਹੈ। ‘‘ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ’’ ਇਸ ਤੁਕ ਵਿੱਚ ਗੁਰੂੁ ਜੀ ਨੇ ਜਗ ਨੂੰ ਬੱਦਲ ਦੀ ਛਾਂ ਵਾਂਗ ਨਾਸ਼ਵਾਨ ਫੁਰਮਾਇਆ ਹੈ।

ਉਹ ਸਪੱਸ਼ਟ ਸ਼ਬਦਾਂ ਵਿੱਚ ਮਨ ਨੂੰ ਸਮਝਾਉਂਦੇ ਹਨ ਕਿ ਸੰਸਾਰੀ ਰਿਸ਼ਤੇ ਝੂਠੇ ਹਨ। ਗਰਜ ਦੀ ਰੱਸੀ ਨਾਲ ਬੰਨ੍ਹੇ ਹੋਏ ਹਨ। ਬਿਪਤਾ ਸਮੇਂ ਸਭ ਰਿਸ਼ਤੇਦਾਰ, ਭੈਣ-ਭਰਾ ਮੁੱਖ ਮੋੜ ਲੈਂਦੇ ਹਨ। ਗੁਰੂੁ ਜੀ ਫੁਰਮਾਉਂਦੇ ਹਨ:

ਇਹ ਜਗਿ ਮੀਤੁ ਨ ਦੇਖਿਓ ਕੋਈ।

ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ।।

ਉਨ੍ਹਾਂ ਆਪਣੀ ਬਾਣੀ ਵਿੱਚ ਪ੍ਰਭੂ ਨੂੰ ਹਿਰਦੇ ਵਿੱਚ ਵਸਾਉਣ ਅਤੇ ਨਾਮ ਜਪਣ ਦੀ ਪ੍ਰਰੇਨਾ ਦਿੱਤੀ ਹੈ। ਸੱਚੇ ਪਾਤਸ਼ਾਹ ਦੇ ਨਾਂ ਨੂੰ ਸਦਾ ਸੁੱਖ ਦੇਣ ਵਾਲਾ ਦਰਸਾਇਆ ਹੈ। ਵਾਹਿਗੁਰੂ ਦੇ ਨਾਂ ਤੋਂ ਬਿਨਾਂ ਤੀਰਥ ਅਸਥਾਨਾਂ ’ਤੇ ਜਾਣਾ ਅਤੇ ਪੁੰਨਦਾਨ ਕਰਨਾ ਆਦਿ ਆਪਣੇ ਆਪ ਨੂੰ ਹਨੇਰੇ ਵਿੱਚ ਰੱਖਣਾ ਹੈ। ਵਹਿਮਾਂ-ਭਰਮਾਂ ਦੇ ਚੱਕਰ ਵਿੱਚ ਪੈਣ ਦੀ ਜਗ੍ਹਾ ਪ੍ਰਮਾਤਮਾ ਨੂੰ ਦਿਲ ਵਿੱਚ ਵਸਾਉਣ ਅਤੇ ਨਾਮ ਜਪਣ ਨਾਲ ਹੀ ਮੁਕਤੀ ਦਾ ਦਰ ਨਸੀਬ ਹੁੰਦਾ ਹੈ। ਇਸ ਨਾਲ ਹੀ ਵਿਕਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਉਨ੍ਹਾਂ ਪ੍ਰਭੂ ਨੂੰ ਚਿੰਤਾ ਦੂਰ ਕਰਨ ਵਾਲਾ, ਰਾਜੇ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾਉਣ ਵਾਲਾ, ਮੁਕਤੀ ਦਾ ਦਾਤਾ ਫੁਰਮਾਇਆ ਹੈ। ਪ੍ਰਭੂ ਦੀ ਵਡਿਆਈ ਕਰਨ ਅਤੇ ਉਸ ਨਾਲ ਸੱਚਾ ਪ੍ਰੇਮ ਕਰਨ ਨਾਲ ਭਵਸਾਗਰ ਪਾਰ ਕਰਿਆ ਜਾ ਸਕਦਾ ਹੈ। ਇਸ ਖਾਤਰ ਗੁਰੂੁ ਜੀ ਦੀ ਸ਼ਰਨ ਵਿੱਚ ਆਉਣ ਨੂੰ ਗੁਰੁੂ ਜੀ ਨੇ ਅਤਿ ਜ਼ਰੂਰੀ ਫੁਰਮਾਇਆ ਹੈ। ਗੁਰੁੂ ਸਾਹਿਬ ਅਨੁਸਾਰ ਦੁੱਖ-ਸੁੱਖ, ਮਾਨ-ਅਪਮਾਨ, ਵਡਿਆਈ, ਨਿੰਦਿਆ ਤੋਂ ਦੂਰ, ਆਪਣੇ-ਪਰਾਏ ਵਿੱਚ ਫਰਕ ਨਾ ਕਰਨ ਵਾਲਾ ਹੀ ਅਸਲ ਗੁਰੂ ਅਖਵਾਉਣ ਦਾ ਹੱਕਦਾਰ ਹੈ। ਗੁਰੂੁ ਧਾਰਨ ਤੋਂ ਪਹਿਲਾਂ ਐਸੇ ਗੁਣਾਂ ਦੇ ਧਾਰਨੀ ਦੀ ਪਰਖ ਕਰਨੀ ਬਣਦੀ ਹੈ।

ਉਨ੍ਹਾਂ ਬਾਣੀ ਵਿੱਚ ਸੰਸਾਰ ਤੋਂ ਮੁੱਖ ਮੋੜਨ ਦੀ ਜਗ੍ਹਾ ਗੁਰਮਤਿ ਅਨੁਸਾਰ ਗ੍ਰਹਿਸਥੀ ਜੀਵਨ ਅਪਨਾਉਣ ਦੀ ਪ੍ਰਰੇਨਾ ਦਿੱਤੀ ਹੈ। ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਰਹਿ ਕੇ ਮੁਕਤੀ ਦਾ ਦਰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਰੀਰ ਨੂੰ ਕਸ਼ਟਾਂ ਵਿੱਚ ਪਾ ਕੇ ਵੀ ਰੱਬੀ ਦੀਦਾਰ ਨਸੀਬ ਨਹੀਂ ਹੋ ਸਕਦਾ। ਗੁਰੂ ਜੀ ਨੇ ਕਮਲ ਦੇ ਫੁੱਲ ਵਾਂਗ ਸੰਸਾਰ ਵਿੱਚ ਰਹਿ ਕੇ ਸੱਚਾ-ਸੁੱਚਾ ਜੀਵਨ ਜਿਉਣ ਦੀ ਜਾਚ ਸਿਖਾਈ ਹੈ। ਅਸਲ ਵਿੱਚ ਗੁਰੁੂ ਜੀ ਦੀ ਰਾਹ ਦਸੇਰੀ ਬਾਣੀ ਦਾ ਮੁੱਖ ਉਦੇਸ਼ ਮਨ ’ਤੇ ਨਕੇਲ ਪਾਉਣ ਦਾ ਹੈ। ਮਨੁੱਖ ਨੂੰ ਆਦਰਸ਼ਵਾਦੀ ਜ਼ਿੰਦਗੀ ਜਿਉਣ ਦੇ ਮਿਸਾਲੀ ਢੰਗ ਦਰਸਾਉਂਦਾ ਹੈ। ਪ੍ਰਭੂ ਨਾਲ ਨਾਤਾ ਜੋੜਨ ਦੇ ਗੁਰਮੰਤਰਾਂ ਦਾ ਗਿਆਨ ਕਰਾਉਣਾ ਹੈ। ਵਿਸ਼ੇ-ਵਿਕਾਰਾਂ ਤੋਂ ਮੁੱਖ ਮੋੜ ਕੇ ਸ਼ੁਭ ਅਮਲਾਂ ਵਿੱਚ ਮਨ ਲਗਾ ਕੇ ਦਾਤੇ ਨਾਲ ਸੱਚਾ ਪ੍ਰੇਮ ਪਾਉਣਾ ਹੈ।

ਸਾਨੂੰ ਗੁਰੂੁ ਤੇਗ ਬਹਾਦਰ ਦੀ ਚਾਨਣ ਮੁਨਾਰੇ ਵਾਲੀ ਬਾਣੀ ਦੇ ਸੱਚੇ ਮੁਦਈ ਬਣ ਕੇ ਦਾਤੇ ਦੀਆਂ ਨਜ਼ਰਾਂ ਵਿੱਚ ਉੱਚਾ ਹੋ ਕੇ ਆਪਣੇ ਅਨਮੋਲ ਜੀਵਨ ਦਾ ਸਫਰ ਤਹਿ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੀ ਬਾਣੀ ਨੂੰ ਅਮਲੀਜਾਮਾ ਪਹਿਨਾ ਕੇ ਅਸੀਂ ਸੱਚੀ ਸ਼ਰਧਾਂਜ਼ਲੀ ਦੇਣ ਵਿੱਚ ਫਖਰ ਮਹਿਸੂਸ ਕਰ ਸਕਦੇ ਹਾਂ। ਗੁਰੁੂ ਤੇਗ ਬਹਾਦਰ ਦਾ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਤਾਂ ਹੀ ਸਾਰਥਕ ਸਿੱਧ ਹੋ ਸਕਦਾ ਹੈ ਜੇ ਉਨ੍ਹਾਂ ਦੀ ਬਾਣੀ ਦੀ ਮਹਾਨਤਾ ਪਛਾਣਦਿਆਂ ਅਮਲੀ ਰੂਪ ਦੇਣ ’ਚ ਕੋਈ ਕਸਰ ਨਾ ਰਹਿਣ ਦਈਏ।

ਸੰਪਰਕ: 98140-51099

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All