ਨੌਜਵਾਨ ਸੋਚ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਦੀਨ-ਦੁਖੀ ਦੇ ਮਸੀਹਾ ਭੀਮ ਰਾਉ

ਡਾ. ਭੀਮ ਰਾਉ ਅੰਬੇਡਕਰ ਗਰੀਬਾਂ-ਦਲਿਤਾਂ ਲਈ ਮਸੀਹਾ ਸਨ। ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਦਬੇ-ਕੁਚਲਿਆਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਲਾ ਦਿੱਤੀ। ਡਾ. ਅੰਬੇਡਕਰ ਨੇ ਆਪਣੀ ਜ਼ਿੰਦਗੀ ਵਿਚ ਅੰਤਾਂ ਦੇ ਵਿਤਕਰੇ, ਜਾਤੀਵਾਦੀ ਜ਼ੁਲਮ-ਜ਼ਿਆਦਤੀਆਂ ਝੱਲ ਕੇ ਵੀ ਸਮਾਜ ਦੇ ਹਰ ਵਰਗ ਨੂੰ ਇਕੋ ਨਜਰ਼ ਨਾਲ ਤੱਕਿਆ ਅਤੇ ਸੰਵਿਧਾਨ ਵਿਚ ਸਭ ਦੀ ਭਲਾਈ ਦਾ ਪ੍ਰਬੰਧ ਕੀਤਾ। ਡਾ. ਅੰਬੇਡਕਰ ਭਾਰਤ ਦੀਆਂ ਉਸ ਮਹਾਨ ਸ਼ਖਸੀਅਤਾਂ ਵਿਚੋਂ ਇਕ ਸਨ, ਜਿਨ੍ਹਾਂ ਹਮੇਸ਼ਾ ਸੱਚ ਤੇ ਹੱਕ ਦਾ ਨਾਅਰਾ ਦਿੱਤਾ। ਉਹ ਮਹਾਨ ਰਾਜਨੇਤਾ ਤੇ ਸਮਾਜ ਸੁਧਾਰਕ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸ੍ਰੋਤ ਹਨ।

ਚਮਕੌਰ ਸਿੰਘ ਚਹਿਲ, ਪਿੰਡ ਚੱਕ ਅਲੀਸ਼ੇਰ, ਮਾਨਸਾ। ਸੰਪਰਕ: gorechahal1@gmail.com

ਬੁਰਾਈਆਂ ਦਾ ਅੰਤ ਕਰਨ ਵਾਲੇ ਡਾ. ਅੰਬੇਡਕਰ

ਡਾ. ਭੀਮ ਰਾਓ ਅੰਬੇਡਕਰ ਇੱਕ ਮਹਾਨ ਹਸਤੀ ਸਨ, ਜਿਨ੍ਹਾਂ ਦੇਸ਼ ਦਾ ਸੰਵਿਧਾਨ ਲਿਖਿਆ, ਜਿਸ ਵਿੱਚ ਸਾਡੇ ਸਾਰੇ ਹੱਕ ਅਤੇ ਫਰਜ਼ ਲਿਖੇ ਹੋਏ ਹਨ। ਉਨ੍ਹਾਂ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜਿ੍ਹਆ ਅਤੇ ਫਿਰ ਇਕ ਵਧੀਆ ਸੰਵਿਧਾਨ ਲਿਖਿਆ ਜਿਸ ਵਿਚ ਸਭ ਨੂੰ ਇਕੋ ਜਿਹਾ ਮਾਣ-ਸਨਮਾਨ, ਬਾਲ ਵਿਆਹ ’ਤੇ ਰੋਕ, ਜਾਤਵਾਦ ਤੇ ਛੂਆ-ਛਾਤ ਆਦਿ ਬੁਰਾਈਆਂ ਦੇ ਅੰਤ ਦੀ ਸ਼ੁਰੂਆਤ ਕੀਤੀ ਗਈ। ਪਰ ਅੱਜ ਵੀ ਸਾਡੇ ਦੇਸ਼ ਵਿਚ ਬਹੁਤ ਥਾਈਂ ਇਹ ਸਭ ਬੁਰਾਈਆਂ ਮੌਜੂਦ ਹਨ। ਸਭ ਨੂੰ ਪੜ੍ਹਨ ਦਾ ਹੱਕ ਹੈ। ਸਭ ਨੂੰ ਆਜ਼ਾਦੀ ਨਾਲ ਅਤੇ ਇੱਜ਼ਤ ਦੀ ਜ਼ਿੰਦਗੀ ਜਿਊਣ ਦਾ ਹੱਕ ਹੈ।

ਰਵਨੀਤ ਸ਼ਰਮਾ, ਵਿਦਿਆਰਥੀ, ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ, ਦਿਉਣ, ਬਠਿੰਡਾ।

ਭਾਰੀ ਵਿਤਕਰੇ ਦਾ ਸਾਹਮਣਾ ਕਰਨ ਵਾਲੇ ਅੰਬੇਡਕਰ

ਮਹੂ ਛਾਉਣੀ (ਮੱਧ ਪ੍ਰਦੇਸ਼) ਵਿਚ 14 ਅਪਰੈਲ, 1891 ਨੂੰ ਜਨਮੇ ਡਾ. ਭੀਮਰਾਓ ਰਾਮਜੀ ਅੰਬੇਡਕਰ ਇੱਕ ਭਾਰਤੀ ਰਾਸ਼ਟਰਵਾਦੀ, ਕਾਨੂੰਨਦਾਨ, ਅਰਥਸ਼ਾਸਤਰੀ, ਦਲਿਤ ਨੇਤਾ ਅਤੇ ਇੱਕ ਬੋਧੀ ਪੁਨਰ-ਸੁਰਜੀਤੀਵਾਦੀ ਸਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਭਾਰਤੀ ਸੰਵਿਧਾਨ ਦੇ ਮੁੱਖ ਸਿਰਜਕ ਸਨ। ਇੱਕ ਗਰੀਬ ਤੇ ਦਲਿਤ ਪਰਿਵਾਰ ਵਿੱਚ ਪੈਦਾ ਹੋ ਕੇ ਉਨ੍ਹਾਂ ਆਪਣਾ ਪੂਰਾ ਜੀਵਨ ਨੀਵੀਆਂ ਕਰਾਰ ਦਿੱਤੀਆਂ ਗਈਆਂ ਜਾਤੀਆਂ ਨਾਲ ਹੋਣ ਵਾਲੇ ਸਮਾਜਕ ਵਿਤਕਰੇ ਵਿਰੁੱਧ ਲੜਾਈ ਲੜੀ। ਇਸ ਦੌਰਾਨ ਉਨ੍ਹਾਂ ਨੂੰ ਭਾਰੀ ਵਿਤਕਰੇ ਤੇ ਜ਼ੁਲਮ-ਜ਼ਿਆਦਤੀਆਂ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਨੂੰ 1990 ਵਿਚ ਮੌਤ ਤੋਂ ਕਰੀਬ 34 ਸਾਲਾਂ ਬਾਅਦ ‘ਭਾਰਤ ਰਤਨ’ ਵਰਗੇ ਸਿਖਰਲੇ ਐਵਾਰਡ ਨਾਲ ਨਿਵਾਜਿਆ ਗਿਆ।

ਹਰਦੀਪ ਸਿੰਘ, ਵਿਦਿਆਰਥੀ, ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ ਦਿਉਣ, ਬਠਿੰਡਾ।

ਡਾ. ਅੰਬੇਡਕਰ ਤੋਂ ਪ੍ਰੇਰਨਾ ਲੈਣੀ ਅਜੋਕੇ ਸਮੇਂ ਦੀ ਲੋੜ

ਬਾਬਾ ਸਾਹਿਬ ਡਾ. ਅੰਬੇਡਕਰ ਅਨੇਕਾਂ ਪ੍ਰਤਿਭਾਵਾਂ ਦਾ ਸੁਮੇਲ ਇਕ ਮਹਾਨ ਸ਼ਖ਼ਸੀਅਤ ਸੀ। ਦਲਿਤਾਂ ਲਈ ਕੀਤੇ ਅਣਥੱਕ ਸੰਘਰਸ਼ ਕਰਕੇ ਅਸੀਂ ਉਨ੍ਹਾਂ ਨੂੰ ‘ਦਲਿਤਾਂ ਦੇ ਮਸੀਹਾ’ ਵਜੋਂ ਜਾਣਦੇ ਹਾਂ। ਉਨ੍ਹਾਂ ਦੀ ਡੂੰਘੀ, ਗਿਆਨਭਰਪੂਰ ਅਤੇ ਦੂਰਦਰਸ਼ੀ ਸੋਚ ਦਾ ਯੋਗਦਾਨ ਨਾ ਸਿਰਫ਼ ਸੰਵਿਧਾਨ ਲਿਖਣ ਬਲਕਿ ਦੇਸ਼ ਦੇ ਸਿਖਰਲੇ ਬੈਂਕ ‘ਭਾਰਤੀ ਰਿਜ਼ਰਵ ਬੈਂਕ’ ਦੀ ਸਥਾਪਨਾ ਅਤੇ ਕੇਂਦਰੀ ਜਲ ਕਮਿਸ਼ਨ (1945) ਆਦਿ ਦੀ ਸਥਾਪਨਾ ਵਿੱਚ ਵੀ ਸੀ। ਇਸ ਲਈ ਉਹ ਅਜੋਕੇ ਆਧੁਨਿਕ ਭਾਰਤ ਦੀ ਉਸਾਰੀ ’ਚ ਯੋਗਦਾਨ ਪਾਉਣ ਵਾਲੇ ਮਹੱਤਵਪੂਰਨ ਵਿਅਕਤੀ ਸਨ। ਉਨ੍ਹਾਂ ਭਾਰਤ ਦੀ ਇਸ ਜਾਤ-ਪਾਤ ਦੇ ਵਖਰੇਵਿਆਂ ਭਰੀ ਊਚ-ਨੀਚ ਵਾਲੀ ਜ਼ਮੀਨ ਨੂੰ ਕਾਨੂੰਨੀ ਰੂਪ ਨਾਲ ਪੱਧਰ ਕਰਨ ਦਾ ਰਾਹ ਦਿਖਾਇਆ, ਜਿਸ ਨਾਲ ਸਮਾਜ ਆਰਥਿਕ, ਸਮਾਜਿਕ ਅਤੇ ਧਾਰਮਿਕ ਬਰਾਬਰੀ ਵੱਲ ਵਧਿਆ। ਅੱਜ ਖੇਤੀ ਕਾਨੂੰਨਾਂ ਦੀ ਗੱਲ ਹੋਵੇ ਜਾਂ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਲੋਕਾਂ ਦੇ ਹੱਕਾਂ ਦੇ ਹੋ ਰਹੇ ਘਾਣ ਦੀ। ਹਰ ਮੌਕੇ ਬਾਬਾ ਸਾਹਿਬ ਦੀ ਡੂੰਘੀ ਸੂਝ ਨੂੰ ਯਾਦ ਕੀਤਾ ਜਾਂਦਾ ਹੈ। ਅੱਜ ਸਾਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਸਮਝਣ ਤੇ ਵਿਚਾਰਨ ਦੀ ਲੋੜ ਹੈ।

ਸੁਖਪ੍ਰੀਤ ਕੌਰ, ਖੇੜੀ ਕਲਾਂ, ਸੰਗਰੂਰ। ਸੰਪਰਕ: 95019-80617

ਵਿਦਵਤਾ ਦੀ ਸਿਖਰ ਸਨ ਅੰਬੇਡਕਰ

ਡਾ. ਭੀਮ ਰਾਓ ਅੰਬੇਡਕਰ ਵਿੱਦਿਅਕ ਖੇਤਰ ਦਾ ਹਰ ਮੁਕਾਮ ਸਰ ਕਰਨ ਵਾਲੀ ਮਹਾਨ ਸ਼ਖਸੀਅਤ ਸਨ। ਇਹ ਉਨ੍ਹਾਂ ਦੀ ਵਿਦਿਆ ਹੀ ਹੈ, ਜਿਸ ਕਰਕੇ ਉਹ ਅਖੌਤੀ ਨੀਵੇਂ ਵਰਗਾਂ ਦੇ ਲੋਕਾਂ ਦਾ ਮਸੀਹਾ ਬਣੇ। ਉਹ ਕੁਰੀਤੀਆਂ ਖਿਲਾਫ਼ ਅਤੇ ਹੱਕਾਂ ਲਈ ਡਟ ਕੇ ਖਲੋ ਗਏ। ਹਰ ਸਵਾਲ ਦਾ ਉੱਤਰ ਤਰਕ ਭਰਪੂਰ ਦੇਣਾ, ਉਨ੍ਹਾਂ ਦੀ ਅਕਾਦਮਿਕਤਾ ਪ੍ਰਾਪਤੀ ਕਾਰਨ ਹੀ ਸੀ। ਇਸ ਕਰਕੇ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਸਭਾ ਦੀ ਸੰਵਿਧਾਨ ਦਾ ਖਰੜਾ ਬਣਾਉਣ ਵਾਲੀ ਕਮੇਟੀ ਦਾ ਪ੍ਧਾਨ ਬਣਾਇਆ ਗਿਆ। ਉਨ੍ਹਾਂ ਦਾ ਨਾਅਰਾ ਸੀ “ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ”। ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਵਿੱਦਿਆ ਹੀ ਗਰੀਬਾਂ ਨੂੰ ਤਾਰ ਸਕਦੀ ਹੈ। ਅੱਜ ਲੋੜ ਹੈ ਉਨ੍ਹਾਂ ਦੇ ਦਿੱਤੇ ਨਾਅਰੇ ਉੱਤੇ ਅਮਲ ਕਰਨ ਦੀ, ਉਨ੍ਹਾਂ ਤੋਂ ਸੇਧ ਲੈਣ ਦੀ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਦੀ।

ਦਵਿੰਦਰ ਸਿੰਘ, ਪਿੰਡ ਤੇ ਡਾਕ ਮੀਆਂਵਿੰਡ,

ਖਡੂਰ ਸਾਹਿਬ, ਤਰਨ ਤਾਰਨ। ਸੰਪਰਕ: 85568-67375

(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All