ਨੌਜਵਾਨ ਸੋਚ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਆਧੁਨਿਕ ਸਮਾਜ ਵਿਚ ਵੀ ਜਾਤੀਵਾਦ ਜਾਰੀ

ਇਹ ਠੀਕ ਹੈ ਕਿ ਮਹਾਨ ਚਿੰਤਕ ਡਾ. ਭੀਮ ਰਾਓ ਅੰਬੇਡਕਰ ਨੇ ਦਲਿਤਾਂ ਅਤੇ ਪਛੜੇ ਲੋਕਾਂ ਦੀ ਭਲਾਈ ਲਈ ਭਾਰਤੀ ਸੰਵਿਧਾਨ ਰਾਹੀਂ ਅਨੇਕਾਂ ਸਹੂਲਤਾਂ ਦੀ ਵਿਵਸਥਾ ਕੀਤੀ ਪਰ ਅਜੇ ਵੀ ਵੱਡੀ ਗਿਣਤੀ ਦਲਿਤ ਅਤੇ ਪਛੜੇ ਵਰਗ ਨਾਲ ਸਬੰਧਤ ਲੋਕ ਗ਼ਰੀਬੀ ਤੇ ਅਗਿਆਨਤਾ ਅਤੇ ਨਾਲ ਹੀ ਇਨ੍ਹਾਂ ਸਹੂਲਤਾਂ ਨੂੰ ਲਾਗੂ ਕਰਨ ਵਾਲੇ ਲੋਕਾਂ ਦੀ ਜਾਤੀਵਾਦੀ ਸੋਚ ਕਾਰਨ ਇਨ੍ਹਾਂ ਸਾਰੀਆਂ ਸਹੂਲਤਾਂ ਦਾ ਪੂਰੀ ਤਰ੍ਹਾਂ ਲਾਭ ਨਹੀਂ ਉਠਾ ਸਕੇ। ਦੂਜੇ ਪਾਸੇ ਕੁਝ ਦਲਿਤ ਅਤੇ ਪਛੜੇ ਵਰਗ ਨਾਲ ਸਬੰਧਤ ਪਰ ਅਮੀਰ ਲੋਕ ਡਾ. ਅੰਬੇਡਕਰ ਵਲੋਂ ਭਾਰਤੀ ਸੰਵਿਧਾਨ ਰਾਹੀਂ ਇਨ੍ਹਾਂ ਵਰਗਾਂ ਨੂੰ ਦਿਤੀਆਂ ਸਹੂਲਤਾਂ ਦਾ ਆਨੰਦ ਤਾਂ ਮਾਣਦੇ ਆ ਰਹੇ ਹਨ, ਪਰ ਉਹ ਗ਼ਰੀਬ ਦਲਿਤਾਂ ਤੇ ਪਛੜਿਆਂ ਦੀ ਕੋਈ ਖ਼ਾਸ ਮਦਦ ਨਹੀਂ ਕਰਦੇ ਅਤੇ ਕਈ ਵਾਰ ਤਾਂ ਆਪਣੀ ਜਾਤ ਲੁਕਾ ਕੇ ਕਥਿਤ ਉੱਚ ਜਾਤੀਏ ਬਣ ਕੇ ਰਹਿੰਦੇ ਹਨ। ਇਸ ਦੌਰਾਨ ਭਾਵੇਂ ਡਾ. ਅੰਬੇਡਕਰ ਨੇ ਜਾਤਪਾਤ ਅਤੇ ਵਰਣ ਆਸ਼ਰਮ ਪ੍ਰਥਾਵਾਂ ਵਿਰੁਧ ਆਵਾਜ਼ ਉਠਾਈ, ਪਰ ਅਸਲੀਅਤ ਇਹ ਹੈ ਕਿ ਅੱਜ ਦੇ ਆਧੁਨਿਕ ਸਮਾਜ ਵਿੱਚ ਵੀ ਜਾਤੀਪ੍ਰਥਾ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ।

ਜਗਮੋਹਨ ਸਿੰਘ ਲੱਕੀ, ਵਿਦਿਆ ਨਗਰ, ਪਟਿਆਲਾ। ਸੰਪਰਕ: 94638-19174


ਅੰਬੇਡਕਰ: ਸਮਾਜਿਕ ਨਿਆਂ ਤੇ ਤਬਦੀਲੀ ਦੇ ਯੋਧੇ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨਿਸ਼ਚੇ ਹੀ 20ਵੀਂ ਦੇ ਸ੍ਰੇਸ਼ਠ ਚਿੰਤਕ, ਕਾਨੂੰਨ ਸ਼ਾਸਤਰੀ, ਪ੍ਰਭਾਵਸ਼ਾਲੀ ਬੁਲਾਰੇ ਅਤੇ ਪ੍ਰਤਿਭਾਸ਼ਾਲੀ ਲੇਖਕ ਸਨ। ਭਾਰਤ ਦੇ ਇਤਿਹਾਸ ਵਿੱਚ ਉਨ੍ਹਾਂ ਨੂੰ ਸਿੰਬਲ ਆਫ ਨਾਲਜ (ਗਿਆਨ ਦੇ ਪ੍ਰਤੀਕ), ਸਮਾਜਿਕ ਨਿਆਂ ਦੇ ਪਿਤਾਮਾ, ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਰੂਪ ਵਿੱਚ ਯਾਦ ਕਰਦੇ ਹਾਂ। ਅਸਲ ਵਿੱਚ ਡਾ. ਅੰਬੇਡਕਰ ਬਹੁਮੁਖੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਆਪਣਾਂ ਸਾਰਾ ਜੀਵਨ ਭਾਰਤੀ ਸਮਾਜ ਵਿਚ ਸੁਧਾਰ ਲਿਆਉਣ ਲਈ ਲਾ ਦਿੱਤਾ। ਉਨ੍ਹਾਂ ਇੱਕ ਮਹਾਨ ਸਮਾਜਿਕ ਯੋਧੇ ਵਜੋਂ ਕੰਮ ਕੀਤਾ। ਉਹ ਭਾਰਤੀ ਸਮਾਜ ਦੇ ਪਛੜੇ, ਕਮਜ਼ੋਰ ਅਤੇ ਦਲਿਤ ਵਰਗਾਂ ਵਿੱਚ ਇੱਕ ਨਵਾਂ ਉਤਸ਼ਾਹ ਅਤੇ ਆਤਮ-ਵਿਸ਼ਵਾਸ ਭਰਨ ਵਿੱਚ ਸਫ਼ਲ ਰਹੇ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਡਾ. ਅੰਬੇਡਕਰ ਦੀਆਂ ਲਿਖਤ ਪੁਸਤਕਾਂ ਨੂੰ ਪੜ੍ਹਨ ਅਤੇ ਉਨ੍ਹਾਂ ਵੱਲੋਂ ਆਰੰਭ ਕੀਤੇ ਸਮਾਜਿਕ ਤੇ ਆਰਥਿਕ ਬਰਾਬਰੀ ਦੇ ਮਿਸ਼ਨ ਵਿਚ ਯੋਗਦਾਨ ਪਾਉਣ, ਉਨ੍ਹਾਂ ਦੇ ਨਾਅਰੇ ‘ਪੜ੍ਹੋ ਜੁੜੋ ਸੰਘਰਸ਼ ਕਰੋ’ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਬਣਾਉਣ।

ਗੁਰਮੀਤ ਸਿੰਘ ਰੌਣੀ, ਲੁਧਿਆਣਾ।

ਸੰਪਰਕ: 99148-90230


ਡਾ. ਅੰਬੇਡਕਰ ਦਾ ਰਾਸ਼ਟਰ ਨਿਰਮਾਣ ਿਵਚ ਅਹਿਮ ਯੋਗਦਾਨ

ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੇ ਆਪਣੇ ਜੀਵਨ ਦੇ 65 ਸਾਲਾਂ ਦੌਰਾਨ ਸਮਾਜਿਕ, ਆਰਥਿਕ, ਰਾਜਨੀਤਕ, ਵਿਦਿਅਕ, ਧਾਰਮਿਕ, ਇਤਿਹਾਸਕ, ਸਭਿਆਚਾਰਕ, ਸਾਹਿਤਕ, ਉਦਯੋਗਿਕ, ਸੰਵਿਧਾਨਕ ਆਦਿ ਹਰ ਖੇਤਰ ਵਿੱਚ ਅਣਗਿਣਤ ਕਾਰਜ ਕਰ ਕੇ ਰਾਸ਼ਟਰ ਨਿਰਮਾਣ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੇ ਅਜਿਹੇ ਮਹਾਨ ਕਾਰਜਾਂ ਨੂੰ ਹਿੰਦੁਸਤਾਨ ਚਾਹ ਕੇ ਵੀ ਭੁਲਾ ਨਹੀਂ ਸਕਦਾ। ਡਾ. ਅੰਬੇਡਕਰ ਦੇ ਵਿਚਾਰ ਭਾਰਤ ਲਈ ਹੀ ਨਹੀਂ, ਸਗੋਂ ਸਾਰੀ ਦੁਨੀਆਂ ਲਈ ਬਹੁਤ ਅਹਿਮੀਅਤ ਰੱਖਦੇ ਹਨ। ਦੋ ਹੋਰ ਮਹੱਤਵਪੂਰਣ ਗੱਲਾਂ: ਪਹਿਲੀ, ਉਹ ਸਮਾਜਿਕ ਅਸਮਾਨਤਾ ਨੂੰ ਆਰਥਿਕ ਅਸਮਾਨਤਾ ਜਾਂ ਜਾਤੀ ਨੂੰ ਵਰਗ ਤੋਂ ਵੱਖ ਨਹੀਂ ਕਰਦੇ ਸੀ। ਦਰਅਸਲ, ਆਪਣੇ ਸਮੇਂ ਵਿੱਚ ਡਾ. ਅੰਬੇਡਕਰ ਇਕੋ ਇਕ ਅਜਿਹੇ ਵਿਅਕਤੀ ਸੀ ਜੋ ਦੱਬੀਆਂ-ਕੁਚਲੀਆਂ ਜਮਾਤਾਂ ਦੇ ਹੱਕਾਂ ਅਤੇ ਦਲਿਤਾਂ ਦੇ ਅਧਿਕਾਰਾਂ ਨੂੰ ਜੋੜਦੇ ਸੀ। ਦੂਜਾ, ਜਾਤੀ ਦੇ ਜ਼ੁਲਮ ਨੂੰ ਸਮਾਜ ਅਤੇ ਆਰਥਿਕਤਾ ਤੋਂ ਵੱਖਰੇ ਧਾਰਮਿਕ ਮਾਮਲੇ ਵਜੋਂ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਇਸ ਵਿਚਾਰ ਨੂੰ ਰੱਦ ਕਰ ਦਿੱਤਾ ਕਿ ਛੁਆਛਾਤ ਇਕ ਸੱਭਿਆਚਾਰਕ ਜਾਂ ਧਾਰਮਿਕ ਮਾਮਲਾ ਸੀ। ਵਿਤਕਰੇ ਦਾ ਹੱਲ ਧਾਰਮਿਕ ਸੁਧਾਰਾਂ ਵਿਚ ਨਹੀਂ ਬਲਕਿ ਕਾਨੂੰਨੀ ਅਧਿਕਾਰਾਂ ਵਿਚ ਹੈ ਅਤੇ ਦੱਬੇ-ਕੁਚਲੇ ਲੋਕਾਂ ਲਈ ਰਾਜ/ਸਟੇਟ ਦੀ ਦਖ਼ਲਅੰਦਾਜ਼ੀ ਜ਼ਰੂਰੀ ਹੈ।

ਨੇਹਾ ਜਮਾਲ, ਮੁਹਾਲੀ। ਸੰਪਰਕ: 70874-73286


ਆਧੁਨਿਕ ਸਮਾਜ ਡਾ. ਅੰਬੇਡਕਰ ਦੀ ਦੇਣ ਨੂੰ ਭੁੱਲਿਆ

ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸੱਚਮੁੱਚ ਦੇਸ਼ ਦੇ ਦੱਬੇ ਕੁਚਲੇ ਲੋਕਾਂ ਨੂੰ ਹੋਰਨਾਂ ਦੇ ਮੁਕਾਬਲੇ ਆਰਥਿਕ ਤੇ ਸਮਾਜਿਕ ਬਰਾਬਰੀ ਲਈ ਬਹੁਤ ਹੀ ਫਿਕਰਮੰਦ ਸਨ। ਉਨ੍ਹਾਂ ਸਮਾਜ ਵਿੱਚ ਜਾਤੀਵਾਦ ਖਤਮ ਕਰਨ ਅਤੇ ਸਭ ਨੂੰ ਬਰਾਬਰ ਹੱਕ ਦਿਵਾਉਣ ਲਈ ਬਹੁਤ ਵੱਡੇ ਪੱਧਰ ’ਤੇ ਸੰਘਰਸ਼ ਕੀਤਾ। ਆਧੁਨਿਕ ਸਮਾਜ ਅੱਜ ਆਪਣੇ ਹੱਕਾਂ ਪ੍ਰਤੀ ਜਿੰਨਾ ਕੁ ਵੀ ਜਾਗਰੂਕ ਹੋਇਆ ਹੈ, ਉਹ ਕਾਫ਼ੀ ਹੱਦ ਤੱਕ ਡਾ. ਅੰਬੇਡਕਰ ਦੇ ਸੰਘਰਸ਼ ਤਹਿਤ ਮਿਲੇ ਅਧਿਕਾਰਾਂ ਕਰ ਕੇ, ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਔਰਤਾਂ ਨੂੰ ਵੀ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਲਈ ਡਾ. ਅੰਬੇਡਕਰ ਨੇ ਕਾਫੀ ਘਾਲਣਾ ਘਾਲੀ ਅਤੇ ਅਖ਼ੀਰ ਆਪਣਾ ਕੇਂਦਰੀ ਮੰਤਰੀ ਦਾ ਅਹੁਦਾ ਵੀ ਇਸ ਦੇ ਲੇਖੇ ਲਾ ਦਿੱਤਾ। ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਮਾਜ ਦੀ ਬਿਹਤਰੀ ਲਈ ਬਾਬਾ ਸਾਹਿਬ ਵੱਲੋ ਕੀਤੇ ਸੰਘਰਸ਼ ਨੂੰ ਆਧੁਨਿਕ ਸਮਾਜ ਵਿਸਾਰਦਾ ਜਾ ਰਿਹਾ ਹੈ। ਸਾਡਾ ਸਮਾਜ ਜੇ ਅੱਜ ਆਧੁਨਿਕ ਅਖਵਾਉਣ ਦਾ ਆਪਣੇ ਆਪ ਨੂੰ ਹੱਕਦਾਰ ਸਮਝ ਰਿਹਾ ਹੈ ਤਾਂ ਉਹ ਡਾ. ਭੀਮ ਰਾਓ ਅੰਬੇਡਕਰ ਵੱਲੋ ਕੀਤੇ ਲੰਮੇ ਸੰਘਰਸ਼ ਦੀ ਬਦੌਲਤ ਹੀ ਹੈ।

ਅੰਗਰੇਜ਼ ਸਿੰਘ ਵਿੱਕੀ, ਪਿੰਡ ਤੇ ਡਾਕ. ਕੋਟ ਗੁਰੂ, ਬਠਿੰਡਾ। ਸੰਪਰਕ: 98888-70822


ਡਾ. ਅੰਬੇਡਕਰ ਨੇ ਦੱਬੇ ਕੁਚਲੇ ਲੋਕਾਂ ਨੂੰ ਦਿਵਾਏ ਹੱਕ

ਡਾ. ਭੀਮ ਰਾਓ ਅੰਬੇਡਕਰ ਨੂੰ ਅਸੀਂ ਸਾਰੇ ਭਾਰਤ ਦੇ ਸੰਵਿਧਾਨ ਨਿਰਮਾਤਾ ਵਜੋਂ ਜਾਣਦੇ ਹਾਂ। ਉਹ ਮਹਾਨ ਚਿੰਤਕ ਤੇ ਫਿਲਾਸਫਰ ਵੀ ਸਨ। ਉਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਨਾਲ ਹੀ ਲੋਟੂ ਬੁਰਜ਼ੂਆ ਸ਼੍ਰੇਣੀ ਵਿਰੁੱਧ ਅਵਾਜ਼ ਚੁੱਕਣ ਜੋਗੇ ਵੀ ਕੀਤਾ। ਕਿਰਤੀ ਕਾਮਿਆਂ ਦੀਆਂ ਮਿਹਨਤਾਂ ਦਾ ਕੋਈ ਮੁੱਲ ਨਹੀਂ ਪੈਂਦਾ ਸੀ ਤੇ ਔਰਤ ਦੇ ਕੰਮ ਨੂੰ ਤਾਂ ਕੋਈ ਕੰਮ ਹੀ ਨਹੀਂ ਗਿਣਦਾ ਸੀ। ਆਧੁਨਿਕ ਸਮਾਜ ਵਿੱਚ ਵੀ ਡਾ. ਅੰਬੇਡਕਰ ਦੀ ਸੋਚ ਦੀ ਲੋੜ ਹੈ, ਕਿਉਂਕਿ ਰਾਖਵਾਂਕਰਨ ਨੀਤੀ ਦਾ ਲਾਭ ਸਭ ਤੱਕ ਨਹੀਂ ਪੁੱਜਾ। ਇੱਟਾਂ ਦੇ ਭੱਠਿਆਂ ਅਤੇ ਖਾਣਾਂ ਵਿਚ ਕੰਮ ਕਰਦੇ ਅਨਪੜ੍ਹ ਮਜ਼ਦੂਰਾਂ ਨੂੰ ਅਜੇ ਤੱਕ ਇਨ੍ਹਾਂ ਗੱਲਾਂ ਬਾਰੇ ਕੋਈ ਗਿਆਨ ਹੀ ਨਹੀਂ ਹੈ।

ਰਾਜਨਦੀਪ ਕੌਰ ਮਾਨ, ਪਿੰਡ ਮਚਾਕੀ ਮੱਲ ਸਿੰਘ, ਬਰਾਸਤਾ ਸੰਧਵਾਂ, ਜ਼ਿਲ੍ਹਾ ਫਰੀਦਕੋਟ।


ਡਾ. ਅੰਬੇਡਕਰ ਦਾ ਸਮਾਜ ਲਈ ਭਾਰੀ ਯੋਗਦਾਨ

ਡਾ. ਭੀਮ ਰਾਓ ਅੰਬੇਡਕਰ ਬਹੁ-ਉੱਚ ਸਿੱਖਿਆ ਪ੍ਰਾਪਤ ਸਮਾਜ ਸ਼ਾਸਤਰੀ, ਕ੍ਰਾਂਤੀਕਾਰੀ, ਅਰਥ ਸ਼ਾਸਤਰੀ, ਕਾਨੂੰਨਦਾਨ ਅਤੇ ਇਤਿਹਾਸਕਾਰ ਹੋਣ ਦੇ ਨਾਲ-ਨਾਲ ਇਕ ਯੋਗ ਸਿਆਸਤਦਾਨ ਵੀ ਸਨ। ਸਾਡੇ ਦੇਸ਼ ਦੇ ਸੰਵਿਧਾਨ ਨਿਰਮਾਣ ਵਿੱਚ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਸੀ। ਲੇਖਕ ਵਜੋਂ ਉਨ੍ਹਾਂ ਕਈ ਕਿਤਾਬਾਂ ਦੀ ਰਚਨਾ ਕੀਤੀ ਜਿਨ੍ਹਾਂ ’ਚੋਂ ਖੋਜ ਕਿਤਾਬ ‘ਸਮਾਲ ਹੋਲਡਿੰਗਜ਼ ਇਨ ਇੰਡੀਆ ਐਂਡ ਦੇਅਰ ਰੈਮੇਡੀਜ਼’ ਵਿਚ ਉਨ੍ਹਾਂ ਦੇਸ਼ ਦੀਆਂ ਖੇਤੀ ਸਮੱਸਿਆਵਾਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਉਭਾਰਿਆ। ਉਨ੍ਹਾਂ ਕਮਜ਼ੋਰ ਵਰਗਾਂ ਲਈ ਰਾਖਵੇਂਕਰਨ ਦਾ ਮੁੱਢ ਬੰਨ੍ਹਿਆ, ਕਿਉਂਕਿ ਉਸ ਸਮੇਂ ਦੇ ਦਲਿਤ ਵਰਗ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਇਹ ਜ਼ਰੂਰੀ ਸੀ ਕਿ ਉਨ੍ਹਾਂ ਨੂੰ ਬਰਾਬਰੀ ਦੀਆਂ ਸਹੂਲਤਾਂ ਮਿਲ ਸਕਣ, ਪਰ ਅਫਸੋਸ ਸਾਡੇ ਸਿਆਸਤਦਾਨਾਂ ਨੇ ‘ਇਸ ਵਰਗ’ ਨੂੰ ਉੱਚਾ ਚੁੱਕਣ ਦੀ ਬਜਾਏ ਵੋਟ ਬੈਂਕ ਵਜੋਂ ਵਰਤਿਆ, ਜਿਸ ਦਾ ਪਤਾ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਵੱਖ ਵੱਖ ਪਾਰਟੀਆਂ ਵੱਲੋਂ ਦਲਿਤ ਵਰਗ ਲਈ ਕੀਤੇ ਜਾ ਰਹੇ ‘ਐਲਾਨਾਂ’ ਤੋਂ ਲੱਗਦਾ ਹੈ।

ਰਾਵਿੰਦਰ ਫਫ਼ੜੇ, ਫਫ਼ੜੇ ਭਾਈ ਕੇ, ਮਾਨਸਾ।

ਸੰਪਰਕ: 98156-80980

(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮੁੱਖ ਖ਼ਬਰਾਂ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

ਨਤੀਜਿਆਂ ਦੇ ਵਿਵਾਦ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਣ ਢਾਂਚਾ ਕਾਇਮ; ਮਾ...

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਮੈਮੋਰੰਡਮ ਜਾਰੀ ਕਰਦਿਆਂ 30 ਦਿਨਾਂ ਵਿੱਚ ਜਵਾਬ ਮੰਗਿਆ, ਪੈਨਸ਼ਨ ਜਾਂ ਗਰੈ...

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਅਮਰਨਾਥ ਗੁਫ਼ਾ ਦੇ ਵਰਚੁਅਲ ਦਰਸ਼ਨਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ

ਸ਼ਹਿਰ

View All