ਨੌਜਵਾਨ ਸੋਚ

ਕਿਸਾਨ ਅੰਦੋਲਨ ਦਾ ਭਵਿੱਖ

ਕਿਸਾਨ ਅੰਦੋਲਨ ਦਾ ਭਵਿੱਖ

ਕਿਸਾਨ ਅੰਦੋਲਨ ’ਚੋਂ ਉਪਜ ਰਿਹਾ ਨਵਾਂ ਇਨਕਲਾਬ

ਸਾਲ ਭਰ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਟੈਂਟਾਂ, ਟਰਾਲੀਆਂ ਵਿਚ ਕੜਾਕੇ ਦੀ ਠੰਢ, ਬਾਰਸ਼, ਚਿੱਕੜ, ਸਰਦ ਹਵਾਵਾਂ, ਬਿਮਾਰੀਆਂ, ਹਨ੍ਹੇਰੀਆਂ ਸਮੇਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਅੰਦੋਲਨਕਾਰੀ ਕਿਸਾਨ, ਮਜ਼ਦੂਰ, ਬਜ਼ੁਰਗ, ਔਰਤਾਂ ਅਤੇ ਨੌਜਵਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਹਾਲੇ ਵੀ ਡਟੇ ਹਨ। ਕਿਸਾਨ ਅੰਦੋਲਨ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਬੀਤੇ ਮਈ ਮਹੀਨੇ ਚਾਰ ਸੂਬਿਆਂ ਅਸਾਮ, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿਚ ਹੋਈਆਂ ਚੋਣਾਂ ਵਿਚ ਅੰਦੋਲਨ ਦਾ ਅਸਰ ਦੇਖਣ ਨੂੰ ਮਿਲਿਆ। ਹੁਣ ਉੱਤਰ ਪ੍ਰਦੇਸ਼, ਪੰਜਾਬ ਅਤੇ ਹੋਰ ਰਾਜਾਂ ਵਿੱਚ 2022 ਦੀਆਂ ਚੋਣਾਂ ਨੇੜੇ ਹਨ। ਇਨ੍ਹਾਂ ਚੋਣਾਂ ਵਿੱਚ ਵੀ ਕਿਸਾਨ ਅੰਦੋਲਨ ਦਾ ਅਸਰ ਦੇਖਣ ਨੂੰ ਮਿਲੇਗਾ। ਦੇਸ਼ ਦੇ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਨੂੰ ਵੀ ਇਸ ਅੰਦੋਲਨ ਨੇ ਪ੍ਰਭਾਵਤ ਕੀਤਾ ਹੈ। ਆਮ ਲੋਕਾਂ ਦੇ ਉਤਸ਼ਾਹ ਤੋਂ ਜਾਪਦਾ ਹੈ ਕਿ ਜਿਵੇਂ ਕੋਈ ਨਵਾਂ ਇਨਕਲਾਬ ਆਉਣ ਵਾਲਾ ਹੈ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ, ਬਰਨਾਲਾ।
ਸੰਪਰਕ: 98779-93000


ਕਿਸਾਨ ਅੰਦੋਲਨ ਨੇ ਰਚਿਆ ਸੁਨਹਿਰਾ ਇਤਿਹਾਸ

ਕਿਸਾਨ ਅੰਦੋਲਨ ਰਾਹੀਂ ਨੌਜਵਾਨ ਪੀੜ੍ਹੀ ਨਵਾਂ ਇਨਕਲਾਬ ਲੈ ਕੇ ਆਵੇਗੀ। ਕਿਸਾਨੀ ਸੰਘਰਸ਼ ਨੇ ਸੁਨਹਿਰਾ ਇਤਿਹਾਸ ਰਚਿਆ ਹੈ, ਜਿਸ ਦਾ ਨੌਜਵਾਨ ਪੀੜ੍ਹੀ ’ਤੇ ਭਾਰੀ ਅਸਰ ਹੋਇਆ ਹੈ। ਨੌਜਵਾਨ ਪੀੜ੍ਹੀ ਨੂੰ ਇਸ ਅੰਦੋਲਨ ਨੇ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸਾਡੇ ਭਵਿੱਖ ਨੂੰ ਸਰਕਾਰਾਂ ਨੇ ਖ਼ਤਮ ਕਰ ਦਿੱਤਾ ਹੈ। ਨੌਜਵਾਨ ਆਪਣੇ ਭਵਿੱਖ ਨੂੰ ਬਚਾਉਣ ਲਈ ਅੱਗੇ ਆਏ ਹਨ। ਜਦ ਨੌਜਵਾਨ ਪੀੜ੍ਹੀ ਖੜ੍ਹੀ ਹੁੰਦੀ ਹੈ ਤਾਂ ਨਵਾਂ ਇਨਕਲਾਬ ਆਉਂਦਾ ਹੈ ਤੇ ਇਸ ਗੱਲ ਨੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਫ਼ਿਕਰਾਂ ਵਿਚ ਪਾ ਦਿੱਤਾ ਹੈ, ਉਹ ਯਕੀਨਨ ਇਸ ਦੀ ਕਾਟ ਲਈ ਸਾਜ਼ਿਸ਼ਾਂ ਘੜ ਰਹੀਆਂ ਹੋਣਗੀਆਂ। ਨੌਜਵਾਨ ਨੇ ਵੀ ਦੇਖ ਲਿਆ ਹੈ ਕਿ ਸਰਕਾਰਾਂ ਸਾਡੇ ਲਈ ਕੁਝ ਨਹੀਂ ਕਰਨੀਆਂ। ਸਾਨੂੰ ਆਪਣੇ ਭਵਿੱਖ ਲਈ ਆਪ ਹੀ ਰਸਤਾ ਲੱਭਣਾ ਪਵੇਗਾ।
ਦਵਿੰਦਰ ਖ਼ੁਸ਼ ਧਾਲੀਵਾਲ, ਚੰਡੀਗੜ੍ਹ ਯੂਨੀਵਰਸਿਟੀ, ਮੁਹਾਲੀ।


ਭਵਿੱਖ ਦਾ ਰੋਲ ਮਾਡਲ ਬਣੇਗਾ ਕਿਸਾਨ ਅੰਦੋਲਨ

ਕਿਸਾਨ ਅੰਦੋਲਨ ਆਪਣੀ ਸੋਚ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਵਿਚ ਕਾਮਯਾਬ ਹੋ ਗਿਆ ਹੈ। ਇਹ ਅੰਦੋਲਨ ਇਤਿਹਾਸਕ ਜਿੱਤ ਦਰਜ ਕਰ ਚੁੱਕਾ ਹੈ ਤੇ ਰਹਿੰਦੀ ਦੁਨੀਆਂ ਤੱਕ ਆਪਣੀ ਹੋਂਦ ਨੂੰ ਕਾਇਮ ਰੱਖੇਗਾ। ਕਿਸਾਨ ਮੋਰਚਾ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਤਾਕਤ ਦੱਸਣ ਵਿੱਚ ਕਾਮਯਾਬ ਹੋਇਆ ਹੈ, ਜਿਸ ਦੇ ਭਵਿੱਖ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਨੌਜਵਾਨਾਂ ਵਿਚ ਮੋਰਚੇ ਕਰਕੇ ਚੇਤਨਾ ਵਧੀ ਹੈ। ਪੰਜਾਬ ਵਿਚ ਸਿਆਸੀ ਪਾਰਟੀਆਂ ਦਾ ਭਵਿੱਖ ਵੀ ਕਿਸਾਨ ਮੋਰਚਾ ਤੈਅ ਕਰੇਗਾ। ਕਿਸਾਨ ਮੋਰਚੇ ਨੂੰ ਲੋਕ ਆਪਣੇ ਭਵਿੱਖ ਦਾ ਰੋਲ ਮਾਡਲ ਮੰਨਦੇ ਹਨ। ਭਵਿੱਖ ਵਿੱਚ ਜੋ ਵੀ ਮੁੱਦੇ ਹੋਣਗੇ, ਮੋਰਚਾ ਉਨ੍ਹਾਂ ਦੇ ਹੱਲ ਲਈ ਡਟ ਕੇ ਸੰਘਰਸ਼ ਕਰਦਾ ਰਹੇਗਾ।
ਦਵਿੰਦਰ ਸਿੰਘ, ਪਿੰਡ ਤਲਵੰਡੀ ਅਕਲੀਆ,
ਜ਼ਿਲ੍ਹਾ ਮਾਨਸਾ। ਸੰਪਰਕ: 88377-82802


ਕਿਸਾਨ ਅੰਦੋਲਨ ਨੇ ਧਾਰਿਆ ਲੋਕ ਲਹਿਰ ਦਾ ਰੂਪ

ਕਿਸਾਨ ਅੰਦੋਲਨ ਅੱਜ ਸਿਰਫ ਕਿਸਾਨੀ ਮੁੱਦਿਆਂ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਆਧੁਨਿਕ ਸਮਾਜ ਵਿੱਚ ਨਵਉਦਾਰਵਾਦ (Neoliberalism) ਦੇ ਖਿਲਾਫ ਉਠਿਆ ਸਭ ਤੋਂ ਵੱਡਾ ਅੰਦੋਲਨ ਹੈ। ਇਸ ਅੰਦੋਲਨ ਨੇ ਪੂੰਜੀਪਤੀਆਂ ਦੇ ਆਰਥਿਕ ਮਾਡਲ, ਜਿਹੜਾ ਆਮ ਲੋਕਾਂ ਨੂੰ ਬੇਰੁਜ਼ਗਾਰ ਬਣਾ ਰਿਹਾ ਹੈ ਤੇ ਦੇਸ਼ ਦਾ ਪੈਸਾ ਕੁਝ ਕੁ ਕਾਰਪੋਰੇਟਾਂ ਦੀ ਜੇਬ ਵਿਚ ਪਾ ਰਿਹਾ ਹੈ, ਨੂੰ ਸਿੱਧੀ ਟੱਕਰ ਦਿੱਤੀ ਹੈ। ਇਸ ਅੰਦੋਲਨ ਨੇ ਆਮ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਦਿਵਾਇਆ ਹੈ। ਪਹਿਲਾਂ ਲੋਕ ਲੀਡਰਾਂ ਦੇ ਮਗਰ ਲੱਗ ਜਾਂਦੇ ਸੀ, ਉਨ੍ਹਾਂ ਵਿੱਚ ਏਕਤਾ ਦੀ ਕਮੀ ਸੀ। ਜੇ ਲੋਕ ਇੱਕਠੇ ਹੋ ਜਾਣ ਤਾਂ ਉਨ੍ਹਾਂ ਦੀ ਆਵਾਜ਼ ਇੱਕ ਲਹਿਰ ਬਣ ਕੇ ਦੇਸ਼ ਦੀ ਸਿਆਸਤ ਨੂੰ ਹਿਲਾ ਸਕਦੀ ਹੈ ਅਤੇ ਇਹ ਅੰਦੋਲਨ ਹੁਣ ਲੋਕ ਲਹਿਰ ਬਣ ਚੁੱਕਾ ਹੈ।
ਹਰਪ੍ਰੀਤ ਸਿੰਘ, ਬੂਟਾ ਸਿੰਘ ਵਾਲਾ, ਮੁਹਾਲੀ।
ਸੰਪਰਕ: 98145-21972

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All