ਨੌਜਵਾਨ ਸੋਚ

ਕਿਸਾਨ ਅੰਦੋਲਨ ਦਾ ਭਵਿੱਖ

ਕਿਸਾਨ ਅੰਦੋਲਨ ਦਾ ਭਵਿੱਖ

ਕਿਸਾਨੀ ਸੰਘਰਸ਼ ਸਦਕਾ ਸੁਧਰੇਗਾ ਭਵਿੱਖ

ਕਿਸਾਨੀ ਅੰਦੋਲਨ ਨੇ ਸੰਸਾਰ ਵਿੱਚ ਵੱਖਰੀ ਹੀ ਹੋਂਦ ਕਾਇਮ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਹਮੇਸ਼ਾ ਹੀ ਜ਼ੁਲਮਾਂ ਵਿਰੁੱਧ ਟਾਕਰਾ ਕਰਨ ਵਾਲੀ ਸਾਡੀ ਧਰਤੀ ਹੁਣ ਵੀ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੀ ਹੈ। ਇਸ ਅੰਦੋਲਨ ਦਾ ਭਵਿੱਖੀ ਰਾਜਨੀਤੀ ’ਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਬੇਸ਼ੱਕ ਇਸ ਨੂੰ ਰਾਜਨੀਤਕ ਪੱਖੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਲੇਕਿਨ ਬਦਲਾਅ‌ ਜ਼ਰੂਰ ਆਵੇਗਾ। ਸਭ ਤੋਂ ਵਧੀਆ ਗੱਲ ਕਿ ਅੰਦੋਲਨ ਸਦਕਾ ਨੌਜਵਾਨ ਵਰਗ ਬਹੁਤ ਸੁਚੇਤ ਹੋਇਆ ਹੈ ਅਤੇ ਇਹੀ ਵਰਗ ਭਵਿੱਖ ਦੀ ਬੁਨਿਆਦ ਹੈ। ਇਤਿਹਾਸ ਗਵਾਹ ਹੈ ਕਿ ਹਰ ਸੰਘਰਸ਼ ਵਿਚ ਕੁਰਬਾਨੀਆਂ ਤੇ ਦ੍ਰਿੜ੍ਹ ਇਰਾਦੇ ਦੀ ਜਿੱਤ ਹੋਈ ਹੈ ਤੇ ਇਸ ਵਾਰੀ ਵੀ ਹੋਵੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਖਰੀ ਮਿਸਾਲ ਕਾਇਮ ਹੋਵੇਗੀ।

ਗੁਰਸਿਮਰਨ ਕੌਰ, ਵਿਦਿਆਰਥਣ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਦਿਉਣ, ਬਠਿੰਡਾ।

ਭਾਈਚਾਰਕ ਸਾਂਝ ਹੋਵੇ ਮਜ਼ਬੂਤ

ਕਿਸਾਨ ਅੰਦੋਲਨ ਵਿਚ ਅਸੀਂ ਜਿੱਥੇ ਨਿਰਾਸ਼ਾ ਦੇ ਸਮਿਆਂ ਵਿੱਚ ਲੋਕਾਂ ਦੇ ਮਨਾਂ ਵਿੱਚ ਜਨਮਦੀ ਆਸ ਦੀ ਕਿਰਨ ਵੇਖੀ, ਸਿਰੜ ਨਾਲ ਲੜਦਾ ਪੰਜਾਬ ਵੇਖਿਆ, ਭਾਰਤ ਦੇ ਆਮ ਲੋਕਾਂ ਅੰਦਰ ਵੱਧਦੀ ਭਾਈਚਾਰਕ ਸਾਂਝ ਵੇਖੀ, ਲੋਕ ਸ਼ਕਤੀ ਦਾ ਜਲਵਾ ਵੇਖਿਆ, ਸਿਆਸੀ ਪਾਰਟੀਆਂ ਦੇ ਦੋਗਲੇ ਕਿਰਦਾਰ ਵੇਖੇ, ਉੱਥੇ ਹੀ ਸਮਾਜ ਵਿਚ ਪਏ ਵੱਖ ਵੱਖ ਵਿਰੋਧੀ ਵਿਚਾਰਾਂ ਦੇ ਟਕਰਾਅ ਵੀ ਵੇਖੇ। ਅੰਦੋਲਨ ਦੀ ਆਉਣ ਵਾਲੇ ਸਮੇਂ ਵਿਚ ਨਾ ਸਿਰਫ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਫੈਲਣ ਦੀ ਸੰਭਾਵਨਾ ਅਤੇ ਲੋੜ ਹੈ, ਬਲਕਿ ਜਿੱਥੇ ਅੰਦੋਲਨ ਹੈ ਉੱਥੇ ਹੋਰਨਾਂ ਤਬਕਿਆਂ ਵਿੱਚ ਵੀ ਆਪਣੀ ਪਕੜ ਮਜ਼ਬੂਤ ਕਰ ਸਕਦਾ ਹੈ ਤੇ ਕਰਨੀ ਵੀ ਚਾਹੀਦੀ ਹੈ। ਸੰਯੁਕਤ ਕਿਸਾਨ ਮੋਰਚੇ ਨੂੰ ਪਿੰਡ ਪੱਧਰ ਉੱਤੇ ਸਾਮਰਾਜੀ ਖ਼ਪਤਵਾਦੀ, ਜਾਤੀ ਦਾਬੇ ਆਧਾਰਿਤ ਜਗੀਰੂ ਅਤੇ ਔਰਤ ਵਿਰੋਧੀ ਮਰਦ ਪ੍ਰਧਾਨ ਸੱਭਿਆਚਾਰ ਦੇ ਮੁਕਾਬਲੇ ਗੁਰੂ ਨਾਨਕ ਦੇਵ ਜੀ ਦਾ ਸਰਬੱਤ ਦੇ ਭਲੇ ਵਾਲਾ ਅਤੇ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਵਾਲਾ ਬਰਾਬਰੀ ਆਧਾਰਿਤ ਸੱਭਿਆਚਾਰ ਵਿਕਸਤ ਕਰਕੇ ਕਿਸਾਨ ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

ਪਰਮਿੰਦਰ ਧਨੇਠਾ, ਪਟਿਆਲਾ। ਸੰਪਰਕ: 94171-22939

ਸਾਰੇ ਵਰਗਾਂ ਨੂੰ ਦਿੱਤਾ ਹੱਕਾਂ ਲਈ ਲੜਨ ਦਾ ਜਜ਼ਬਾ

ਕਿਸਾਨ ਅੰਦੋਲਨ ਨੇ ਸਾਰੇ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤੀਕ ਢਾਂਚੇ ਨੂੰ ਪ੍ਰਭਾਵਿਤ ਕੀਤਾ ਹੈ। ਪੰਜਾਬ, ਜਿੱਥੋਂ ਇਸ ਅੰਦੋਲਨ ਦੀ ਸ਼ੁਰੂਆਤ ਹੋਈ, ਨੇ ਸੰਘਰਸ਼ ਦੀ ਗੂੰਜ ਪੂਰੀ ਦੁਨੀਆਂ ਤੱਕ ਪਹੁੰਚਾਈ ਹੈ। ਦੇਸ਼-ਵਿਦੇਸ਼ ਦੇ ਕਲਾਕਾਰਾਂ ਅਤੇ ਲੀਡਰਾਂ ਨੇ ਵੀ ਇਸ ਸੰਘਰਸ਼ ਨੂੰ ਜਾਇਜ਼ ਠਹਿਰਾਇਆ। ਸੰਘਰਸ਼ ਨੇ ਕਿਸਾਨਾਂ ਦੇ ਹੋਰ ਮੁੱਦਿਆਂ ਨੂੰ ਵੀ ਸਾਹਮਣੇ ਲਿਆਂਦਾ, ਜਿਵੇਂ ਕਿਸਾਨੀ ਕਰਜ਼ੇ, ਆਮਦਨ ਟੈਕਸ ਆਦਿ। ਇਨ੍ਹਾਂ ਖੇਤੀ ਕਾਨੂੰਨਾਂ ਨੇ ਨੌਜਵਾਨਾਂ ਨੂੰ ਆਪਣੇ ਅਤੇ ਪੰਜਾਬ ਦੇ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਅੰਦੋਲਨ ਨੇ ਹਰ ਵਰਗ ਨੂੰ ਆਪਣੇ ਹੱਕਾਂ ਲਈ ਲੜਨ ਦੀ ਇਕ ਮਿਸਾਲ ਪੈਦਾ ਕੀਤੀ ਹੈ ਤੇ ਇਸ ਲਈ ਸੁਨੇਹਾ ਦਿੱਤਾ ਹੈ।

ਹਰਿੰਦਰ ਸਿੰਘ, ਸੋਹਾਣਾ, ਮੁਹਾਲੀ।

ਹੱਕਾਂ ਲਈ ਲੜਨਾ ਹੀ ਪੈਂਦੈ

ਬੀਤੀ 10 ਦਸੰਬਰ ਦੇ ‘ਭਾਰਤ ਬੰਦ’ ਤੋਂ ਵੱਡਾ ਰੂਪ ਧਾਰ ਚੁੱਕੇ ਕਿਸਾਨ ਅੰਦੋਲਨ ਦਾ ਸਾਡੇ ਮਨਾਂ ਤੋਂ ਲੈ ਕੇ ਕੁੱਲ ਸੰਸਾਰ ਦੇ ਲੋਕਾਂ ਉੱਪਰ ਪ੍ਰਭਾਵ ਪਿਆ ਹੈ। ਸ਼ਾਇਦ ਪਹਿਲੀ ਦਫ਼ਾ ਹੋਇਆ ਕਿ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨੀ ਆਗੂਆਂ ਵੱਲੋਂ ਹਰੇ ਰੰਗ ਦੀਆਂ ਦਸਤਾਰਾਂ ਸਜਾ ਕੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਾਏ ਜਾ ਰਹੇ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ‘ਜਿੱਥੇ ਵੀ ਚੋਣਾਂ ਹੋਣਗੀਆਂ, ਉਹ ਉੱਥੇ ਜਾ ਕੇ ਪ੍ਰਦਰਸ਼ਨ ਕਰਨਗੇ’। ਕਿਉਂਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਹਰ ਪੱਖ ਤੋਂ ਕਿਸਾਨ ਤੇ ਲੋਕ ਵਿਰੋਧੀ ਅਤੇ ਕਾਰਪੋਰੇਟਾਂ ਦੇ ਪੱਖੀ ਹਨ। ਯੂਪੀ ਦੇ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਫਿਰ ਤੋਂ ਲੋਕ ਵਧ-ਚੜ੍ਹ ਕੇ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਜੇ ਅੱਜ ਅਸੀਂ ਹੱਕਾਂ ਲਈ ਸੰਘਰਸ਼ ਕਰਾਗੇ, ਤਾਹੀਓਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਹੱਕਾਂ ਬਾਰੇ ਸੋਚਣ ਦੀ ਸ਼ਕਤੀ ਰੱਖ ਸਕਣਗੀਆਂ।

ਨਵਜੀਤ ਨੂਰ, ਹਮੀਦੀ, ਬਰਨਾਲਾ। ਸੰਪਰਕ: 78143-15504

(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All