‘ਭੂਤ ਬੰਗਲਾ’ ਦਾ ਪਹਿਲਾ ਗੀਤ ਰਿਲੀਜ਼
ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਭੂਤ ਬੰਗਲਾ’ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ ਅਤੇ ਬਿਨਾਂ ਸ਼ੱਕ ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ 2010 ਦੇ ਦਹਾਕੇ ਵਿੱਚ ਵਾਪਸ ਲਿਜਾਣ ਵਿੱਚ ਕਾਮਯਾਬ ਰਿਹਾ। ਅਕਸ਼ੈ ਨੇ ਅੱਜ ਬਾਅਦ ਦੁਪਹਿਰ ਆਪਣੇ ਇੰਸਟਾਗ੍ਰਾਮ ਅਕਾਊਂਟ...
ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਭੂਤ ਬੰਗਲਾ’ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ ਅਤੇ ਬਿਨਾਂ ਸ਼ੱਕ ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ 2010 ਦੇ ਦਹਾਕੇ ਵਿੱਚ ਵਾਪਸ ਲਿਜਾਣ ਵਿੱਚ ਕਾਮਯਾਬ ਰਿਹਾ। ਅਕਸ਼ੈ ਨੇ ਅੱਜ ਬਾਅਦ ਦੁਪਹਿਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦਾ ਪਹਿਲਾ ਗੀਤ ‘‘ਰਾਮ ਜੀ ਆ ਕੇ ਭਲਾ ਕਰੇਂਗੇ’’ ਸਾਂਝਾ ਕੀਤਾ। ਵੀਡੀਓ ਦੇ ਨਾਲ ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, “ਵੌਲਯੂਮ ਵਧਾਓ! ਬੰਗਲਾ ਸੇ ਪਹਿਲਾ ਗਾਨਾ ਆ ਚੁਕਾ ਹੈ... ਔਰ ਇਸ ਗਾਨੇ ਕਾ ਭੂਤ ਸਭ ਪੇ ਚੜ੍ਹੇਗਾ !” ਗੀਤ ਫਿਲਮ ਦੀ ਹਾਸੇ-ਮਜ਼ਾਕ ਵਾਲੀ ਕਹਾਣੀ ਅਤੇ ਇਸ ਦੇ ਕਾਮੇਡੀ ਅਤੇ ਡਰਾਉਣੇ ਪਲਾਂ ਦੇ ਮਿਸ਼ਰਣ ਦੀ ਝਲਕ ਦਿੰਦਾ ਹੈ। ਇਸ ਗੀਤ ਦਾ ਸੰਗੀਤ ਪ੍ਰੀਤਮ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਬੋਲ ਕੁਮਾਰ ਵੱਲੋਂ ਲਿਖੇ ਗਏ ਹਨ। ਇਸ ਨੂੰ ਅਰਮਾਨ ਮਲਿਕ ਅਤੇ ਆਰਵਨ (ਦੇਵ ਅਰਿਜੀਤ) ਨੇ ਗਾਇਆ ਹੈ। ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਮਈ ਵਿੱਚ ਖਤਮ ਹੋ ਗਈ ਸੀ। ਗੀਤ ਦੇ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ। ਕਈਆਂ ਨੇ ਇਹ ਵੀ ਦੱਸਿਆ ਕਿ ਇਹ ਗੀਤ ਉਨ੍ਹਾਂ ਨੂੰ ‘2010 ਦੇ ਯੁੱਗ’ ਵਿੱਚ ਕਿਵੇਂ ਵਾਪਸ ਲੈ ਗਿਆ। ਇਕ ਹੋਰ ਨੇ ਕਿਹਾ, ‘ਯੇ ਵਾਲਾ ਅਕਸ਼ੈ ਬਹੁਤ ਮਿਸ ਕਰ ਰਿਹਾ ਥਾ।’ ‘ਭੂਤ ਬੰਗਲਾ’ ਵਿੱਚ ਅਕਸ਼ੈ ਕੁਮਾਰ ਦੇ ਨਾਲ ਤੱਬੂ, ਪਰੇਸ਼ ਰਾਵਲ, ਰਾਜਪਾਲ ਯਾਦਵ, ਜੀਸ਼ੂ ਸੇਨਗੁਪਤਾ, ਅਸਰਾਨੀ ਅਤੇ ਵਾਮਿਕਾ ਗੱਬੀ ਹਨ।

