DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਪ੍ਰਹਾਰ’ ਦੀ ਪਹਿਲੀ ਝਲਕ ਸਾਹਮਣੇ ਆਈ

‘ਪ੍ਰਹਾਰ’ ਦਾ ਅਧਿਕਾਰਤ ਟੀਜ਼ਰ ਅੱਜ ਡਿਜੀਟਲ ਰੂਪ ਵਿੱਚ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਰਾਜਕੁਮਾਰ ਰਾਓ ਦੀ ਪਹਿਲੀ ਝਲਕ ਮਸ਼ਹੂਰ ਭਾਰਤੀ ਸਰਕਾਰੀ ਵਕੀਲ ਉੱਜਵਲ ਨਿਕਮ ਦੇ ਰੂਪ ਵਿੱਚ ਦਿਖਾਈ ਗਈ ਹੈ। ਇਹ ਟੀਜ਼ਰ ਦਰਸ਼ਕਾਂ ਨੂੰ ਤਣਾਅ ਭਰੇ ਸਮੇਂ ਦੀ ਯਾਦ ਕਰਵਾਉਂਦਾ...

  • fb
  • twitter
  • whatsapp
  • whatsapp
Advertisement

‘ਪ੍ਰਹਾਰ’ ਦਾ ਅਧਿਕਾਰਤ ਟੀਜ਼ਰ ਅੱਜ ਡਿਜੀਟਲ ਰੂਪ ਵਿੱਚ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਰਾਜਕੁਮਾਰ ਰਾਓ ਦੀ ਪਹਿਲੀ ਝਲਕ ਮਸ਼ਹੂਰ ਭਾਰਤੀ ਸਰਕਾਰੀ ਵਕੀਲ ਉੱਜਵਲ ਨਿਕਮ ਦੇ ਰੂਪ ਵਿੱਚ ਦਿਖਾਈ ਗਈ ਹੈ। ਇਹ ਟੀਜ਼ਰ ਦਰਸ਼ਕਾਂ ਨੂੰ ਤਣਾਅ ਭਰੇ ਸਮੇਂ ਦੀ ਯਾਦ ਕਰਵਾਉਂਦਾ ਹੈ, ਜੋ ‘ਟੈਰਰ ਇਨ ਮੁੰਬਈ: ਸਿਟੀ ਅੰਡਰ ਸੀਜ’ ਨਾਲ ਜੁੜੇ ਕੇਸ ਫਾਈਲਾਂ, ਤਸਵੀਰਾਂ ਅਤੇ ਨੋਟਿਸ ਦੁਆਲੇ ਹੈ। ਫਿਲਮ ਸੱਚਾਈ ਅਤੇ ਨਿਆਂ ਦੀ ਭਾਲ ’ਤੇ ਕੇਂਦਰਿਤ ਹੈ, ਜੋ ਉਡੀਕ ਤੋਂ ਬਾਅਦ ਅਜਮਲ ਕਸਾਬ ਦੀ ਫਾਂਸੀ ਤੱਕ ਪਹੁੰਚਾਉਂਦੀ ਹੈ। ਰਾਜਕੁਮਾਰ ਰਾਓ ਨਿਕਮ ਦੀ ਭੂਮਿਕਾ ਵਿੱਚ ਨਿਭਾਉਂਦੇ ਦਿਖਾਈ ਦਿੰਦੇ ਹਨ, ਜੋ ਕਈ ਹਾਈ-ਪ੍ਰੋਫਾਈਲ ਕੇਸ ਲੜਨ ਲਈ ਜਾਣੇ ਜਾਂਦੇ ਸਰਕਾਰੀ ਵਕੀਲ ਹਨ। ‘ਪ੍ਰਹਾਰ’ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਵਿੱਚ ਸ਼ਾਮਲ ਇਕਲੌਤੇ ਬਚੇ ਅਤਿਵਾਦੀ ਅਜਮਲ ਕਸਾਬ ਦੇ ਮੁਕੱਦਮੇ ’ਤੇ ਜ਼ੋਰ ਦਿੰਦੀ ਹੈ।‘ਪਤਾਲ ਲੋਕ’ ਅਤੇ ‘ਥ੍ਰੀ ਆਫ਼ ਅਸ’ ਲਈ ਜਾਣੇ ਜਾਂਦੇ ਅਵਿਨਾਸ਼ ਅਰੁਣ ਦੁਆਰਾ ਨਿਰਦੇਸ਼ਤ, ਇਹ ਫਿਲਮ ਮੈਡੌਕ ਫਿਲਮਜ਼ ਬੈਨਰ ਹੇਠ ਦਿਨੇਸ਼ ਵਿਜਨ ਦੁਆਰਾ ਬਣਾਈ ਗਈ ਹੈ। ਇਸ ਪ੍ਰਾਜੈਕਟ ਵਿੱਚ ਵਾਮਿਕਾ ਗੱਬੀ, ਜੈਦੀਪ ਅਹਿਲਾਵਤ ਅਤੇ ਸਿਕੰਦਰ ਖੇਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੇ ਆਲੇ ਦੁਆਲੇ ਮੁੱਖ ਗੱਲ ਰਾਓ ਦਾ ਫਿਲਮ ਅਨੁਸਾਰ ਸਰੀਰ ਨੂੰ ਢਾਲਣਾ ਹੈ। ਨਿਕਮ ਦਾ ਕਿਰਦਾਰ ਨਿਭਾਉਣ ਲਈ ਅਦਾਕਾਰ ਨੇ ਲਗਪਗ 9-10 ਕਿਲੋਗ੍ਰਾਮ ਭਾਰ ਵਧਾਇਆ। ਪ੍ਰਹਾਰ ਦੇ ਨਿਰਮਾਤਾ ਦਿਨੇਸ਼ ਵਿਜਾਨ ਅਤੇ ਰਾਜਕੁਮਾਰ ਰਾਓ ਨੇ ਪਹਿਲਾਂ ‘ਸਤ੍ਰੀ’, ’ਮੇਡ ਇਨ ਚਾਈਨਾ’, ‘ਹਮ ਦੋ ਹਮਾਰੇ ਦੋ’, ‘ਭੂਲ ਚੂਕ ਮੁਆਫ਼’ ਅਤੇ ‘ਰਾਬਤਾ’ ਵਰਗੀਆਂ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ‘ਪ੍ਰਹਾਰ’ ਨੂੰ ਥੀਏਟਰ ’ਚ ਰਿਲੀਜ਼ ਕੀਤੇ ਜਾਣ ਲਈ 7 ਅਗਸਤ ਦੀ ਤਰੀਕ ਤੈਅ ਕੀਤੀ ਗਈ ਹੈ।

Advertisement
Advertisement
×