DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫਿਲਮ ‘ਪਾਇਰ’ 23 ਨੂੰ ਹੋਵੇਗੀ ਰਿਲੀਜ਼

ਕੌਮੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਵਿਨੋਦ ਕਾਪਰੀ ਦੀ ਹਿੰਦੀ ਫਿਲਮ ‘ਪਾਇਰ’ 23 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਉੱਤਰਾਖੰਡ ਦੀ ਪਿੱਠਭੂਮੀ ’ਤੇ ਆਧਾਰਿਤ ਇਹ ਫਿਲਮ ਬਜ਼ੁਰਗ ਜੋੜੇ ਦੀ ਦਿਲ ਨੂੰ ਛੂਹ ਲੈਣ ਵਾਲੀ ਪ੍ਰੇਮ ਕਹਾਣੀ ਨੂੰ ਬਿਆਨ ਕਰਦੀ...

  • fb
  • twitter
  • whatsapp
  • whatsapp
Advertisement

ਕੌਮੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਵਿਨੋਦ ਕਾਪਰੀ ਦੀ ਹਿੰਦੀ ਫਿਲਮ ‘ਪਾਇਰ’ 23 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਉੱਤਰਾਖੰਡ ਦੀ ਪਿੱਠਭੂਮੀ ’ਤੇ ਆਧਾਰਿਤ ਇਹ ਫਿਲਮ ਬਜ਼ੁਰਗ ਜੋੜੇ ਦੀ ਦਿਲ ਨੂੰ ਛੂਹ ਲੈਣ ਵਾਲੀ ਪ੍ਰੇਮ ਕਹਾਣੀ ਨੂੰ ਬਿਆਨ ਕਰਦੀ ਹੈ, ਜਿਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੇ ਘਰ, ਯਾਦਾਂ ਅਤੇ ਇੱਕ-ਦੂਜੇ ਦੁਆਲੇ ਘੁੰਮਦੀ ਹੈ। ਉਹ ਚੁੱਪ-ਚਾਪ ਆਪਣੇ ਬੱਚਿਆਂ ਦੀ ਉਡੀਕ ਕਰਦੇ ਹਨ ਜੋ ਬਿਹਤਰ ਮੌਕਿਆਂ ਦੀ ਭਾਲ ਵਿੱਚ ਦੂਰ ਚਲੇ ਗਏ ਹਨ। ਕਾਪਰੀ ਨੇ ਇਸ ਫਿਲਮ ਲਈ ਦੋ ਸਥਾਨਕ ਨਿਵਾਸੀਆਂ ਭਾਰਤੀ ਫੌਜ ਦੇ ਸੇਵਾਮੁਕਤ ਜਵਾਨ ਪਦਮ ਸਿੰਘ ਅਤੇ ਕਿਸਾਨ ਹੀਰਾ ਦੇਵੀ ਨੂੰ ਚੁਣਿਆ, ਜਿਨ੍ਹਾਂ ਵਿੱਚੋਂ ਕਿਸੇ ਨੇ ਵੀ ਪਹਿਲਾਂ ਕਦੇ ਅਦਾਕਾਰੀ ਨਹੀਂ ਸੀ ਕੀਤੀ। ਦੋਵੇਂ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੀ ਬੇਰੀਨਾਗ ਤਹਿਸੀਲ ਨਾਲ ਸਬੰਧਤ ਹਨ। ਕਾਪਰੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਅਜਿਹੇ ਲੋਕਾਂ ਰਾਹੀਂ ਕਹਾਣੀ ਸੁਣਾਉਣਾ ਸੀ ਜਿਨ੍ਹਾਂ ਨੇ ਖੁਦ ਉਹ ਜ਼ਿੰਦਗੀ ਬਤੀਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ, ‘‘ਪਦਮ ਸਿੰਘ ਅਤੇ ਹੀਰਾ ਦੇਵੀ ਨੂੰ ਲੱਭਣਾ ਅਸਾਧਾਰਨ ਗੱਲ ਸੀ। ਉਨ੍ਹਾਂ ਦੇ ਰਿਸ਼ਤੇ, ਖਾਮੋਸ਼ੀਆਂ ਅਤੇ ਜਜ਼ਬਾਤਾਂ ਨੇ ਪਰਦੇ ’ਤੇ ਅਜਿਹੀ ਸੱਚਾਈ ਪੇਸ਼ ਕੀਤੀ ਜਿਸ ਨੂੰ ਰਵਾਇਤੀ ਅਦਾਕਾਰ ਕਦੇ ਵੀ ਦੁਬਾਰਾ ਪੇਸ਼ ਨਹੀਂ ਕਰ ਸਕਦੇ ਸਨ।’’ ਇਸ ਫਿਲਮ ਨੇ 18 ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ 15 ‘ਸਰਵੋਤਮ ਫਿਲਮ’ ਦੇ ਪੁਰਸਕਾਰ ਸ਼ਾਮਲ ਹਨ। ਇਸ ਨੂੰ ਵਾਸ਼ਿੰਗਟਨ ਡੀ ਸੀ, ਸ਼ਿਕਾਗੋ, ਕੈਨੇਡਾ, ਸਪੇਨ, ਬੋਸਟਨ, ਲੰਡਨ ਅਤੇ ਬਰਮਿੰਘਮ ਵਿੱਚ ਸਰਵੋਤਮ ਫਿਲਮ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਨੂੰ ਸਰਬੀਆ ਅਤੇ ਬੋਸਟਨ ਵਿੱਚ ‘ਸਰਵੋਤਮ ਨਿਰਦੇਸ਼ਕ’ ਦੇ ਪੁਰਸਕਾਰ ਵੀ ਮਿਲੇ ਹਨ, ਅਤੇ ਨਾਲ ਹੀ ਸੰਗੀਤ, ਸਿਨੇਮੈਟੋਗ੍ਰਾਫੀ ਅਤੇ ਸਾਊਂਡ (ਧੁਨੀ) ਲਈ ਵੀ ਅਹਿਮ ਮਾਨਤਾਵਾਂ ਪ੍ਰਾਪਤ ਹੋਈਆਂ ਹਨ।

ਸੰਗੀਤਕਾਰ ਮਾਈਕਲ ਡਾਨਾ, ਜਿਨ੍ਹਾਂ ਨੇ 2012 ਵਿੱਚ ਐਂਗ ਲੀ ਦੀ ਫਿਲਮ ‘ਲਾਈਫ ਆਫ ਪਾਈ’ ਲਈ ਅਕੈਡਮੀ ਐਵਾਰਡ ਜਿੱਤਿਆ ਸੀ, ਨੇ ‘ਪਾਇਰ’ ਲਈ ਸੰਗੀਤ ਤਿਆਰ ਕੀਤਾ ਹੈ। ਮਸ਼ਹੂਰ ਭਾਰਤੀ ਗੀਤਕਾਰ ਗੁਲਜ਼ਾਰ ਨੇ ਵੀ ਗੀਤ ਲਿਖ ਕੇ ਇਸ ਫਿਲਮ ਵਿੱਚ ਯੋਗਦਾਨ ਪਾਇਆ ਹੈ।

Advertisement

Advertisement
Advertisement
×