ਫਿਲਮ ‘ਪ੍ਰਹਾਰ’ 16 ਅਕਤੂਬਰ ਨੂੰ ਰਿਲੀਜ਼ ਹੋਵੇਗੀ
ਪ੍ਰੋਡਕਸ਼ਨ ਬੈਨਰ ‘ਮੈਡੌਕ ਫਿਲਮਜ਼’ ਨੇ ਐਲਾਨ ਕੀਤਾ ਹੈ ਕਿ ਫਿਲਮ ‘ਪ੍ਰਹਾਰ’ 16 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਜਿਸ ਵਿੱਚ ਰਾਜਕੁਮਾਰ ਰਾਓ ਮਸ਼ਹੂਰ ਸਰਕਾਰੀ ਵਕੀਲ ਉੱਜਵਲ ਨਿਕਮ ਦੀ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਪਹਿਲਾਂ 7 ਅਗਸਤ ਨੂੰ ਰਿਲੀਜ਼ ਹੋਣੀ...
ਪ੍ਰੋਡਕਸ਼ਨ ਬੈਨਰ ‘ਮੈਡੌਕ ਫਿਲਮਜ਼’ ਨੇ ਐਲਾਨ ਕੀਤਾ ਹੈ ਕਿ ਫਿਲਮ ‘ਪ੍ਰਹਾਰ’ 16 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਜਿਸ ਵਿੱਚ ਰਾਜਕੁਮਾਰ ਰਾਓ ਮਸ਼ਹੂਰ ਸਰਕਾਰੀ ਵਕੀਲ ਉੱਜਵਲ ਨਿਕਮ ਦੀ ਭੂਮਿਕਾ ਨਿਭਾਅ ਰਹੇ ਹਨ।
ਇਹ ਫਿਲਮ ਪਹਿਲਾਂ 7 ਅਗਸਤ ਨੂੰ ਰਿਲੀਜ਼ ਹੋਣੀ ਸੀ। ਫਿਲਮ ਦਾ ਨਿਰਦੇਸ਼ਨ ਅਵਿਨਾਸ਼ ਅਰੁਣ ਵੱਲੋਂ ਕੀਤਾ ਗਿਆ ਹੈ, ਜੋ ‘ਥ੍ਰੀ ਆਫ ਅੱਸ’ ਅਤੇ ‘ਪਾਤਾਲ ਲੋਕ’ ਲਈ ਜਾਣੇ ਜਾਂਦੇ ਹਨ। ਬੈਨਰ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ, ‘‘ਹੁਣ 16 ਅਕਤੂਬਰ ਨੂੰ ਹੋਵੇਗਾ ਇਨਸਾਫ਼ ਦਾ ’ਪ੍ਰਹਾਰ’। ਉੱਜਵਲ ਨਿਕਮ ਦੀ ਅਣਕਹੀ ਕਹਾਣੀ 16 ਅਕਤੂਬਰ 2026 ਨੂੰ ਸਿਨੇਮਾਘਰਾਂ ਵਿੱਚ।’’
ਨਿਕਮ ਮੁੱਖ ਤੌਰ ‘ਤੇ 1993 ਦੇ ਮੁੰਬਈ ਬੰਬ ਧਮਾਕਿਆਂ ਅਤੇ 26/11 ਦੇ ਅਤਿਵਾਦੀ ਹਮਲਿਆਂ ਦੇ ਕੇਸਾਂ ਵਿੱਚ ਸਰਕਾਰੀ ਵਕੀਲ ਵਜੋਂ ਪੈਰਵੀ ਕਰਨ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਜਾਰੀ ਕੀਤੇ ਟੀਜ਼ਰ ਅਨੁਸਾਰ ਕਹਾਣੀ ਮੁੱਖ ਤੌਰ ’ਤੇ 2008 ਦੇ ਹਮਲਿਆਂ ਤੋਂ ਬਾਅਦ ਫੜੇ ਗਏ ਇਕਲੌਤੇ ਜਿਉਂਦੇ ਬਚੇ ਅਤਿਵਾਦੀ ਅਜਮਲ ਕਸਾਬ ਵਿਰੁੱਧ ਨਿਕਮ ਦੁਆਰਾ ਚਲਾਏ ਗਏ ਮੁਕੱਦਮੇ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਵਾਮਿਕਾ ਗੱਬੀ, ਸਿਕੰਦਰ ਖੇਰ ਅਤੇ ਜੈਦੀਪ ਅਹਿਲਾਵਤ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਮਾਣ ‘ਮੈਡੌਕ ਫਿਲਮਜ਼’ ਦੇ ਦਿਨੇਸ਼ ਵਿਜਾਨ ਦੁਆਰਾ ਕੀਤਾ ਗਿਆ ਹੈ। ‘ਪ੍ਰਹਾਰ’ ਤੋਂ ਇਲਾਵਾ ਰਾਜਕੁਮਾਰ ਰਾਓ ਕ੍ਰਿਕਟ ਦੇ ਉੱਘੇ ਖਿਡਾਰੀ ਸੌਰਵ ਗਾਂਗੁੂਲੀ ਦੇ ਜੀਵਨ ‘ਤੇ ਆਧਾਰਿਤ ਫਿਲਮ ਵਿੱਚ ਵੀ ਮੁੱਖ ਭੂਮਿਕਾ ਨਿਭਾਉਣਗੇ। ‘ਦਾਦਾ’ ਸਿਰਲੇਖ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਫਿਲਮ ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੇ ਕਰਨਗੇ।

