ਫਿਲਮ ‘ਓ ਰੋਮੀਓ’ ਨੇ ਸੌ ਕਰੋੜ ਰੁਪਏ ਦੀ ਕਮਾਈ ਕੀਤੀ
ਸ਼ਾਹਿਦ ਕਪੂਰ ਅਤੇ ਤਿ੍ਪਤੀ ਡਿਮਰੀ ਦੀ ਅਭਿਨੈ ਵਾਲੀ ਫਿਲਮ ‘ਓ ਰੋਮੀਓ’ ਨੇ ਦੁਨੀਆ ਭਰ ’ਚ ਬਾਕਸ ਆਫ਼ਿਸ ’ਤੇ ਸੌ ਕਰੋੜ ਰੁਪਏ ਤੋੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ‘ਓ ਰੋਮੀਓ’ 13 ਫਰਵਰੀ ਨੂੰ ਰਿਲੀਜ਼ ਹੋਈ ਸੀ ਅਤੇ ‘ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’...
Advertisement
ਸ਼ਾਹਿਦ ਕਪੂਰ ਅਤੇ ਤਿ੍ਪਤੀ ਡਿਮਰੀ ਦੀ ਅਭਿਨੈ ਵਾਲੀ ਫਿਲਮ ‘ਓ ਰੋਮੀਓ’ ਨੇ ਦੁਨੀਆ ਭਰ ’ਚ ਬਾਕਸ ਆਫ਼ਿਸ ’ਤੇ ਸੌ ਕਰੋੜ ਰੁਪਏ ਤੋੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ‘ਓ ਰੋਮੀਓ’ 13 ਫਰਵਰੀ ਨੂੰ ਰਿਲੀਜ਼ ਹੋਈ ਸੀ ਅਤੇ ‘ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’ ਦੇ ਬੈਨਰ ਹੇਠ ਸਾਜਿਦ ਨਾਡਿਆਡਵਾਲਾ ਵੱਲੋਂ ਇਸ ਦਾ ਨਿਰਮਾਣ ਕੀਤਾ ਗਿਆ। ਇਸ ਫਿਲਮ ’ਚ ਅਵਿਨਾਸ਼ ਤਿਵਾੜੀ, ਤਮੰਨਾ ਭਾਟੀਆ, ਦੀਸ਼ਾ ਪਾਟਨੀ ਅਤੇ ਵਿਕਰਾਂਤ ਮੈਸੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਫਿਲਮ ਦੇ ਪੋਸਟਰ ਨਾਲ ਪੋਸਟ ਜ਼ਰੀਏ ਬਾਕਸ ਆਫਿਸ ਦੇ ਅੰਕੜੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ’ਚ ਫਿਲਮ ਨੇ 100.10 ਕਰੋੜ ਰੁਪਏ ਦੀ ਕੁੱਲ ਕਮਾਈ ਕੀਤੀ ਹੈ, ਜਦ ਕਿ ਘਰੇਲੂ ਬਾਕਸ ਆਫਿਸ ’ਤੇ ਫਿਲਮ ਨੇ 76.60 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਦੀ ਕਹਾਣੀ ਮੁੰਬਈ ਦੇ ਗੈਂਗਸਟਰ ਹਸੀਨ ਉਸਤਰਾ (ਸ਼ਾਹਿਦ ਕਪੂਰ) ਦੀ ਅਫਸ਼ਾ (ਤ੍ਰਿਪਤੀ ਡਿਮਰੀ) ਨਾਮ ਦੀ ਮਹਿਲਾ ਨਾਲ ਪ੍ਰੇਮ ਸਬੰਧਾਂ ਦੁਆਲੇ ਘੁੰਮਦੀ ਹੈ।
Advertisement
Advertisement
×

