ਜ਼ੀ-5 ’ਤੇ ਰਿਲੀਜ਼ ਹੋਵੇਗੀ ਫਿਲਮ ‘ਜਬ ਖੁਲੀ ਕਿਤਾਬ’
ਫਿਲਮ ਨਿਰਮਾਤਾ ਸੌਰਭ ਸ਼ੁਕਲਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਜਬ ਖੁਲੀ ਕਿਤਾਬ’ ਛੇ ਮਾਰਚ ਨੂੰ ਓ ਟੀ ਟੀ ਮੰਚ ਜ਼ੀ-5 ’ਤੇ ਰਿਲੀਜ਼ ਹੋਵੇਗੀ। ਫਿਲਮ ਵਿੱਚ ਡਿੰਪਲ ਕਪਾਡੀਆ ਅਤੇ ਪੰਕਜ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਸੋਮਵਾਰ...
Advertisement
ਫਿਲਮ ਨਿਰਮਾਤਾ ਸੌਰਭ ਸ਼ੁਕਲਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਜਬ ਖੁਲੀ ਕਿਤਾਬ’ ਛੇ ਮਾਰਚ ਨੂੰ ਓ ਟੀ ਟੀ ਮੰਚ ਜ਼ੀ-5 ’ਤੇ ਰਿਲੀਜ਼ ਹੋਵੇਗੀ। ਫਿਲਮ ਵਿੱਚ ਡਿੰਪਲ ਕਪਾਡੀਆ ਅਤੇ ਪੰਕਜ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਸੋਮਵਾਰ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ। ਇਸ ਫਿਲਮ ਵਿੱਚ ਗੋਪਾਲ (ਕਪੂਰ) ਅਤੇ ਅਨੁੂਸੁਯਾ (ਕਪਾਡੀਆ) ਦੀ ਕਹਾਣੀ ਹੈ। ਦੋਵੇਂ 50 ਵਰ੍ਹਿਆਂ ਤੋਂ ਨਾਲ ਹਨ ਪਰ ਉਨ੍ਹਾਂ ਦਾ ਜੀਵਨ ਅਚਾਨਕ ਨਵਾਂ ਮੋੜ ਲੈ ਲੈਂਦਾ ਹੈ, ਜਦੋਂ ਅਨੁੂਸੁਯਾ ਭੇਤ ਜ਼ਾਹਰ ਕਰਦੀ ਹੈ, ਜਿਸ ਕਾਰਨ ਦੋਵਾਂ ਦੇ ਰਿਸ਼ਤੇ ਦੀ ਨੀਂਹ ਹਿੱਲ ਜਾਂਦੀ ਹੈ। ਕਪੂਰ ਨੇ ਸ਼ੁਕਲਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ‘‘ਅਜਿਹੇ ਫਿਲਮ ਨਿਰਮਾਤਾ ਨੂੰ ਲੱਭਣਾ ਮੁਸ਼ਕਲ ਹੈ, ਜੋ ਗੂੜੇ ਪਿਆਰ ਨੂੰ ਇਮਾਨਦਾਰੀ, ਹਾਸੇ ਅਤੇ ਭਾਵੁਕਤਾ ਨਾਲ ਪੇਸ਼ ਕਰਦਾ ਹੈ।’’ ਫਿਲਮ ਨੂੰ ਏਪਲਾਓਜ਼ ਐਂਟਰਟੇਨਮੈਂਟ ਕੰਪਨੀ ਵੱਲੋਂ ਪ੍ਰਸਤੁਤ ਕੀਤਾ ਗਿਆ ਹੈ ਅਤੇ ਸ਼ੂਟਟ੍ਰੈਪ ਫਿਲਮਜ਼ ਬੈਨਰ ਨੇ ਇਸ ਦਾ ਨਿਰਮਾਣ ਕੀਤਾ ਹੈ।
Advertisement
Advertisement
×

