ਭਾਰਤੀ ਸਿਨੇਮਾਘਰਾਂ ’ਚ 25 ਨੂੰ ਰਿਲੀਜ਼ ਹੋਵੇਗੀ ਫਿਲਮ ‘ਹੋਪ’
ਫਿਲਮ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ ਅਤੇ ਕੋਰਿਆਈ ਭਾਸ਼ਾਵਾਂ ਵਿੱਚ ਕੀਤੀ ਰਿਲੀਜ਼ ਜਾਵੇਗੀ
ਕੋਰਿਆਈ ਫਿਲਮ ਨਿਰਮਾਤਾ ਨਾ ਹੋਂਗ-ਜਿਨ ਦੀ ਫਿਲਮ ’ਹੋਪ’ 25 ਸਤੰਬਰ ਨੂੰ ਭਾਰਤੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ‘ਹੋਪ’ 2016 ਦੀ ਹਿੱਟ ਡਰਾਉਣੀ ਫਿਲਮ ‘ਦਿ ਵੇਲਿੰਗ’ ਤੋਂ ਬਾਅਦ ਨਾ ਹੋਂਗ ਜਿਨ ਦੀ ਅਗਲੀ ਪੇਸ਼ਕਸ਼ ਹੈ। ਕਾਨ ਫਿਲਮ ਮੇਲੇ ਵਿੱਚ ਵਿਸ਼ਵ ਪੱਧਰ ’ਤੇ ਪ੍ਰਦਰਸ਼ਿਤ ਕੀਤੀ ਗਈ ਇਸ ਫਿਲਮ ਵਿੱਚ ਹਵਾਂਗ ਜੁੰਗ-ਮਿਨ, ਜੋ ਇਨ-ਸੁੰਗ ਅਤੇ ਹੋਯੋਨ ਵਰਗੇ ਸਿਖਰ ਦੇ ਕੋਰਿਆਈ ਸਿਤਾਰਿਆਂ ਦੇ ਨਾਲ-ਨਾਲ ਹੌਲੀਵੁੱਡ ਅਦਾਕਾਰ ਟੇਲਰ ਰਸਲ, ਕੈਮਰਨ ਬ੍ਰਿਟਨ, ਐਲਿਸਿਆ ਵਿਕੈਂਡਰ ਅਤੇ ਮਾਈਕਲ ਫਾਸਬੈਂਡਰ ਵੀ ਨਜ਼ਰ ਆਉਣਗੇ। ਇਹ ਫਿਲਮ ਭਾਰਤ ਵਿੱਚ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ ਅਤੇ ਕੋਰਿਆਈ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ‘ਹੋਪ’ ਦੀ ਕਹਾਣੀ ਪਿੰਡ ਦੇ ਪੁਲੀਸ ਮੁਖੀ ਅਤੇ ਉਸ ਦੇ ਨਵੇਂ ਡਿਪਟੀ ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੂੰ ਜੰਗਲ ਦੀ ਅੱਗ ਕਾਰਨ ਸੰਚਾਰ ਸਾਧਨ ਕੱਟਣ ਤੋਂ ਬਾਅਦ ਰਹੱਸਮਈ ਜੀਵ ਤੋਂ ਲੋਕਾਂ ਦੀ ਰੱਖਿਆ ਕਰਨੀ ਪੈਂਦੀ ਹੈ। ਇਹ ਫਿਲਮ ਦਹਾਕੇ ਦੇ ਵਕਫ਼ੇ ਤੋਂ ਬਾਅਦ ਨਾ ਦੀ ਫਿਲਮ ਨਿਰਮਾਣ ਖੇਤਰ ਵਿੱਚ ਵਾਪਸੀ ਨੂੰ ਦਰਸਾਉਂਦੀ ਹੈ। ਪਲੱਸ ਐੱਮ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ‘ਹੋਪ’ ਨੂੰ ਭਾਰਤ ਵਿੱਚ ਸਟਾਰ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਰਾਹੀਂ ਰਿਲੀਜ਼ ਕੀਤਾ ਜਾ ਰਿਹਾ ਹੈ।

