DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਫਿਲਮ ‘ਹਾਰਡ ਡਿਸਕ’ 21 ਅਗਸਤ ਨੂੰ ਰਿਲੀਜ਼ ਹੋਵੇਗੀ

‘ਹਾਰਡ ਡਿਸਕ’ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਵੀ ਅਧਿਕਾਰਤ ਤੌਰ ’ਤੇ ਕਰ ਦਿੱਤਾ ਹੈ। ਉਦੋਯਰਾਜ ਬਰੂਆ ਵੱਲੋਂ ਲਿਖੀ, ਨਿਰਦੇਸ਼ਿਤ ਅਤੇ ਨਿਰਮਿਤ, ਸਿਆਸੀ ਡਰਾਮੇ ਦੀ ਪਿਛੋਕੜ ਵਾਲੀ ਇਹ ਐਕਸ਼ਨ-ਕਾਮੇਡੀ...

  • fb
  • twitter
  • whatsapp
  • whatsapp
Advertisement

‘ਹਾਰਡ ਡਿਸਕ’ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਵੀ ਅਧਿਕਾਰਤ ਤੌਰ ’ਤੇ ਕਰ ਦਿੱਤਾ ਹੈ। ਉਦੋਯਰਾਜ ਬਰੂਆ ਵੱਲੋਂ ਲਿਖੀ, ਨਿਰਦੇਸ਼ਿਤ ਅਤੇ ਨਿਰਮਿਤ, ਸਿਆਸੀ ਡਰਾਮੇ ਦੀ ਪਿਛੋਕੜ ਵਾਲੀ ਇਹ ਐਕਸ਼ਨ-ਕਾਮੇਡੀ ਸਸਪੈਂਸ ਥ੍ਰਿਲਰ 21 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਵਿੱਚ ਨੰਦਾ ਯਾਦਵ (‘ਸ਼ਿਕਸ਼ਾ ਮੰਡਲ’, ‘ਵਾਏ ਚੀਟ ਇੰਡੀਆ’), ਜੈਹਿੰਦ ਕੁਮਾਰ (‘ਸ਼ਿਕਸ਼ਾ ਮੰਡਲ’,‘ਸਿਰਫ਼ ਏਕ ਬੰਦਾ ਕਾਫ਼ੀ ਹੈ’) ਅਤੇ ਅਰਨਵ ਚੰਦੇਲ (‘ਹੈਲੋ ਬੱਚੋਂ’) ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸਹਾਇਕ ਕਲਾਕਾਰਾਂ ਵਿੱਚ ਰਾਹੁਲ ਅਰੋੜਾ, ਸਿਧਾਰਥ ਮੁਖਰਜੀ ਅਤੇ ਛਬੀ ਗੌੜਗਈ ਅਹਿਮ ਭੂਮਿਕਾਵਾਂ ਵਿੱਚ ਹਨ। ਸਿਆਸੀ ਤੌਰ ’ਤੇ ਭਖ਼ੇ ਮਾਹੌਲ ’ਤੇ ਆਧਾਰਿਤ ‘ਹਾਰਡ ਡਿਸਕ’ ਰਾਜ਼, ਬਦਲਦੀਆਂ ਵਫ਼ਾਦਾਰੀਆਂ ਅਤੇ ਅਣਕਿਆਸੇ ਮੋੜਾਂ ਦੇ ਦੁਆਲੇ ਘੁੰਮਦੀ ਹੈ, ਜਿਥੇ ਹਰ ਪਾਤਰ ਆਪਣੇ ਨਿੱਜੀ ਮਕਸਦ ਨਾਲ ਚੱਲਦਾ ਹੈ। ਕੌਮਨ ਐਂਟਰਟੇਨਮੈਂਟ ਦੇ ਬੈਨਰ ਹੇਠ ਨਯਾਮਿਗਰੋ ਮੀਡੀਆ ਅਤੇ ਜ਼ੈਂਥਿਨ ਦੇ ਸਹਿਯੋਗ ਨਾਲ ਬਣੀ ‘ਹਾਰਡ ਡਿਸਕ’ ਸਸਪੈਂਸ, ਐਕਸ਼ਨ, ਹਾਸੇ ਅਤੇ ਸਿਆਸੀ ਸਾਜ਼ਿਸ਼ਾਂ ਦਾ ਦਿਲਚਸਪ ਮਿਸ਼ਰਨ ਹੈ। ਫ਼ਿਲਮ ਦੀ ਅਦਾਕਾਰਾ ਅਤੇ ਸਹਿ-ਨਿਰਮਾਤਾ ਨੰਦਾ ਯਾਦਵ ਨੇ ਆਪਣੇ ਕਿਰਦਾਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹ ਕਿਹਾ, ‘ਲਕਸ਼ਮੀ ਬਾਰੇ ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਇਹ ਹੈ ਕਿ ਉਸ ਨੂੰ ਰਵਾਇਤੀ ਨਾਇਕਾ ਵਜੋਂ ਨਹੀਂ ਲਿਖਿਆ ਗਿਆ। ਇਹੀ ਚੀਜ਼ ਉਸ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ। ਉਹ ਦਲੇਰ, ਨਿਡਰ ਅਤੇ ਬਿਨਾਂ ਕਿਸੇ ਝਿਜਕ ਆਪਣੇ ਟੀਚੇ ਪ੍ਰਤੀ ਸਮਰਪਿਤ ਹੈ। ਇੱਕ ਵਾਰ ਜਦੋਂ ਉਸ ਨੂੰ ਕੋਈ ਜ਼ਿੰਮੇਵਾਰੀ ਸੌਂਪ ਦਿੱਤੀ ਜਾਂਦੀ ਹੈ ਤਾਂ ਉਹ ਹਾਲਾਤ ਕਿੰਨੇ ਵੀ ਗੁੰਝਲਦਾਰ ਕਿਉਂ ਨਾ ਹੋਣ, ਦ੍ਰਿੜ੍ਹਤਾ ਨਾਲ ਉਸ ਨੂੰ ਪੂਰਾ ਕਰਦੀ ਹੈ।’’

Advertisement
Advertisement
×