ਚੌਪਾਲ ’ਤੇ ਦੇਖੀ ਜਾ ਸਕੇਗੀ ਫਿਲਮ ‘ਅਰਦਾਸ: ਸਰਬੱਤ ਦੇ ਭਲੇ ਦੀ’
ਫਿਲਮ ‘ਅਰਦਾਸ: ਸਰਬੱਤ ਦੇ ਭਲੇ ਦੀ’ ਅਜਿਹੀ ਫ਼ਿਲਮ ਹੈ, ਜੋ ਮਨੁੱਖ ਨੂੰ ਅੰਤਰਝਾਤ ਲਈ ਮਜਬੂਰ ਕਰਦੀ ਹੈ। ਪ੍ਰਸਿੱਧ ਅਰਦਾਸ ਫ੍ਰੈਂਚਾਈਜ਼ੀ ਦਾ ਤੀਜਾ ਭਾਗ ਹੁਣ ਚੌਪਾਲ ’ਤੇ ਸਟ੍ਰੀਮ ਹੋ ਰਿਹਾ ਹੈ। ਸਤੰਬਰ 2024 ਵਿੱਚ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਹ ਫ਼ਿਲਮ ਹੁਣ...
ਫਿਲਮ ‘ਅਰਦਾਸ: ਸਰਬੱਤ ਦੇ ਭਲੇ ਦੀ’ ਅਜਿਹੀ ਫ਼ਿਲਮ ਹੈ, ਜੋ ਮਨੁੱਖ ਨੂੰ ਅੰਤਰਝਾਤ ਲਈ ਮਜਬੂਰ ਕਰਦੀ ਹੈ। ਪ੍ਰਸਿੱਧ ਅਰਦਾਸ ਫ੍ਰੈਂਚਾਈਜ਼ੀ ਦਾ ਤੀਜਾ ਭਾਗ ਹੁਣ ਚੌਪਾਲ ’ਤੇ ਸਟ੍ਰੀਮ ਹੋ ਰਿਹਾ ਹੈ। ਸਤੰਬਰ 2024 ਵਿੱਚ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਹ ਫ਼ਿਲਮ ਹੁਣ ਓ ਟੀ ਟੀ ’ਤੇ ਪੰਜਾਬੀ ਦਰਸ਼ਕਾਂ ਲਈ ਇੱਕ ਖ਼ਾਸ ਤੋਹਫ਼ੇ ਵਾਂਗ ਹੈ। ‘ਅਰਦਾਸ: ਸਰਬੱਤ ਦੇ ਭਲੇ ਦੀ’ ਦਿਲ ਨੂੰ ਛੂਹਣ ਵਾਲੀ ਗੱਲ ਕਰਦੀ ਹੈ, ਉਹ ਗੱਲ ਜੋ ਪਰਿਵਾਰ ਦੇ ਨਾਲ ਮਿਲ ਬੈਠ ਕੇ ਸੁਣੀ ਅਤੇ ਸਮਝੀ ਜਾ ਸਕਦੀ ਹੈ। ਫਿਲਮ ਵੱਖ-ਵੱਖ ਕਿਰਦਾਰਾਂ ਦੀਆਂ ਕਹਾਣੀਆਂ ਨੂੰ ਇਕੱਠਾ ਕਰਦੀ ਹੈ। ਉਹ ਮਨੁੱਖ, ਜੋ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਮੋੜ ’ਤੇ ਗਲਤ ਫ਼ੈਸਲਾ ਕਰ ਬੈਠੇ। ਆਪਣੇ ਕੀਤੇ ’ਤੇ ਪਛਤਾਵੇ ਨਾਲ ਘਿਰੇ ਇਹ ਕਿਰਦਾਰ ਪਰਮਾਤਮਾ ਅੱਗੇ ਮੁਆਫ਼ੀ ਦੀ ਅਰਦਾਸ ਕਰਦੇ ਹਨ, ਕਿਉਂਕਿ ਕਈ ਵਾਰ ਇਨਸਾਨ ਨੂੰ ਸਜ਼ਾ ਨਹੀਂ, ਸਹਾਰਾ ਚਾਹੀਦਾ ਹੁੰਦਾ ਹੈ। ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ ਅਤੇ ਪ੍ਰਿੰਸ ਕੰਵਲਜੀਤ ਇਸ ਵਿੱਚ ਅਦਾਕਾਰ ਹਨ। ‘ਅਰਦਾਸ: ਸਰਬੱਤ ਦੇ ਭਲੇ ਦੀ’ ਕਿਸੇ ਨੂੰ ਸਿੱਖਿਆ ਨਹੀਂ ਦਿੰਦੀ, ਨਾ ਹੀ ਉਪਦੇਸ਼ ਕਰਦੀ ਹੈ, ਇਹ ਸਿਰਫ਼ ਸਵਾਲ ਛੱਡ ਜਾਂਦੀ ਹੈ।

