ਨੌਜਵਾਨ ਕਲਮਾਂ

ਸੰਘਰਸ਼ ਨਾਲ ਹੀ ਮਿਲਦੀ ਮੰਜ਼ਿਲ

ਸੰਘਰਸ਼ ਨਾਲ ਹੀ ਮਿਲਦੀ ਮੰਜ਼ਿਲ

ਚਰਨਜੀਤ ਸਿੰਘ ਰਾਜੌਰ

ਨੈਤਿਕ ਕਦਰਾਂ ਕੀਮਤਾਂ ਅਸੀਂ ਆਪਣੇ ਪਰਿਵਾਰ ਅਤੇ ਸਕੂਲ ਵਿੱਚ ਸਿੱਖਦੇ ਹਾਂ। ਜਿੱਥੇ ਪਰਿਵਾਰ ਇਨਸਾਨ ਦੇ ਸਿੱਖਣ ਦੀ ਨੀਂਹ ਹੈ ਉੱਥੇ ਹੀ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਅਸੀਂ ਜਿਸ ਪੌੜੀ ਤੋਂ ਚੜ੍ਹ ਕੇ ਜਾਣਾ ਹੈ, ਸਕੂਲ ਉਸ ਪੌੜੀ ਦਾ ਪਹਿਲਾ ਪੈਰ ਹੈ ਜਿਸ ਦੇ ਸਹਾਰੇ ਪੌੜੀ ਖੜ੍ਹੀ ਹੁੰਦੀ ਹੈ।

ਅਕਸਰ ਅਸੀਂ ਸੁਣਦੇ ਆਏ ਹਾਂ ਕਿ ਜ਼ਿੰਦਗੀ ਸੰਘਰਸ਼ ਦਾ ਨਾਂ ਹੈ। ਪਰ ਸਮਝਦਾਰ ਸੁਲਝਿਆ ਮਨੁੱਖ ਉਹੀ ਹੈ ਜਿਹੜਾ ਇਨ੍ਹਾਂ ਸਮਿਆਂ ਨੂੰ ਵੀ ਆਪਣੇ ਪੱਖ ਵਿੱਚ ਕਰਕੇ ਮਾੜੇ ਸਮੇਂ ਨੂੰ ਮਾਤ ਦੇ ਕੇ ਕਾਮਯਾਬੀ ਦੀਆਂ ਬੁਲੰਦੀਆਂ ਛੁੰਹਦਾ ਹੈ। ਜਿਹੜਾ ਵਿਅਕਤੀ ਵੇਲੇ ਸਿਰ ਜ਼ਿੰਦਗੀ ਦੀ ਸੱਚਾਈ ਨੂੰ ਸਮਝ ਕੇ ਮਿਹਨਤ ਕਰਦਾ ਹੈ ਉਹ ਕਾਮਯਾਬ ਹੋ ਜਾਂਦਾ ਹੈ ਅਤੇ ਜਿਹੜਾ ਹਾਲਾਤ ਤੋਂ ਪਾਸਾ ਵੱਟ ਲੈਂਦਾ ਹੈ, ਜ਼ਿੰਦਗੀ ਵਿੱਚ ਮਿਲਣ ਵਾਲੀਆਂ ਸੌਗਾਤਾਂ ਉਸ ਤੋਂ ਪਾਸਾ ਵੱਟ ਲੈਂਦੀਆਂ ਹਨ। ਇਹ ਮੌਜੂਦਾ ਸਮੇਂ ਦੀ ਅਟਲ ਸੱਚਾਈ ਹੈ ਜਿਸ ਤੋਂ ਸਾਨੂੰ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਹੋਣਾ ਅਤਿਅੰਤ ਜ਼ਰੂਰੀ ਹੈ।

ਅੱਜ ਦੇ ਸਮੇਂ ਵਿਦਿਆਰਥੀਆਂ ਨੂੰ ਸਕੂਲ ਪੱਧਰ ’ਤੇ ਹੀ ਜ਼ਿੰਦਗੀ ਜਿਉਣ ਅਤੇ ਮੰਜ਼ਿਲ ’ਤੇ ਪਹੁੰਚਣ ਲਈ ਕਰਨੇ ਪੈਣ ਵਾਲੇ ਸੰਘਰਸ਼, ਮਿਹਨਤ ਅਤੇ ਆਉਣ ਵਾਲੀਆਂ ਮੁਸੀਬਤਾਂ ਦਾ ਟਾਕਰਾ ਕਰਨ ਲਈ ਮਾਨਸਿਕ ਤੇ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਸਾਰੇ ਨਹੀਂ ਪਰ ਬਹੁਤੇ ਵਿਅਕਤੀ ਆਪਣੇ ਵਿਦਿਆਰਥੀ ਜੀਵਨ ਵਿੱਚ ਬਿਨਾਂ ਕਿਸੇ ਮਕਸਦ ਦੇ ਆਪਣੀ ਪੜ੍ਹਾਈ ਜਮਾਤ ਦਰ ਜਮਾਤ ਪੂਰੀ ਕਰਦੇ ਜਾਂਦੇ ਹਨ। ਮਾਪਿਆਂ ਵੱਲੋਂ ਉਨ੍ਹਾਂ ਨੂੰ ਪੜ੍ਹਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦੇ ਆਪਣੇ ਮਨ ਵਿੱਚ ਪੜ੍ਹਾਈ ਸਿਰਫ਼ ਬੋਝ ਹੈ, ਜੋ ਉਹ ਮਾਪਿਆਂ ਦੀਆਂ ਝਿੜਕਾਂ ਤੋਂ ਬਚਣ ਲਈ ਸਿਰ ’ਤੇ ਉਠਾਈ ਰੱਖਦੇ ਹਨ। ਕਾਫ਼ੀ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜੋ ਪੜ੍ਹਨ ਵਿੱਚ ਵੀ ਠੀਕ-ਠੀਕ ਹੀ ਹੁੰਦੇ ਹਨ ਪਰ ਉਹ ਇਸ ਕਲਪਨਾ ਵਿੱਚ ਜੀਅ ਰਹੇ ਹੁੰਦੇ ਹਨ ਕਿ ਪੜ੍ਹਾਈ ਤੋਂ ਬਾਅਦ ਕੋਈ ਚਮਤਕਾਰ ਹੋਵੇਗਾ, ਉਨ੍ਹਾਂ ਨੂੰ ਵਧੀਆ ਨੌਕਰੀ ਮਿਲੇਗੀ ਤੇ ਉਨ੍ਹਾਂ ਦੀ ਜ਼ਿੰਦਗੀ ਐਸ਼ੋ-ਆਰਾਮ ਵਾਲੀ ਬਣ ਜਾਵੇਗੀ। ਇਹ ਸੱਚਾਈ ਤੋਂ ਕੋਹਾਂ ਦੂਰ ਹੁੰਦੇ ਹਨ ਅਤੇ ਜਦੋਂ ਇਨ੍ਹਾਂ ਨੂੰ ਜ਼ਿੰਦਗੀ ਦੀ ਅਸਲ ਹਕੀਕਤ ਦਾ ਪਤਾ ਲੱਗਦਾ ਹੈ ਉਦੋਂ ਸਮਾਂ ਹੱਥੋਂ ਨਿਕਲ ਚੁੱਕਾ ਹੁੰਦਾ ਹੈ। ਵਿਦਿਆਰਥੀ ਗਰੈਜੂਏਸ਼ਨ ਕਰਕੇ ਵਿਹਲੇ ਘੁੰਮਦੇ ਹਨ, ਉੱਧਰੋਂ ਘਰਦੇ ਉਨ੍ਹਾਂ ਨੂੰ ਨੌਕਰੀ ਕਰਨ ਵਾਸਤੇ ਜ਼ੋਰ ਪਾਉਂਦੇ ਹਨ। ਉਦੋਂ ਸ਼ਾਇਦ ਇਨ੍ਹਾਂ ਵਿਦਿਆਰਥੀਆਂ ਨੂੰ ਸਮਝ ਆਉਂਦੀ ਹੈ ਕਿ ਕਾਲਜ ਸਮੇਂ ਜ਼ਿੰਦਗੀ ਕੁਝ ਹੋਰ ਸੀ ਕਿਉਂਕਿ ਉਸ ਸਮੇਂ ਫੀਸਾਂ ਮਾਪੇ ਭਰ ਰਹੇ ਸਨ ਅਤੇ ਹੋਰ ਖਰਚੇ ਵੀ ਘਰਦੇ ਪੂਰੇ ਕਰਦੇ ਸਨ ਪਰ ਹੁਣ ਜ਼ਿੰਦਗੀ ਦੀ ਤਲਖ਼ ਸੱਚਾਈ ਸਾਹਮਣੇ ਆ ਗਈ ਹੈ। ਇਸ ਕਾਰਨ ਕਈ ਨੌਜਵਾਨ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ, ਡਿਪਰੈਸ਼ਨ ਵਿਚ ਚਲੇ ਜਾਂਦੇ ਹਨ ਤੇ ਆਤਮਹੱਤਿਆ ਤੱਕ ਕਰ ਲੈਂਦੇ ਹਨ ਅਤੇ ਕਈ ਨਸ਼ਿਆਂ ਦਾ ਸੇਵਨ ਕਰਨ ਲੱਗ ਜਾਂਦੇ ਹਨ।

ਸੰਨ 2006 ਵਿੱਚ ਬਾਲੀਵੁੱਡ ਸਿਤਾਰੇ ਆਮਿਰ ਖ਼ਾਨ ਦੀ ਫਿਲਮ ਆਈ ਸੀ ‘ਰੰਗ ਦੇ ਬਸੰਤੀ’ ਜਿਸ ਵਿੱਚ ਉਸ ਨੇ ਬਹੁਤ ਵਧੀਆ ਗੱਲ ਕਹੀ ਸੀ। ਇਸ ਨੇ ਮੇਰੀ ਜ਼ਿੰਦਗੀ ਨੂੰ ਤਾਂ ਬਹੁਤ ਹਲੂਣਾ ਦਿੱਤਾ ਸੀ। ਆਮਿਰ ਖ਼ਾਨ, ਦਲਜੀਤ ਨਾਮ ਦੇ ਪਾਤਰ ਜਿਸ ਦਾ ਛੋਟਾ ਨਾਮ ਡੀਜੇ ਸੀ, ਦੇ ਰੂਪ ਵਿੱਚ ਕਹਿੰਦਾ ਹੈ ਕਿ ਕਾਲਜ ਦੇ ਗੇਟ ਦੇ ਅੰਦਰ ਅਸੀਂ (ਵਿਦਿਆਰਥੀ) ਜ਼ਿੰਦਗੀ ਨੂੰ ਨਚਾਉਂਦੇ ਹਾਂ, ਪਰ ਕਾਲਜ ਦੇ ਗੇਟ ਦੇ ਬਾਹਰ ਜ਼ਿੰਦਗੀ ਸਾਨੂੰ ਨਚਾਉਂਦੀ ਹੈ। ਇਹ ਗੱਲ ਹਰੇਕ ਵਿਦਿਆਰਥੀ ਨੂੰ ਯਾਦ ਰੱਖਣੀ ਚਾਹੀਦੀ ਹੈ। ਸਾਨੂੰ ਜਿੰਨੀਆਂ ਵੀ ਸੁੱਖ-ਸਹੂਲਤਾਂ ਮਿਲ ਜਾਣ ਪਰ ਪੜ੍ਹਦੇ ਸਮੇਂ ਨੂੰ ਸਾਨੂੰ ਇੱਕ ਤਪੱਸਿਆ ਮੰਨ ਕੇ ਮਿਹਨਤ ਕਰਨੀ ਚਾਹੀਦੀ ਹੈ। ਇਸ ਦੀ ਸ਼ੁਰੂਆਤ ਵਿਦਿਆਰਥੀ ਨੂੰ ਸਕੂਲ ਪੱਧਰ ’ਤੇ ਹੀ ਕਰਨੀ ਪਵੇਗੀ, ਖਾਸ ਕਰ ਇਹ ਸੁਝਾਅ ਅੱਜ ਦੀ ਪੀੜ੍ਹੀ ਦੇ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਦੇ ਚੌਥੀ-ਪੰਜਵੀਂ ਜਮਾਤ ਵਿੱਚ ਹੀ ਫੇਸਬੁੱਕ, ਇੰਸਟਾਗ੍ਰਾਮ, ਸਨੈਪ ਚੈਟ ਆਦਿ ਹੋਰ ਸੋਸ਼ਲ ਸਾਈਟਾਂ ’ਤੇ ਫਰਜ਼ੀ ਜਾਂ ਅਸਲੀ ਅਕਾਊਂਟ ਹਨ ਅਤੇ ਜਿਹੜੇ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਕਰਨ ਸਮੇਂ ਹੀ ਮੋਬਾਈਲ ਫੋਨ ਆਪਣੇ ਕੋਲ ਰੱਖਦੇ ਹਨ ਅਤੇ ਖਾਸ ਕਰ ਉਹ ਵਿਦਿਆਰਥੀ ਜਿਹੜੇ ਆਪਣੇ ਮਾਂ-ਪਿਓ ਨੂੰ ਪੜ੍ਹਾਈ ਦਾ ਕਹਿ ਕੇ ਸਾਰਾ ਦਿਨ ਸਾਰੀ ਰਾਤ ਫੋਨ ’ਤੇ ਗੇਮਾਂ ਖੇਡਦੇ ਰਹਿੰਦੇ ਹਨ। ਇਹੋ ਜਿਹੇ ਵਿਦਿਆਰਥੀ ਜੇ ਵੇਲੇ ਸਿਰ ਪੜ੍ਹਾਈ ਵਾਲੇ ਪਾਸੇ ਨਾ ਆਏ ਤਾਂ ਇਨ੍ਹਾਂ ਦਾ ਭਵਿੱਖ ਖਰਾਬ ਹੀ ਸਮਝੋ ਅਤੇ ਇਸ ਸਭ ਲਈ ਮਾਪੇ ਵੀ ਇੰਨੇ ਹੀਰਜ਼ਿੰਮੇਵਾਰ ਹੋਣਗੇ ਜਿੰਨੇ ਆਪਣੇ ਹੱਥੀਂ ਆਪਣਾ ਭਵਿੱਖ ਖ਼ਰਾਬ ਕਰਨ ਦੇ ਜ਼ਿੰਮੇਵਾਰ ਇਹ ਬੱਚੇ ਹੋਣਗੇ। ਇਸ ਲਈ ਮਾਪਿਆਂ ਨੂੰ ਇਸ ਉਮਰ ਵਿੱਚ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਰਗਿਜ਼ ਸੋਹਲ ਨਾ ਬਣਾਉਣ ਸਗੋਂ ਹਰ ਤਰ੍ਹਾਂ ਦੇ ਹਾਲਾਤ ਵਿਚ ਆਪਣੇ ਆਪ ਨੂੰ ਢਾਲਣ ਦੇ ਯੋਗ ਬਣਾਉਣ, ਮੁਸ਼ਕਲਾਂ ਅੱਗੇ ਡਟਣਾ ਤੇ ਜੂਝਣਾ ਸਿਖਾਉਣ, ਕਿਉਂਕਿ ਮੰਜ਼ਲਾਂ ਸੰਘਰਸ਼ ਕਰਨ ਵਾਲਿਆਂ ਨੂੰ ਹੀ ਮਿਲਦੀਆਂ ਹਨ।

ਸੰਪਰਕ: 84279-29558

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਉੜੀਸਾ ਦੇ ਲੋਕ ‘ਅੱਛੇ ਦਿਨ’ ਮਹਿਸੂਸ ਕਰ ਰਹੇ ਨੇ: ਸ਼ਾਹ

ਉੜੀਸਾ ਦੇ ਲੋਕ ‘ਅੱਛੇ ਦਿਨ’ ਮਹਿਸੂਸ ਕਰ ਰਹੇ ਨੇ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਸ਼ਿਵ ਮੰਦਰ ’ਚ ਹੋਏ ਨਤਮਸਤਕ; ਨੇਤਾਜੀ ਸੁਭਾਸ਼ ਚੰਦਰ...

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਸ਼ਹਿਰ

View All