ਵਿਆਹ ਪੁਰਬ ’ਤੇ ਵਿਸ਼ੇਸ਼

‘ਬਾਬੇ ਦਾ ਵਿਆਹ’ ਸਮਾਗਮ ਦਾ ਆਗਾਜ਼

‘ਬਾਬੇ ਦਾ ਵਿਆਹ’ ਸਮਾਗਮ ਦਾ ਆਗਾਜ਼

ਦਲਬੀਰ ਸਿੰਘ ਸੱਖੋਵਾਲੀਆ

ਦਲਬੀਰ ਸਿੰਘ ਸੱਖੋਵਾਲੀਆ

ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਸਥਿਤ ਉਹ ਥੜ੍ਹਾ ਜਿਸ ਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਸੁਲੱਖਣੀ (ਮਾਤਾ ਸੁਲੱਖਣੀ ਜੀ) ਨਾਲ ਹੋਈ।

ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ ਹਰ ਸਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਬਟਾਲਾ ਵਿਖੇ ਮਨਾਇਆ ਜਾਂਦਾ ਹੈ। ਗੁਰੂ ਜੀ ਦਾ ਵਿਆਹ ਬਟਾਲਾ ਦੇ ਮੂਲ ਚੰਦ ਖੱਤਰੀ ਦੀ ਪੁੱਤਰੀ ਸੁਲੱਖਣੀ ਨਾਲ 1487 ਈ. ਵਿੱਚ ਹੋਇਆ। ਵਿਆਹ ਨੂੰ ਨੇਪਰ੍ਹੇ ਚਾੜ੍ਹਨ ਲਈ ਗੁਰੂ ਜੀ ਦੇ ਜੀਜੇ (ਬੀਬੀ ਨਾਨਕੀ ਦੇ ਪਤੀ ਜੈਰਾਮ) ਨੇ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਮੂਲ ਚੰਦ ਜੀ ਨਾਲ ਵਿਆਹ ਦੀ ਗੱਲ ਤੋਰ ਕੇ ਪੱਕੀ ਕੀਤੀ ਅਤੇ ਸਾਹਾ ਸੁਧਾਇਆ। ਉਸ ਸਮੇਂ ਦੇ ਧਨਾਢ ਸਮਝੇ ਜਾਂਦੇ ਰਾਏ ਬੁਲਾਰ ਨੂੰ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਸੀ। ਵਿਆਹ ਦੀ ਜਾਣਕਾਰੀ ਮਿਲਣ ’ਤੇ ਰਾਏ ਬੁਲਾਰ ਨੇ ਪਿਤਾ ਮਹਿਤਾ ਕਾਲੂ ਨੂੰ ਵਿਆਹ ਲਈ ਹਰ ਤਰ੍ਹਾਂ ਦਾ ਸਾਜ਼ੋ-ਸਾਮਾਨ ਦੇਣ ਦੀ ਪੇਸ਼ਕਸ਼ ਕੀਤੀ। ਇਸੇ ਤਰ੍ਹਾਂ ਜੈਰਾਮ ਨੇ ਸੁਲਤਾਨਪੁਰ (ਕਪੂਰਥਲਾ) ਦੇ ਨਵਾਬ ਦੌਲਤ ਖ਼ਾਨ ਕੋਲ ਗੁਰੂ ਜੀ ਦੇ ਹੋਣ ਜਾ ਰਹੇ ਵਿਆਹ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਹਾਥੀ, ਘੋੜੇ, ਰੱਥ, ਤੰਬੂ-ਕਨਾਤਾਂ ਤੇ ਹੋਰ ਸਾਮਾਨ ਦੇਣ ਨੂੰ ਕਿਹਾ। ਪਿੰਡ ਤਲਵੰਡੀ ਤੋਂ ਬਾਰਾਤ ਹਾਥੀ, ਘੋੜਿਆਂ, ਪਾਲਕੀਆਂ, ਰੱਥਾਂ ’ਤੇ ਸਵਾਰ ਹੋ ਕੇ ਨਿਕਲੀ। ਦਰਿਆ ਬਿਆਸ ਪਾਰ ਕੀਤਾ। ਬਾਤ ਨੂੰ ਬਾਰਾਤ ਖਡੂਰ (ਖਡੂਰ ਸਾਹਿਬ) ਵਿਖੇ ਠਹਿਰੀ ਅਤੇ ਅਗਲੇ ਦਿਨ ਸੁਲਤਾਨਪੁਰ ਨੂੰ ਚਾਲੇ ਪਾਏ। ਉੱਥੇ ਕੁਝ ਦਿਨ ਰੁਕਣ ਮਗਰੋਂ ਬਾਰਾਤ ਬਟਾਲੇ ਪਹੁੰਚੀ। ਕੁਝ ਬੁੱਧੀਜੀਵੀਆਂ ਦੀਆਂ ਗੱਲਾਂ ਨੂੰ ਮੰਨਿਆ ਜਾਵੇ ਤਾਂ ਗੁਰੂ ਜੀ ਨੇ ਅਗਨੀ ਦੇ ਚੁਫ਼ੇਰੇ ਫੇਰੇ ਮਨਜ਼ੂਰ ਨਹੀਂ ਸਨ ਕੀਤੇ। ਸੂਰਜ ਪ੍ਰਕਾਸ਼ ਅਨੁਸਾਰ, ਗੁਰੂ ਜੀ ਨੇ ਪਾਂਧੇ ਹਰਦਿਆਲ (ਜੋ ਪਿੰਡ ਚੋਣੇ, ਨੇੜੇ ਬਟਾਲਾ ਤੋਂ ਸੀ) ਨੂੰ ਸਮਝਾਇਆ ਕਿ ਪੁਰਾਤਨ ਰੀਤ ਅਨੁਸਾਰ ਵਿਆਹ ਨਹੀਂ ਰਚਾਉਣਾ। ਪਾਂਧੇ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਫੁਰਮਾਇਆ, ‘‘ਭਾਵੇਂ ਵੇਦ ਮੰਤਰ ਚਾਰੇ ਯੁੱਗਾਂ ਵਿੱਚ ਪਰਵਾਨ ਹਨ, ਪਰ ਕਲਯੁਗ ਵਿੱਚ ਮੂਲ ਮੰਤਰ ਹੀ ਪ੍ਰਧਾਨ ਹੈ।’’ ਗੁਰੂ ਜੀ ਨੇ ਉਸ ਸਮੇਂ ਕਾਗਜ਼ ਉਪਰ ਮੂਲ ਮੰਤਰ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਲਿਖ ਕੇ ਚੌਂਕੀ ਉਪਰ ਰੱਖ ਦਿੱਤਾ। ਇਸ ਦੇ ਇਰਦ-ਗਿਰਦ ਚਾਰ ਲਾਵਾਂ ਫੇਰੇ ਲੈ ਲਏ।

ਭਾਈ ਮੂਲ ਚੰਦ ਦੇ ਘਰ ਦੇ ਸਥਾਨ ਨੂੰ ਮੂਲੇ ਦਾ ਡੇਰਾ ਆਖਿਆ ਜਾਂਦਾ ਰਿਹਾ ਹੈ। ਉਂਜ ਉਸ ਦਾ ਪਿੰਡ ਪੱਖੋਕੇ ਰੰਧਾਵਾ (ਨੇੜੇ ਡੇਰਾ ਬਾਬਾ ਨਾਨਕ) ਹੈ। ਉਨ੍ਹਾਂ ਨੇ ਬਟਾਲਾ ਦੇੇ ਖੱਤਰੀ ਨਰਾਇਣ ਦਾਸ ਤੋਂ ਜ਼ਮੀਨ ਲੈ ਕੇ ਘਰ ਬਣਾਇਆ ਸੀ ਜੋ ਮੂਲੇ ਦਾ ਡੇਰਾ ਵਜੋਂ ਮਸ਼ਹੂਰ ਹੋਇਆ। ਇੱਥੇ ਹੀ ਉਨ੍ਹਾਂ ਦੀ ਪਤਨੀ ਚੰਦੋਰਾਣੀ ਦੀ ਕੁੱਖੋਂ ਇੱਕੋ-ਇੱਕ ਸੰਤਾਨ ਬੇਟੀ ਸੁਲੱਖਣੀ ਪੈਦਾ ਹੋਈ ਜਿਸ ਦੀ ਸ਼ਾਦੀ ਜਗਤ ਗੁਰੂ ਨਾਨਕ ਦੇਵ ਜੀ ਨਾਲ ਹੋਈ। ਭਾਈ ਸੰਤੋਖ ਸਿੰਘ ਦੇ ‘ਗੁਰੂ ਨਾਨਕ ਚਮਤਕਾਰ’ ਅਨੁਸਾਰ ਗੁਰੂ ਮਹਾਰਾਜ ਦੇ ਲਾਵਾਂ ਫੇਰੇ ਭਾਈ ਮੂਲ ਚੰਦ-ਮਾਤਾ ਚੰਦੋਰਾਣੀ ਦੀ ਬੇਟੀ ਬੀਬੀ ਸੁਲੱਖਣੀ ਜੀ ਦੇ ਨਾਲ ਇਨ੍ਹਾਂ ਦੇ ਘਰ ਇਸ ਅਸਥਾਨ ’ਤੇ (14 ਭਾਦਰੋਂ ਸੰਮਤ 1544) ਭਾਦਰੋਂ ਸੁਦੀ ਸੱਤਵੀਂ (ਸਤੰਬਰ 1487) ਨੂੰ ਹੋਏ। ਦੱਸਿਆ ਜਾਂਦਾ ਹੈ ਕਿ ਇੱਥੇ ਥੜੇ ਵਾਲੀ ਜਗ੍ਹਾ ਦੀ ਪੁਰਾਤਨ ਇਮਾਰਤ ਬਹੁਤ ਛੋਟੀ ਜਿਹੀ ਹੋਣ ਨਾਲ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਕਮਰੇ ਦੇ ਚਾਰੋਂ ਦਰਵਾਜ਼ਿਆਂ ’ਤੇ ਸੰਗਮਰਮਰ ਦੀਆਂ ਚੁਗਾਠਾਂ ਤੇ ਪੱਤਰੇ ਲੱਗੇ ਸਨ। ਇਸ ਦੇ ਮੱਥੇ ’ਤੇ ਲਿਖਿਆ ਹੋਇਆ: ਹਰਿ ਪ੍ਰਭੂ ਕਾਜ ਰਚਾਇਆ ਗੁਰਮੁਖਿ ਵੀਆਹਣਿ ਆਇਆ। ਇਸ ਦੀ ਪਹਿਲੀ ਆਧੁਨਿਕ ਦਿੱਖ ਮਹਾਰਾਜਾ ਸ਼ੇਰ ਸਿੰਘ ਨੇ 1837 ਤੋਂ 1840 ਤੱਕ ਤਿਆਰ ਕਰਵਾਈ। ਮੂਲੇ ਦੇ ਡੇਰੇ ਤੋਂ ਗੁਰਦੁਆਰਾ ਡੇਹਰਾ ਸਾਹਿਬ ਹੋਂਦ ’ਚ ਆਇਆ ਹੈ।

ਬਾਬੇ ਦੇ ਵਿਆਹ ਪੁਰਬ ਮਨਾਉਣ ਦਾ ਆਗਾਜ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਪਹਿਲੀ ਵਾਰੀ ਮਨਾਉਣ ਲਈ ਅੰਮ੍ਰਿਤਸਰ ਤੋਂ ਸੰਗਤਾਂ ਰੇਲ ’ਤੇ ਬਟਾਲਾ ਪੁੱਜੀਆਂ ਸਨ। ਮਹੰਤ ਕੇਸਰਾ ਸਿੰਘ ਨੇ ਅੱਗਲਵਾਂਢੀ ਹੋ ਕੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ। ਜੰਞ ਨੂੰ ਸਟੇਸ਼ਨ ਤੋਂ ਨੇੜੇ ਮਹੱਲਾ ਦਾਰੁਲ-ਇਸਲਾਮ ਦੇ ਬਾਹਰਵਾਰ ਉਤਾਰਿਆ ਗਿਆ। ਉਸ ਸਮੇੇਂ ਗੁਰਦੁਆਰਾ ਡੇਹਰਾ ਸਾਹਿਬ (ਬਟਾਲਾ) ਵਿਖੇ ਪਹੁੰਚਣ ’ਤੇ ਰਾਤ ਭਰ ਕੀਰਤਨ ਚੱਲਦਾ ਰਿਹਾ। ਇਹ ਗੱਲ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵਾਪਰੇ ਸਾਕੇ (1921) ਤੋਂ ਪਹਿਲਾਂ 1917-1918 ਦੀ ਹੈ। ਜਦੋਂ ਕਿਰਪਾਨ ਦੀ ਪਾਬੰਦੀ ਕਾਰਨ ਮੋਰਚਾ ਲੱਗਾ ਹੋਇਆ ਸੀ ਤਾਂ ਬਾਬੇ ਦੇ ਵਿਆਹ ਵਾਲੇ ਦਿਨ ਗਿਆਨੀ ਆਤਮਾ ਸਿੰਘ, ਜਥੇਦਾਰ ਹਰਨਾਮ ਸਿੰਘ, ਭਾਈ ਸਵਰਣ ਸਿੰਘ ਗ੍ਰੰਥੀ, ਸੰਤ ਬਖ਼ਸ਼ੀਸ਼ ਸਿੰਘ ਅਤੇ ਬਲਵੰਤ ਸਿੰਘ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਨੰਗੀਆਂ ਕਿਰਪਾਨਾਂ ਸਮੇਤ ਨਗਰ ਕੀਰਤਨ ਦੀ ਅਗਵਾਈ ਕੀਤੀ। ਉਸ ਸਮੇਂ ਪੁਲੀਸ ਨੇ ਇਨ੍ਹਾਂ ਨੂੰ ਰਸਤੇ ’ਚ ਹੀ ਗ੍ਰਿਫ਼ਤਾਰ ਕਰਨਾ ਚਾਹਿਆ, ਪਰ ਇਨ੍ਹਾਂ ਨੇ ਗੁਰਦੁਆਰਾ ਡੇਹਰਾ ਸਾਹਿਬ ਜਾ ਕੇ ਗ੍ਰਿਫ਼ਤਾਰੀ ਦਿੱਤੀ। ਇਹ ਘਟਨਾ 1926 ਦੀ ਹੈ।

ਆਨੰਦ ਕਾਰਜ

ਪਹਿਲਾਂ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਉੱਤੇ ਰੱਖ ਕੇ ਲਾਵਾਂ ਫੇਰੇ ਨਹੀਂ ਕੀਤੇ ਜਾਂਦੇ, ਪਰ ਮੇਲੇ ਦੇ ਅਗਲੇ ਦਿਨ ਆਸਾ ਦੀ ਵਾਰ ਦੇ ਕੀਰਤਨ ਸਮੇਂ ਚਾਰ ਲਾਵਾਂ ਪੜ੍ਹੀਆਂ ਜਾਂਦੀਆਂ ਹਨ। ਗਿਆਨੀ ਗਿਆਨ ਸਿੰਘ (ਤਵਾਰੀਖ ਗੁਰ ਖ਼ਾਲਸਾ) ਮੁਤਾਬਿਕ ਬਟਾਲੇ ਹੀ ਬਿਕਰਮੀ ਸੰਮਤ 1551 ਵਿੱਚ ਬਾਬਾ ਸਿਰੀਚੰਦ ਜੀ ਅਤੇ ਬਿਕਰਮੀ ਸੰਮਤ 1553 ਵਿੱਚ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਉਨ੍ਹਾਂ ਇਸ ਦੀ ਸੇਵਾ ਕੀਤੀ ਅਤੇ ਬਾਅਦ ਵਿੱਚ ਆਪਣੇ ਭਰੋਸੇਯੋਗ ਬਾਬਾ ਘਸੀਟਾ ਸਿੰਘ ਨੂੰ ਸੇਵਾ ਸੌਂਪੀ। ਉਨ੍ਹਾਂ ਦੇ ਚਲਾਣੇ ਮਗਰੋਂ ਉਨ੍ਹਾਂ ਦੇ ਪੁੱਤਰ ਮਹੰਤ ਕੇਸਰਾ ਸਿੰਘ ਨੇ ਸੇਵਾ ਸੰਭਾਲੀ। ਉਦੋਂ ਉਨ੍ਹਾਂ ਨੂੰ ਸੰਗਤਾਂ ਮਹੰਤ ਕਹਿ ਕੇ ਬੁਲਾਉਂਦੀਆਂ ਸਨ।

ਪਹਿਲੀ ਪਾਤਸ਼ਾਹੀ ਦੇ ਵਿਆਹ ਪੁਰਬ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ‘ਗੁਰੂ ਜੀ ਦੀ ਬਾਰਾਤ ਲਈ’ ਮੋਹਤਬਰ ਸ਼ਖ਼ਸੀਅਤਾਂ ਅਤੇ ਸੰਗਤਾਂ ਇੱਕ ਦਿਨ ਪਹਿਲਾਂ ਸੁਲਤਾਨਪੁਰ ਲੋਧੀ (ਕਪੂਰਥਲਾ) ਪਹੁੰਚ ਜਾਂਦੀਆਂ ਹਨ ਜੋ ਅਗਲੇ ਦਿਨ ਸ੍ਰੀ ਗੁਰੂ ਗੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬਾਰਾਤ ਦੇ ਰੂਪ ’ਚ ਬਟਾਲਾ ਪੁੱਜਦੇ ਹਨ। ਬਟਾਲਾ ਅਤੇ ਆਸਪਾਸ ਦੇ ਪਿੰਡਾਂ, ਕਸਬਿਆਂ ਦੀਆਂ ਸੰਗਤਾਂ (ਸਹੁਰਾ ਪਰਿਵਾਰ) ਬਾਰਾਤ ਦਾ ਪੂਰੀ ਉਤਸੁਕਤਾ ਨਾਲ ਘੰਟਿਆਂਬੱਧੀ ਇੰਤਜ਼ਾਰ ਕਰਦੀਆਂ ਹਨ। ਬਟਾਲਾ ਦੀ ਜੂਹ ਵਿੱਚ ਆਉਣ ’ਤੇ ਖ਼ੁਸ਼ੀ ’ਚ ਖੀਵੇ ਹੋ ਕੇ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਪਹਿਲੀ ਪਾਤਸ਼ਾਹੀ ਦੇ ਵਿਆਹ ਪੁਰਬ ਮਨਾਏ ਜਾਣ ਲਈ ਸੰੰਗਤਾਂ ਵਿੱਚ ਉਤਸ਼ਾਹ ਹਰ ਵਰ੍ਹੇ ਵਧਦਾ ਗਿਆ। ਗੁਰਦੁਆਰਾ ਡੇਹਰਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਭਾਤ ਫੇਰੀਆਂ ਆਰੰਭ ਹੋ ਜਾਂਦੀਆਂ ਹਨ। ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸਤਕਰਤਾਰੀਆਂ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ ’ਚ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਆ ਕੇ ਨਤਮਸਤਕ ਹੁੰਦੀਆਂ ਹਨ। ਅਗਲੇ ਦਿਨ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ। ਵਿਆਹ ਪੁਰਬ ਦੇ ਸਮਾਗਮ ਦੇ ਮੱਦੇਨਜ਼ਰ ਪਿੰਡਾਂ, ਕਸਬਿਆਂ ਦੀਆਂ ਸੰਗਤਾਂ ਅਗਾਊਂ ਤਿਆਰੀਆਂ ’ਚ ਜੁਟ ਜਾਂਦੀਆਂ ਹਨ।

ਸੰਪਰਕ: 97794-79439

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All