ਪਖ਼ਤੂਨਿਸਤਾਨ ਤੋਂ ਬਾਹਰ ਫੈਲ ਰਿਹਾ ਅਤਿਵਾਦ ਅਤੇ ਤਾਲਿਬਾਨ

ਪਖ਼ਤੂਨਿਸਤਾਨ ਤੋਂ ਬਾਹਰ ਫੈਲ ਰਿਹਾ ਅਤਿਵਾਦ ਅਤੇ ਤਾਲਿਬਾਨ

ਲਵ ਪੁਰੀ

ਦੋਹਾ ਦੇ 2020 ਦੇ ਸਮਝੌਤੇ ਦਾ ਇਕ ਕੇਂਦਰੀ ਤੱਤ ਇਹ ਹੈ ਕਿ ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਦੀ ਸਰਜ਼ਮੀਨ ਨੂੰ ਕਿਸੇ ਗਰੁੱਪ ਜਾਂ ਵਿਅਕਤੀ ਨੂੰ ਅਮਰੀਕਾ ਤੇ ਇਸ ਦੇ ਇਤਿਹਾਦੀਆਂ ਖ਼ਿਲਾਫ਼ ਵਰਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤਾਲਿਬਾਨ ਨੇ ਅਜਿਹਾ ਹੀ ਵਾਅਦਾ ਭਾਰਤ ਨਾਲ ਵੀ ਬੀਤੇ ਦਿਨੀਂ ਕਤਰ ਵਿਚ ਹੋਈ ਮੀਟਿੰਗ ਦੌਰਾਨ ਕੀਤਾ।

ਇਹ ਵਾਅਦਾ ਵੈਸਟਫੇਲੀਅਨ ਮਾਡਲ ਉੱਤੇ ਆਧਾਰਿਤ ਹੈ ਜੋ ਹੋਰਨਾਂ ਮੁਲਕਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਨਾ ਦੇਣ ਦੇ ਸਿਧਾਂਤ ਉੱਤੇ ਜ਼ੋਰ ਦਿੰਦਾ ਹੈ। ਤਾਲਿਬਾਨ ਦਾ ਪਿਛਲਾ ਸਿਆਸੀ ਵਰਤਾਉ ਦੇ ਮੱਦੇਨਜ਼ਰ ਇਸ ਵਾਅਦੇ ਨੂੰ ਵੱਖਰੀ ਤਰ੍ਹਾਂ ਦੇਖਣਾ ਚਾਹੀਦਾ ਹੈ। ਤਾਲਿਬਾਨ ਦੀ 1996 ਤੇ 2021 ਵਾਲੀ ਲੀਡਰਸ਼ਿਪ ਦੀਆਂ ਜੜ੍ਹਾਂ ਵਿਚ ਇਕ ਨਿਵੇਕਲੀ ਸਮਾਨਤਾ ਹੈ। ਮੁੱਲਾ ਉਮਰ ਪਿਸ਼ਾਵਰ ਨੇੜਲੇ ਦਿਓਬੰਦੀ ਹੱਕਾਨੀਆ ਮਦਰੱਸੇ ਵਿਚ ਪੜ੍ਹਿਆ ਹੋਇਆ ਸੀ ਅਤੇ ਤਾਲਿਬਾਨ ਦਾ ਮੌਜੂਦਾ ਮੁਖੀ ਹੈਬਤੁੱਲਾ ਅਖੁੰਦਜ਼ਾਦਾ ਵੀ ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਇਕ ਦਿਓਬੰਦੀ ਮਦਰੱਸੇ ਦੀ ਪੈਦਾਵਾਰ ਹੈ। ਇਹ ਦੋਵੇਂ ਆਗੂ ਅਫ਼ਗ਼ਾਨਿਸਤਾਨ ਦੇ ਕੰਧਾਰ ਸੂਬੇ ਨਾਲ ਸਬੰਧਤ ਹਨ। ਤਾਲਿਬਾਨ ਲੀਡਰਸ਼ਿਪ ਤਾਲਿਬਾਨ, ਅਲ-ਕਾਇਦਾ ਅਤੇ ਡੂਰੰਡ ਲਕੀਰ ਨੇੜਲੇ ਹੋਰ ਇੰਤਹਾਪਸੰਦ ਗਰੁੱਪਾਂ ਦਰਮਿਆਨ ਰਿਸ਼ਤੇ ਬੀਤੇ ਵੀਹ ਸਾਲਾਂ ਦੌਰਾਨ ਮਜ਼ਬੂਤ ਹੀ ਹੋਏ ਹਨ। 2001 ਤੋਂ ਬਾਅਦ ਦੇ ਤਾਲਿਬਾਨ ਦੇ ਹੱਕਾਨੀ ਗਰੁੱਪ ਦਾ ਪੂਰਬੀ ਅਫ਼ਗ਼ਾਨਿਸਤਾਨ ਜਾਂ ਉੱਤਰੀ ਵਜ਼ੀਰਿਸਤਾਨ ਵਿਚ ਡੂਰੰਡ ਲਕੀਰ ਦੇ ਆਰ-ਪਾਰ ਮਜ਼ਬੂਤ ਆਧਾਰ ਹੈ। ਤਾਲਿਬਾਨ ਅਤੇ ਇਸ ਦੇ ਇਤਿਹਾਦੀਆਂ ਦੇ ਪਾਕਿਸਤਾਨੀ (ਲਹਿੰਦੇ) ਪੰਜਾਬ ਦੇ ਇੰਤਹਾਪਸੰਦ ਗਰੁੱਪਾਂ ਨਾਲ ਰਿਸ਼ਤੇ ਰਹੇ ਹਨ। ਇਸ ਬਾਰੇ ਚੌਕਸ ਰਹਿਣ ਦੀ ਲੋੜ ਹੈ। ਲਹਿੰਦੇ ਪੰਜਾਬ ਦੇ ਇੰਤਹਾਪਸੰਦਾਂ ਕਾਰਨ ਹੀ ਇਨ੍ਹਾਂ ਦੇ ਅਗਾਂਹ ਮਕਬੂਜ਼ਾ ਕਸ਼ਮੀਰ ਦੇ ਇੰਤਹਾਪਸੰਦ ਗਰੁੱਪਾਂ ਨਾਲ ਵੀ ਰਿਸ਼ਤੇ ਜੁੜਦੇ ਹਨ ਕਿਉਂਕਿ ਮਕਬੂਜ਼ਾ (ਭਾਵ ਪਾਕਿਸਤਾਨੀ ਕਬਜ਼ੇ ਵਾਲਾ) ਕਸ਼ਮੀਰ ਵੀ ਸੱਭਿਆਚਾਰਕ ਪੱਖ ਤੋਂ ਇਕ ਤਰ੍ਹਾਂ ਪੰਜਾਬ ਦੇ ਇਕ ਖ਼ਾਸ ਹਿੱਸੇ ਦਾ ਹੀ ਵਾਧਾ ਹੈ। ਇਸ ਦਾ ਕਾਰਨ ਲਹਿੰਦੇ ਪੰਜਾਬ ਅਤੇ ਮਕਬੂਜ਼ਾ ਕਸ਼ਮੀਰ ਦਾ ਮੁਲਕ ਦੇ ਪਰਵਾਸੀਆਂ ਸਮੇਤ ਬਾਕੀ ਕੌਮਾਂਤਰੀ ਭਾਈਚਾਰੇ ਨਾਲ ਏਕੀਕਰਨ ਹੈ। ਜ਼ਿਕਰਯੋਗ ਹੈ ਕਿ ਲਹਿੰਦਾ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਧ ਆਬਾਦੀ ਵਾਲਾ ਤੇ ਸਿਆਸੀ ਤੌਰ ’ਤੇ ਸਭ ਤੋਂ ਵਧੇਰੇ ਅਹਿਮ ਸੂਬਾ ਹੈ ਜਿਸ ਦੀ ਆਬਾਦੀ ਅਫ਼ਗ਼ਾਨਿਸਤਾਨ ਨਾਲੋਂ ਤਕਰੀਬਨ ਤਿੱਗਣੀ ਹੈ। ਦਰਅਸਲ, ਲਹਿੰਦੇ ਪੰਜਾਬ ਸਥਿਤ ਇੰਤਹਾਪਸੰਦ ਗਰੁੱਪਾਂ ਦੇ ਕਾਡਰ ਨੇ ਹੀ ਅਤੀਤ ਵਿਚ ਅਫ਼ਗ਼ਾਨਿਸਤਾਨ ਆਧਾਰਿਤ ਗਰੁੱਪਾਂ ਨਾਲ ਕੰਮ-ਕਾਜੀ ਤਾਲਮੇਲ ਦੇ ਪੱਖ ਤੋਂ ਬਹੁਤ ਲਚਕੀਲੇਪਣ ਦਾ ਮੁਜ਼ਾਹਰਾ ਕੀਤਾ ਹੈ। ਇਸ ਤਰ੍ਹਾਂ ਵੱਖੋ-ਵੱਖ ਕਾਰਨਾਂ ਕਰਕੇ ਲਹਿੰਦਾ ਪੰਜਾਬ ਇਸਲਾਮ ਦੇ ਵੱਖੋ-ਵੱਖ ਦੱਖਣੀ ਏਸ਼ਿਆਈ ਰੂੜ੍ਹੀਵਾਦੀ ਵਿਚਾਰਧਾਰਾਈ ਰੂਪਾਂ ਵੱਲੋਂ ਫੈਲਾਈ ਗਈ ਹਿੰਸਕ ਇੰਤਹਾਪਸੰਦੀ ਦਾ ਗੜ੍ਹ ਬਣ ਗਿਆ ਹੈ।

ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਦੇ ਭਿੰਬੜ ਇਲਾਕੇ ਦਾ ਰਹਿਣ ਵਾਲਾ ਇਲਿਆਸ ਕਸ਼ਮੀਰੀ ਕਾਬਿਲੇ-ਜ਼ਿਕਰ ਹੈ। ਪੰਜਾਬ ਦੇ ਇਤਿਹਾਸਕ ਸ਼ਹਿਰ ਸਿਆਲਕੋਟ ਵਿਚ ਹੁਣ ਕੌਮਾਂਤਰੀ ਹਵਾਈ ਅੱਡਾ ਬਣਿਆ ਹੋਇਆ ਹੈ ਜਿੱਥੋਂ ਮੱਧ ਪੂਰਬ ਨੂੰ ਸਿੱਧੀਆਂ ਉਡਾਣਾਂ ਜਾਂਦੀਆਂ ਹਨ। ਕਸ਼ਮੀਰੀ ਬੀਤੇ ਵਿਚ ਅਫ਼ਗ਼ਾਨਿਸਤਾਨ, ਭਾਰਤੀ ਜੰਮੂ-ਕਸ਼ਮੀਰ ਅਤੇ ਉੱਤਰੀ ਵਜ਼ੀਰਿਸਤਾਨ ਵਿਚ ਸਰਗਰਮ ਰਿਹਾ ਅਤੇ ਵਜ਼ੀਰਿਸਤਾਨ ਵਿਚ ਅਖ਼ੀਰ 3 ਜੂਨ 2011 ਨੂੰ ਮਾਰਿਆ ਗਿਆ। ਓਸਾਮਾ ਬਿਨ ਲਾਦਿਨ ਦੀ ਪਾਕਿਸਤਾਨ ਦੇ ਐਬਟਾਬਾਦ ਸਥਿਤ ਲੁਕਣਗਾਹ ਤੋਂ ਮਿਲੇ ਦਸਤਾਵੇਜ਼ਾਂ ਮੁਤਾਬਿਕ ਲਾਦਿਨ ਨੇ ਆਪਣੇ ਇਕ ਚੋਟੀ ਦੇ ਲਫਟੈਣ ਆਤੀਆਹ ਅਬਦ ਅਲ-ਰਹਿਮਾਨ ਨੂੰ ਕਿਹਾ ਸੀ: ਇਲਿਆਸ ਕਸ਼ਮੀਰੀ ਤੋਂ ਪਤਾ ਕੀਤਾ ਜਾਵੇ ਕਿ ਅਮਰੀਕਾ ਦੇ ਸਾਬਕਾ ਸਦਰ ਬਰਾਕ ਓਬਾਮਾ ਅਤੇ ਖ਼ਿੱਤੇ ਵਿਚਲੇ ਚੋਟੀ ਦੇ ਅਮਰੀਕੀ ਜਨਰਲ ਦਾ ਕਤਲ ਕਰਨ ਦੀ ਦਿਸ਼ਾ ਵਿਚ ‘ਕੀ ਕਦਮ ਚੁੱਕੇ ਗਏ’ ਸਨ। ਇਨ੍ਹਾਂ ਦਸਤਾਵੇਜ਼ਾਂ ਸਬੰਧੀ ‘ਵਾਸ਼ਿੰਗਟਨ ਪੋਸਟ’ ਵਿਚ ਖ਼ਬਰਾਂ ਛਪੀਆਂ ਜਿਸ ਦੇ ਕਾਲਮਨਵੀਸ ਡੇਵਿਡ ਇਗਨੇਸ਼ਿਸ ਨੇ ਇਨ੍ਹਾਂ ਤਰਜਮਾਸ਼ੁਦਾ ਦਸਤਾਵੇਜ਼ਾਂ ਦਾ ਅਧਿਐਨ ਕੀਤਾ ਸੀ। ਕਸ਼ਮੀਰੀ ਦਾ ਜਥੇਬੰਦਕ ਜੁੜਾਅ ਉਸ ਦੀ ਮੌਤ ਤੱਕ ਲਗਾਤਾਰ ਬਦਲਦਾ ਰਿਹਾ ਜੋ ਸ਼ੁਰੂ ਵਿਚ ਹਰਕਤ-ਉਲ-ਜਿਹਾਦ ਅਲ-ਇਸਲਾਮੀ ਨਾਲ ਜੁੜਿਆ ਹੋਇਆ ਸੀ। ਇਹ ਦਿਓਬੰਦੀ ਇਸਲਾਮ ਦੇ ਇੰਤਹਾਪਸੰਦ ਰੂਪ ਵੱਲ ਵਿਚਾਰਕ ਝੁਕਾਅ ਰੱਖਣ ਤੇ ਪੂਰੇ ਦੱਖਣੀ ਏਸ਼ੀਆ ਵਿਚ ਮੌਜੂਦਗੀ ਵਾਲਾ ਗਰੁੱਪ ਹੈ। ਫਿਰ ਉਹ ਅਲ-ਕਾਇਦਾ ਵਿਚ ਸ਼ਾਮਲ ਹੋ ਗਿਆ। ਰਿਪੋਰਟਾਂ ਮੁਤਾਬਿਕ ਉਸ ਨੇ ਅਮਰੀਕੀ ਨਾਗਰਿਕ ਡੇਵਿਡ ਹੈਡਲੀ ਦੀ ਉਸ ਨੂੰ ਡੈਨਮਾਰਕ ਵਿਚ ਸੰਭਾਵੀ ਹਮਲਾ ਕਰਨ ਵਾਸਤੇ ਮਦਦ ਕੀਤੀ। ਹੈਡਲੀ ਲਸ਼ਕਰ-ਏ-ਤੋਇਬਾ ਲਈ ਕੰਮ ਕਰ ਰਿਹਾ ਸੀ, ਜੋ ਅਹਿਲ-ਏ-ਹਦੀਸ ਤੋਂ ਪ੍ਰੇਰਿਤ ਹੈ।

ਇੰਝ ਹੀ ਮੁਹੰਮਦ ਜਮੀਲ (23) ਦਾ ਮਾਮਲਾ ਹੈ ਜੋ ਲਹਿੰਦੇ ਪੰਜਾਬ ਆਧਾਰਿਤ ਜੈਸ਼-ਏ-ਮੁਹੰਮਦ ਦਾ ਕਾਰਕੁਨ ਅਤੇ ਦਿਓਬੰਦੀ ਇਸਲਾਮ ਦੇ ਇੰਤਹਾਪਸੰਦ ਰੂਪ ਤੋਂ ਪ੍ਰੇਰਿਤ ਸੀ। ਮਕਬੂਜ਼ਾ ਕਸ਼ਮੀਰ ਦੇ ਰਾਵਲਕੋਟ ਇਲਾਕੇ ਦੇ ਰਹਿਣ ਵਾਲੇ ਜਮੀਲ ਨੇ ਰਾਵਲਪਿੰਡੀ ਛਾਉਣੀ ਦੇ ਬਹੁਤ ਸਖ਼ਤ ਸੁਰੱਖਿਆ ਵਾਲੇ ਇਲਾਕੇ ਵਿਚ ਧਮਾਕਾਖ਼ੇਜ਼ ਸਮੱਗਰੀ ਨਾਲ ਭਰੀ ਕਾਰ ਰਾਸ਼ਟਰਪਤੀ ਦੇ ਮੋਟਰ-ਕਾਫ਼ਲੇ ਵਿਚ ਮਾਰੀ ਜਿਸ ਕਾਰਨ 14 ਵਿਅਕਤੀਆਂ ਦੀ ਜਾਨ ਚਲੀ ਗਈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਸ਼ ਮੁਸ਼ੱਰਫ਼ ਨੇ ਆਪਣੀ ਸਵੈ-ਜੀਵਨੀ ‘ਇਨ ਦਿ ਲਾਈਨ ਆਫ਼ ਫਾਇਰ’ ਵਿਚ ਲਿਖਿਆ ਹੈ ਕਿ ‘‘ਜਮੀਲ ਨੇ ਆਜ਼ਾਦ ਕਸ਼ਮੀਰ (ਮਕਬੂਜ਼ਾ ਕਸ਼ਮੀਰ ਨੂੰ ਪਾਕਿਸਤਾਨ ਵਿਚ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ) ਦੇ ਕੋਟਲੀ ਇਲਾਕੇ ਵਿਚ ਇਕ ਦਹਿਸ਼ਤੀ ਜਥੇਬੰਦੀ ਤੋਂ ਟਰੇਨਿੰਗ ਹਾਸਲ ਕੀਤੀ ਸੀ। ... ਜਦੋਂ ਉਹ ਪਾਕਿਸਤਾਨ ਪਰਤਿਆ ਤਾਂ ਉੱਥੋਂ ਦੀ (ਅਫ਼ਗ਼ਾਨਿਸਤਾਨ ਵਿਚਲੀ) ਜੰਗ ਕਾਰਨ ਉਹ ਬਹੁਤ ਗੁੱਸੇ ਵਿਚ ਸੀ। ਅਮਰੀਕਾ ਵੱਲੋਂ ਅਫ਼ਗ਼ਾਨਿਸਤਾਨ ਉੱਤੇ ਕੀਤੇ ਹਮਲੇ ਦਾ ਮੈਨੂੰ ਮਾਰ ਕੇ ਬਦਲਾ ਲੈਣ ਦੀ ਸਹੁੰ ਖਾਣ ਵਾਲਾ ਉਹ ਇਕੱਲਾ ਨਹੀਂ ਸੀ।’’ ਲਹਿੰਦੇ ਪੰਜਾਬ ਦੇ ਸਭ ਤੋਂ ਵੱਡੇ ਬਰੇਲਵੀ ਮੁਸਲਿਮ ਭਾਈਚਾਰੇ ਦਾ ਇਕ ਹਿੱਸਾ, ਜੋ ਕਿਸੇ ਸਮੇਂ ਆਪਣੇ ਸਹਿਹੋਂਦ ਵਾਲੇ ਢੰਗ ਤਰੀਕਿਆਂ ਕਾਰਨ ਹਿੰਸਕ ਇੰਤਹਾਪਸੰਦੀ ਤੋਂ ਨਿਰਲੇਪ ਮੰਨਿਆ ਜਾਂਦਾ ਸੀ, ਵੀ ਹੁਣ ਅਜਿਹਾ ਨਹੀਂ ਰਿਹਾ। ਲਹਿੰਦੇ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦਾ 2011 ਵਿਚ ਕਤਲ ਕਰਨ ਵਾਲਾ ਉਸੇ ਦਾ ਬਾਡੀਗਾਰਡ ਵੀ ਬਰੇਲਵੀ ਮੁਸਲਮਾਨ ਹੀ ਸੀ ਤੇ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਕ ਦਹਾਕਾ ਬਾਅਦ ਹੁਣ ਤਹਿਰੀਕ-ਏ-ਲਬਾਇਕ ਪਾਕਿਸਤਾਨ ਦੇਖਣ ਨੂੰ ਮਿਲੀ ਹੈ ਜੋ ਸੱਜੇ-ਪੱਖੀ ਪਾਰਟੀ ਹੈ ਅਤੇ ਮੁੱਖ ਤੌਰ ’ਤੇ ਬਰੇਲਵੀਆਂ ਉੱਤੇ ਆਧਾਰਿਤ ਹੈ। ਇਸ ਪਾਰਟੀ ਨੇ ਪਾਕਿਸਤਾਨ ਦੀ ਫੈਡਰਲ ਹਕੂਮਤ ਦੀ ਪਾਬੰਦੀ ਦੇ ਬਾਵਜੂਦ ਮਕਬੂਜ਼ਾ ਕਸ਼ਮੀਰ ਵਿਚ ਅਸੈਂਬਲੀ ਚੋਣਾਂ ਲੜੀਆਂ।

ਇਸ ਦੌਰਾਨ ਆਪਣੇ ਅੰਗਰੇਜ਼ੀ ਰੂਪ ਦੇ ਉਲਟ ਤਾਲਿਬਾਨ ਦੇ ਉਰਦੂ ਜ਼ੁਬਾਨ ਵਾਲੇ ਅਧਿਕਾਰਤ ਟਵਿੱਟਰ ਅਕਾਊਂਟ ਨੂੰ ਇਸ ਨੂੰ ਦੇਖਣ ਵਾਲਿਆਂ ਮੁਤਾਬਿਕ ਢਾਲਿਆ ਗਿਆ ਹੈ। ਇਸ ਦੇ ਇਕ ਪ੍ਰੋਫਾਈਲ ਪੇਜ ਉੱਤੇ ਲਿਖਿਆ ਹੈ: ਔਰ ਅਮੇਰਿਕਾ ਰੈਨ ਅਵੇਅ (ਅਤੇ ਅਮਰੀਕਾ ਭੱਜ ਗਿਆ) ਅਤੇ ਇਸ ਉੱਤੇ ਪਾਈਆਂ ਗਈਆਂ ਪੋਸਟਾਂ ਵੀ ਜੰਗਜੂਆਂ ਅਤੇ ਤਾਲਿਬਾਨ ਦੀ ‘ਅਮਰੀਕਾ ਉੱਤੇ ਕਥਿਤ ਫ਼ਤਹਿ’ ਦੀ ਵਡਿਆਈ ਕਰਨ ਵਾਲੀਆਂ ਹਨ। ਇਨ੍ਹਾਂ ਦੇ ਨਾਲ ਇਸਲਾਮੀ ਪ੍ਰਤੀਕਾਂ ਤੇ ਤਸਵੀਰਾਂ ਦੀ ਵੀ ਭਰਮਾਰ ਹੈ। ਆਈਐੱਸਆਈਐੱਸ ਵੱਲੋਂ 2014-15 ਵਿਚ ਇਰਾਕੀ ਸ਼ਹਿਰ ਮੋਸੂਲ ਅਤੇ ਸੀਰੀਆ ਦੇ ਕੁਝ ਹਿੱਸਿਆਂ ਉੱਤੇ ਕਬਜ਼ਾ ਕੀਤੇ ਜਾਣ ’ਤੇ ਪਤਾ ਲੱਗਾ ਕਿ ਕਿਸੇ ਇਲਾਕੇ ਉੱਤੇ ਕਬਜ਼ਾ ਵੀ ਆਨਲਾਈਨ ਬੁਨਿਆਦਪ੍ਰਸਤੀ ਨੂੰ ਹੁਲਾਰਾ ਦੇਣ ਵਾਲਾ ਸਾਬਤ ਹੁੰਦਾ ਹੈ ਅਤੇ ਇਸ ਕਬਜ਼ੇ ਵਾਲੀ ਘਟਨਾ ਪਿੱਛੋਂ ਵਿਦੇਸ਼ੀ ਦਹਿਸ਼ਤੀ ਲੜਾਕਿਆਂ ਦੀ ਆਮਦ ਵਿਚ ਵਾਧਾ ਹੋਇਆ ਅਤੇ ਨਾਲ ਹੀ ’ਕੱਲੇ-ਕਾਰੇ ਵਿਅਕਤੀਆਂ ਵੱਲੋਂ ਮਿਥ ਕੇ ਕੀਤੇ ਜਾਣ ਵਾਲੇ ਹਮਲਿਆਂ ਵਿਚ ਵੀ ਤੇਜ਼ੀ ਆਈ। ਆਈਐੱਸਆਈਐੱਸ ਅਤੇ ਤਾਲਿਬਾਨ ਭਾਵੇਂ ਅਫ਼ਗ਼ਾਨਿਸਤਾਨ ਵਿਚ ਕੱਟੜ ਦੁਸ਼ਮਣ ਹਨ, ਪਰ ਤਾਂ ਵੀ ਤਾਲਿਬਾਨ ਵੱਲੋਂ ਹਿੰਦ ਬਰ-ਏ-ਸਗ਼ੀਰ (ਭਾਰਤੀ ਉਪ-ਮਹਾਂਦੀਪ) ਦੇ ਮੁਕਾਮੀ ਲੋਕਾਂ ਲਈ ਉਰਦੂ ਵਿਚ ਕੀਤੀ ਜਾਣ ਵਾਲੀ ਆਨਲਾਈਨ ਪੇਸ਼ਕਾਰੀ ਆਈਐੱਸਆਈਐੱਸ ਵਰਗੀ ਹੀ ਹੈ।

ਕੌਮਾਂਤਰੀ ਭਾਈਚਾਰੇ ਨੂੰ ਪਖ਼ਤੂਨ ਪੱਟੀ ਤੋਂ ਪਾਰ ਹਿੰਸਕ ਇੰਤਹਾਪਸੰਦੀ ਦੀ ਦ੍ਰਿਸ਼ਾਵਲੀ ਉੱਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਨਾਲ ਹੀ ਬੁਨਿਆਦਪ੍ਰਸਤੀ ਦੇ ਹਾਲੀਆ ਆਨਲਾਈਨ ਰੁਝਾਨਾਂ ’ਤੇ ਨਜ਼ਰ ਰੱਖਣੀ ਪਵੇਗੀ।

* ਲੇਖਕ ਸੀਨੀਅਰ ਪੱਤਰਕਾਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All