DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਪਤੀ ਪਤਨੀ ਔਰ ਵੋਹ 2’ ਦਾ ਟੀਜ਼ਰ ਜਾਰੀ

ਫਿਲਮ ‘ਪਤੀ ਪਤਨੀ ਔਰ ਵੋਹ 2’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਟੀ-ਸੀਰੀਜ਼ ਅਤੇ ਬੀ ਆਰ ਸਟੂਡੀਓਜ਼ ਦੇ ਸਹਿਯੋਗ ਨਾਲ ਬਣੀ ਇਹ ਫ਼ਿਲਮ 15 ਮਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ। ਇੱਕ ਮਿੰਟ 22 ਸੈਕਿੰਡ ਦਾ ਇਹ...

  • fb
  • twitter
  • whatsapp
  • whatsapp
Advertisement

ਫਿਲਮ ‘ਪਤੀ ਪਤਨੀ ਔਰ ਵੋਹ 2’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਟੀ-ਸੀਰੀਜ਼ ਅਤੇ ਬੀ ਆਰ ਸਟੂਡੀਓਜ਼ ਦੇ ਸਹਿਯੋਗ ਨਾਲ ਬਣੀ ਇਹ ਫ਼ਿਲਮ 15 ਮਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ। ਇੱਕ ਮਿੰਟ 22 ਸੈਕਿੰਡ ਦਾ ਇਹ ਟੀਜ਼ਰ ‘ਪਤੀ-ਪਤਨੀ-ਔਰ-ਵੋਹ’ ਦੇ ਅੰਦਾਜ਼ ਨੂੰ ਮੁੜ ਦੁਹਰਾਉਂਦਾ ਹੈ। ਹਾਲਾਂਕਿ, ਇਸ ਵਾਰ ਚੁਣੌਤੀਆਂ ਜ਼ਿਆਦਾ ਵੱਡੀਆਂ ਹਨ। ਇਸ ਵਾਰ ਫਿਲਮ ਦੀ ਕਹਾਣੀ ਆਯੂਸ਼ਮਾਨ ਖੁਰਾਣਾ ਵੱਲੋਂ ਨਿਭਾਏ ਕਿਰਦਾਰ ‘ਪ੍ਰਜਾਪਤੀ ਪਾਂਡੇ’ ਦੇ ਆਲੇ-ਦੁਆਲੇ ਘੁੰਮਦੀ ਹੈ। ਉਹ ਦੋ ਨਹੀਂ, ਸਗੋਂ ਤਿੰਨ ਔਰਤਾਂ ਦਰਮਿਆਨ ਫਸਿਆ ਹੋਇਆ ਹੈ, ਜਿਨ੍ਹਾਂ ਦੀ ਭੂਮਿਕਾ ਸਾਰਾ ਅਲੀ ਖਾਨ, ਵਾਮਿਕਾ ਗੱਬੀ ਅਤੇ ਰਕੁਲਪ੍ਰੀਤ ਸਿੰਘ ਨੇ ਨਿਭਾਈ ਹੈ। ਪ੍ਰਯਾਗਰਾਜ ਦੀ ਪਿੱਠਭੂਮੀ ’ਤੇ ਆਧਾਰਿਤ ਟੀਜ਼ਰ ਦੀ ਸ਼ੁਰੂਆਤ ਪੁਰਾਣੀ ‘ਪਤੀ-ਪਤਨੀ’ ਦੀ ਕਹਾਣੀ ਦੀ ਯਾਦ ਦਿਵਾਉਂਦੀ ਹੋਈ ਹੁੰਦੀ ਹੈ, ਜੋ ਹੌਲੀ-ਹੌਲੀ ਭੰਬਲਭੂਸੇ ਵਾਲੀ ਕਾਮੇਡੀ ਵਿੱਚ ਬਦਲ ਜਾਂਦੀ ਹੈ। ਜਿਵੇਂ-ਜਿਵੇਂ ਗਲਤਫਹਿਮੀਆਂ ਵਧਦੀਆਂ ਹਨ, ਸਥਿਤੀ ਹੋਰ ਗੁੰਝਲਦਾਰ ਹੁੰਦੀ ਜਾਂਦੀ ਹੈ। ਇਸ ਹਫੜਾ-ਦਫੜੀ ਵਿੱਚ ਵਿਜੈ ਰਾਜ਼ ਪੁਲੀਸ ਅਧਿਕਾਰੀ ਵਜੋਂ ਨਜ਼ਰ ਆਉਂਦਾ ਹੈ, ਜੋ ਪ੍ਰਜਾਪਤੀ ਪਾਂਡੇ ਕੋਲੋਂ ਉਸ ਦੇ ਉਲਝੇ ਰਿਸ਼ਤਿਆਂ ਬਾਰੇ ਪੁੱਛਗਿੱਛ ਕਰਦਾ ਹੈ। ਫਿਲਮ ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਨੇ ਕੀਤਾ ਹੈ।

Advertisement
Advertisement
×