ਅਨੂ ਕਪੂਰ ਦੀ ਫਿਲਮ ‘ਉੱਤਰ ਦਾ ਪੁੱਤਰ’ ਦਾ ਟੀਜ਼ਰ ਰਿਲੀਜ਼
ਅਦਾਕਾਰ ਅਨੂ ਕਪੂਰ ਦੀ ਫਿਲਮ ‘ਉੱਤਰ ਦਾ ਪੁੱਤਰ’ ਦਾ ਪਹਿਲਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਕਾਮੇਡੀ-ਡਰਾਮੇ ਦੀ ਝਲਕ ਦਿਖਾਈ ਗਈ ਹੈ, ਜੋ ਕਿਸਮਤ, ਪਰਿਵਾਰ ਅਤੇ ਵਿਸ਼ਵਾਸ ਦੁਆਲੇ ਘੁੰਮਦੀ ਹੈ। ਫਿਲਮ ਦਾ ਟੀਜ਼ਰ ਕਾਮੇਡੀ ਦੇ ਨਾਲ ਨਾਲ ਗਲਤਫਹਿਮੀਆਂ, ਅਜੀਬ...
ਅਦਾਕਾਰ ਅਨੂ ਕਪੂਰ ਦੀ ਫਿਲਮ ‘ਉੱਤਰ ਦਾ ਪੁੱਤਰ’ ਦਾ ਪਹਿਲਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਕਾਮੇਡੀ-ਡਰਾਮੇ ਦੀ ਝਲਕ ਦਿਖਾਈ ਗਈ ਹੈ, ਜੋ ਕਿਸਮਤ, ਪਰਿਵਾਰ ਅਤੇ ਵਿਸ਼ਵਾਸ ਦੁਆਲੇ ਘੁੰਮਦੀ ਹੈ। ਫਿਲਮ ਦਾ ਟੀਜ਼ਰ ਕਾਮੇਡੀ ਦੇ ਨਾਲ ਨਾਲ ਗਲਤਫਹਿਮੀਆਂ, ਅਜੀਬ ਸਥਿਤੀਆਂ ਅਤੇ ਅਚਾਨਕ ਮੋੜਾਂ ਨਾਲ ਭਰੀ ਕਹਾਣੀ ਵੱਲ ਇਸ਼ਾਰਾ ਕਰਦਾ ਹੈ। ਰਵਿੰਦਰ ਸਿਵਾਚ ਦੁਆਰਾ ਨਿਰਦੇਸ਼ਤ ਅਤੇ ਨਿਰਮਾਤਾ ਸੰਦੀਪ ਕਪੂਰ ਦੀ ਕਹਾਣੀ ’ਤੇ ਅਧਾਰਤ ‘ਉੱਤਰ ਦਾ ਪੁੱਤਰ’ ਵਾਸਤੂ ਦੁਆਲੇ ਘੁੰਮਦੀ ਹੈ ਕਿ ਜੀਵਨ ਵਿੱਚ ‘ਸਹੀ ਦਿਸ਼ਾ’ ਮਿਲਣ ਕਾਰਨ ਵਿਅਕਤੀ ਦੀ ਕਿਸਮਤ ਵਿੱਚ ਸੁਧਾਰ ਹੋ ਸਕਦਾ ਹੈ। ਅਨੂ ਕਪੂਰ ਤੋਂ ਇਲਾਵਾ ਫਿਲਮ ਵਿੱਚ ਰੁਖ਼ਸਾਰ ਰਹਿਮਾਨ, ਬ੍ਰਿਜੇਂਦਰ ਕਾਲਾ, ਪਵਨ ਮਲਹੋਤਰਾ, ਇਸ਼ਤਿਆਕ ਖ਼ਾਨ, ਜੀਵੇਸ਼ੂ ਆਹਲੂਵਾਲੀਆ, ਰਾਜੇਂਦਰ ਸੇਠੀ, ਸੁਮਿਤ ਗੁਲਾਟੀ ਅਤੇ ਨਿਤਿਨ ਅਰੋੜਾ ਵੀ ਹਨ। ਫਿਲਮ ‘ਉੱਤਰ ਦਾ ਪੁੱਤਰ’ ਪ੍ਰੋਮੋਡੋਮ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਸੰਦੀਪ ਕਪੂਰ ਅਤੇ ਪ੍ਰਿਆ ਕਪੂਰ ਵੱਲੋਂ ਬਣਾਈ ਗਈ ਹੈ। ਫਿਲਮ 24 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
