ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਪੁਸਤਕ ਦਾ ਟਾਈਟਲ

ਨਵੀਂ ਦਿੱਲੀ ਸਥਿਤ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਉਨ੍ਹਾਂ ਨਾਲ ਸਬੰਧਿਤ ਕੌਫੀ ਟੇਬਲ ਪੁਸਤਕ ‘ਰਬਾਬ ਤੋਂ ਨਗਾਰਾ: ਗੁਰੂ ਨਾਨਕ ਦਾ ਜੀਵਨ ਅਤੇ ਵਿਰਾਸਤ’ (Rabab to Nagara GURU NANAK Life & Legacy) ਛਾਪੀ ਹੈ।

ਪੁਸਤਕ ਵਿਚ ਸ਼ੁਮਾਰ ਚਿੱਤਰਕਾਰ ਕਿਰਪਾਲ ਸਿੰਘ ਦਾ ਚਿਤਰਿਆ ਮੋਦੀਖਾਨੇ ਦਾ ਦ੍ਰਿਸ਼।

ਗੁਰੂ ਸਾਹਿਬ ਨਾਲ ਸਬੰਧਿਤ ਗੁਰਦੁਆਰਿਆਂ ਦੀ ਸੁੰਦਰ ਤਸਵੀਰਾਂ ਨਾਲ ਛਪੀ ਇਹ ਪੁਸਤਕ ਡਾ. ਮਹਿੰਦਰ ਸਿੰਘ ਨੇ ਸੰਪਾਦਿਤ ਕੀਤੀ ਹੈ। ਇਸ ਪੁਸਤਕ ਬਾਰੇ ਵਿਸ਼ੇਸ਼ ਸੁਨੇਹੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਹੈ ਕਿ ‘ਰਬਾਬ ਤੋਂ ਨਗਾਰਾ: ਗੁਰੂ ਨਾਨਕ ਦਾ ਜੀਵਨ ਤੇ ਵਿਰਾਸਤ’ ਮਾਤਰ ਚਿੱਤਰ ਕਲਾ ਦਾ ਵਿਲੱਖਣ ਪ੍ਰਮਾਣ ਹੀ ਨਹੀਂ ਬਲਕਿ ਸਿੱਖ ਧਰਮ ਦਾ ਮਹਾਨ ਦਸਤਾਵੇਜ਼ ਵੀ ਹੈ। ਇਸ ਦਾ ਮੁੱਖਬੰਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲਿਖਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All