DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤਾਪਸੀ ਪੰਨੂ ਦੀ ‘ਗਾਂਧਾਰੀ’ ਤਿੰਨ ਸਤੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ

ਅਭਿਨੇਤਰੀ ਤਾਪਸੀ ਪੰਨੂ ਦੀ ਫਿਲਮ ‘ਗਾਂਧਾਰੀ’ ਤਿੰਨ ਸਤੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਦੇਵਾਸ਼ੀਸ਼ ਮਖੀਜਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਦੀ ਨਿਰਮਾਤਾ ਕਨਿਕਾ ਢਿੱਲੋਂ ਹੈ। ਫਿਲਮ ’ਚ ਇਸ਼ਵਾਕ ਸਿੰਘ, ਛਾਇਆ ਕਦਮ, ਸਵਾਸਤਿਕਾ ਮੁਖਰਜੀ, ਮੀਤਾ ਵਸ਼ਿਸ਼ਟ ਅਤੇ ਜਤਿਨ ਸਰਨਾ ਵੀ ਮੁੱਖ...

  • fb
  • twitter
  • whatsapp
  • whatsapp
Advertisement

ਅਭਿਨੇਤਰੀ ਤਾਪਸੀ ਪੰਨੂ ਦੀ ਫਿਲਮ ‘ਗਾਂਧਾਰੀ’ ਤਿੰਨ ਸਤੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਦੇਵਾਸ਼ੀਸ਼ ਮਖੀਜਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਦੀ ਨਿਰਮਾਤਾ ਕਨਿਕਾ ਢਿੱਲੋਂ ਹੈ। ਫਿਲਮ ’ਚ ਇਸ਼ਵਾਕ ਸਿੰਘ, ਛਾਇਆ ਕਦਮ, ਸਵਾਸਤਿਕਾ ਮੁਖਰਜੀ, ਮੀਤਾ ਵਸ਼ਿਸ਼ਟ ਅਤੇ ਜਤਿਨ ਸਰਨਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਕਾਲਪਨਿਕ ਕਸਬੇ ਜੋਏਪੁਰਾ ਦੀ ਪਿੱਠਭੂਮੀ ’ਤੇ ਆਧਾਰਤ ‘ਗਾਂਧਾਰੀ’ ਔਰਤ ਬਾਨੀ ਦੀ ਕਹਾਣੀ ਹੈ, ਜੋ ਮਾਂ ਹੈ ਅਤੇ ਉਸ ਦੇ ਸਮਰਪਣ ਦੀ ਲਗਾਤਾਰ ਪ੍ਰੀਖਿਆ ਹੁੰਦੀ ਹੈ। ਫਿਲਮ ਅਟਲ ਵਿਸ਼ਵਾਸ, ਸਬਰ ਅਤੇ ਅਡੋਲ ਹਿੰਮਤ ਨੂੰ ਸਾਹਮਣੇ ਲਿਆਂਦੀ ਹੈ। ਫਿਲਮ ‘ਫਿਰ ਆਈ ਹਸੀਨ ਦਿਲਰੁਬਾ’ ਤੋਂ ਬਾਅਦ ਕਨਿਕਾ ਢਿੱਲੋਂ ਅਤੇ ਤਾਪਸੀ ਪੰਨੂ ਮੁੜ ਨਾਲ ਕੰਮ ਕਰ ਰਹੀਆਂ ਹਨ। ਕਨਿਕਾ ਨੇ ਕਿਹਾ ਕਿ ਫਿਲਮ ਅਜਿਹੀ ਔਰਤ ਦੀ ਕਹਾਣੀ ਹੈ, ਜੋ ਆਪਣੀਆਂ ਪ੍ਰਸਥਿਤੀਆਂ ਨੂੰ ਆਪਣੀ ਪਛਾਣ ਤੈਅ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਨੈੱਟਫਲਿਕਸ ਇੰਡੀਆ ਦੀ ‘ਓਰੀਜਨਲ ਫਿਲਮ’ ਦੀ ਨਿਰਦੇਸ਼ਕ ਰੁਚਿਕਾ ਕਪੂਰ ਸ਼ੇਖ ਨੇ ‘ਗਾਂਧਾਰੀ’ ਨੂੰ ਦਲੇਰ ਅਤੇ ਭਾਵਨਾਤਮਕ ਤੌਰ ‘ਤੇ ਪ੍ਰਭਾਵਸ਼ਾਲੀ ਐਕਸ਼ਨ-ਥ੍ਰਿਲਰ ਫਿਲਮ ਦੱਸਿਆ, ਜੋ ਮਾਂ ਦੇ ਪਿਆਰ ਨੂੰ ਤਾਕਤ ਵਿੱਚ ਬਦਲ ਦਿੰਦੀ ਹੈ। ਇਸ ਫਿਲਮ ਦਾ ਨਿਰਮਾਣ ‘ਕਥਾ ਪਿਕਚਰਜ਼’ ਦੇ ਬੈਨਰ ਹੇਠ ਕੀਤਾ ਗਿਆ ਹੈ।

Advertisement

Advertisement
Advertisement
×