Sushmita Sen ਨੇ Miss Universe ਬਣਨ ਦੇ 32 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ
ਅਦਾਕਾਰਾ ਸੁਸ਼ਮਿਤਾ ਸੇਨ 1994 ਵਿੱਚ ਜਿੱਤੇ ‘ਮਿਸ ਯੂਨੀਵਰਸ’ ਖਿਤਾਬ ਦੇ 32 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ। ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਸੁਸ਼ਮਿਤਾ ਨੇ ਆਪਣੀ ਬੇਹੱਦ ਖੁਸ਼ੀ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਬੱਸ ਅੰਦਰ ਬੈਠੀ ਨਜ਼ਰ...
ਅਦਾਕਾਰਾ ਸੁਸ਼ਮਿਤਾ ਸੇਨ 1994 ਵਿੱਚ ਜਿੱਤੇ ‘ਮਿਸ ਯੂਨੀਵਰਸ’ ਖਿਤਾਬ ਦੇ 32 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ। ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਸੁਸ਼ਮਿਤਾ ਨੇ ਆਪਣੀ ਬੇਹੱਦ ਖੁਸ਼ੀ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਬੱਸ ਅੰਦਰ ਬੈਠੀ ਨਜ਼ਰ ਆ ਰਹੀ ਹੈ। ਉਸ ਨੇ ਲਿਖਿਆ, ‘‘ਮੈਂ ਉਸ ਮੁਸਕਰਾਹਟ ਲਈ ਸ਼ੁਕਰਗੁਜ਼ਾਰ ਹਾਂ ਜਿਸ ਨੇ 32 ਸਾਲਾਂ ਤੋਂ (ਅਤੇ ਅੱਗੇ ਵੀ) ਮੇਰਾ ਸਾਥ ਕਦੇ ਨਹੀਂ ਛੱਡਿਆ। ਅਜਿਹੀ ਬਖਸ਼ਿਸ਼ ਮਹਿਸੂਸ ਹੋ ਰਹੀ ਹੈ। ਤੁਸੀਂ ਹੀ ਇਸ ਦਾ ਕਾਰਨ ਹੋ।’’ ਸੁਸ਼ਮਿਤਾ ਸੇਨ ਅਕਸਰ ਆਪਣੇ ਮਿਸ ਯੂਨੀਵਰਸ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨਾਲ ਦਿਲਚਸਪ ਕਿੱਸੇ ਸਾਂਝੇ ਕਰਦੀ ਰਹਿੰਦੀ ਹੈ। ਸਾਲ 2024 ਦੀ ਪੋਸਟ ’ਚ ਅਦਾਕਾਰਾ ਨੇ 1994 ਵਿੱਚ ਮਿਸ ਯੂਨੀਵਰਸ ਦਾ ਤਾਜ ਜਿੱਤਣ ਤੋਂ ਬਾਅਦ ਦੇ ਆਪਣੇ ਬਦਲਾਅ ਭਰੇ ਸਫ਼ਰ ਨੂੰ ਯਾਦ ਕੀਤਾ ਸੀ। ਆਪਣੀ ਜਿੱਤ ਤੋਂ ਤੁਰੰਤ ਬਾਅਦ ਅਨਾਥ ਆਸ਼ਰਮ ਵਿੱਚ ਹੋਈ ਭਾਵੁਕ ਮੁਲਾਕਾਤ ਨੂੰ ਯਾਦ ਕਰਦਿਆਂ ਸੁਸ਼ਮਿਤਾ ਨੇ ਦੱਸਿਆ ਸੀ ਕਿ ਕਿਵੇਂ ਇੱਕ ਛੋਟੀ ਬੱਚੀ ਨੇ ਉਸ ਨੂੰ ਜ਼ਿੰਦਗੀ ਦੇ ਸਭ ਤੋਂ ਡੂੰਘੇ ਸਬਕ ਸਿਖਾਏ, ਜਿਨ੍ਹਾਂ ਨੇ ਉਨ੍ਹਾਂ ਦੇ ਜੀਵਨ ਦੇ ਨਜ਼ਰੀਏ ਨੂੰ ਬਦਲ ਦਿੱਤਾ। ਸੁਸ਼ਮਿਤਾ ਨੇ ‘ਬੀਵੀ ਨੰਬਰ 1’, ‘ਮੈਂ ਹੂੰ ਨਾ’ ਅਤੇ ‘ਆਂਖੇਂ’ ਵਰਗੀਆਂ ਫ਼ਿਲਮਾਂ ਵਿੱਚ ਕਈ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ।

