ਸਨੀ ਲਿਓਨ ਦਾ ਮਥੁਰਾ ’ਚ ਹੋਣ ਵਾਲਾ ਸ਼ੋਅ ਰੱਦ
ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਇੱਕ ਰੈਸਤਰਾਂ ਵਿੱਚ ਅਦਾਕਾਰਾ ਸਨੀ ਲਿਓਨ ਦੇ ਨਵੇਂ ਸਾਲ 2026 ਦੇ ਪ੍ਰੋਗਰਾਮ ਨੂੰ ਸ਼ਹਿਰ ਦੇ ਸਾਧੂਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਨਵੇਂ ਸਾਲ ਦੇ ਮੱਦੇਨਜ਼ਰ ਇੱਥੇ ਅਦਾਕਾਰਾ ਦਾ...
ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਇੱਕ ਰੈਸਤਰਾਂ ਵਿੱਚ ਅਦਾਕਾਰਾ ਸਨੀ ਲਿਓਨ ਦੇ ਨਵੇਂ ਸਾਲ 2026 ਦੇ ਪ੍ਰੋਗਰਾਮ ਨੂੰ ਸ਼ਹਿਰ ਦੇ ਸਾਧੂਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਨਵੇਂ ਸਾਲ ਦੇ ਮੱਦੇਨਜ਼ਰ ਇੱਥੇ ਅਦਾਕਾਰਾ ਦਾ ਸਮਾਗਮ ਰੱਖਿਆ ਗਿਆ ਸੀ। ਇਸ ਬਾਰੇ ਪਤਾ ਲੱਗਦਿਆਂ ਹੀ ਸਥਾਨਕ ਸਾਧੂਆਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਸ੍ਰੀ ਕ੍ਰਿਸ਼ਨ ਜਨਮਭੂਮੀ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਨੂੰ ਇੱਕ ਪੱਤਰ ਲਿਖ ਕੇ ਇਸ ਸਮਾਗਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਧਾਰਮਿਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਪ੍ਰਬੰਧਕਾਂ ਨੇ ਸਮਾਗਮ ਨੂੰ ਰੱਦ ਕਰ ਦਿੱਤਾ ਹੈ। ਇਸ ਮਾਮਲੇ ’ਤੇ ਹਿੰਦੂ ਆਗੂ ਗਿਰਿਰਾਜ ਸਿੰਘ ਨੇ ਕਿਹਾ ਕਿ ਉਹ ਸਰਕਾਰ ਦੇ ਧੰਨਵਾਦੀ ਹਨ ਕਿ ਲੋਕਾਂ ਦੀ ਆਵਾਜ਼ ਸੁਣੀ ਗਈ ਹੈ। ਉਸ ਨੇ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਾਧੂਆਂ ਦੇ ਵਿਰੋਧ ਦੀ ਕਦਰ ਕੀਤੀ ਗਈ ਹੈ। ਇਸੇ ਤਰ੍ਹਾਂ ਧਾਰਮਿਕ ਆਗੂ ਦਿਨੇਸ਼ ਫਲਹਾਰੀ ਨੇ ਇਸ ਸਮਾਗਮ ਦੇ ਵਿਰੋਧ ਦੇ ਕਈ ਕਾਰਨ ਦੱਸੇ ਹਨ। ਉਸ ਕਿਹਾ ਕਿ ਇਹ ਤਪੱਸਿਆ ਅਤੇ ਭਗਵਾਨ ਕ੍ਰਿਸ਼ਨ ਦੀ ਭੂਮੀ ਹੈ। ਦਿਨੇਸ਼ ਨੇ ਕਿਹਾ ਕਿ ਸਾਧੂ ਸੰਤ ਅਤੇ ਧਾਰਮਿਕ ਜਥੇਬੰਦੀਆਂ ਇਸ ਸਮਾਗਮ ਦਾ ਵਿਰੋਧ ਇਸ ਲਈ ਕਰ ਰਹੀਆਂ ਸਨ ਕਿਉਂਕਿ ਇਹ ਪਵਿੱਤਰ ਧਰਤੀ ਹੈ, ਇੱਥੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ ਹੈ। ਉਸ ਨੇ ਸ਼ੋਅ ਰੱਦ ਕਰਵਾਉਣ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।

