‘ਘਾਤਕ ਘੁਸ ਕੇ ਮਾਰੇਗਾ’ ਵਿੱਚ ਸੰਨੀ ਤੇ ਸੰਤੋਸ਼ੀ ਫਿਰ ਇਕੱਠੇ
ਫਿਲਮ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਕਿਹਾ ਹੈ ਕਿ ਉਹ ਆਪਣੇ ਆਉਣ ਵਾਲੇ ਐਕਸ਼ਨ ਡਰਾਮਾ ‘ਘਾਤਕ ਘੁਸ ਕੇ ਮਾਰੇਗਾ’ ਵਿੱਚ ਸੰਨੀ ਦਿਓਲ ਨਾਲ ਮੁੜ ਕੰਮ ਕਰੇਗਾ। ਇਸ ਫਿਲਮ ਵਿੱਚ ਦਿਓਲ 90ਵੇਂ ਦੇ ਉਸ ਦੇ ਪ੍ਰਸਿੱਧ ਐਕਸ਼ਨ ਡਰਾਮਾ ‘ਘਾਤਕ’ ਵਾਲੇ ਕਿਰਦਾਰ ਵਿੱਚ...
ਫਿਲਮ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਕਿਹਾ ਹੈ ਕਿ ਉਹ ਆਪਣੇ ਆਉਣ ਵਾਲੇ ਐਕਸ਼ਨ ਡਰਾਮਾ ‘ਘਾਤਕ ਘੁਸ ਕੇ ਮਾਰੇਗਾ’ ਵਿੱਚ ਸੰਨੀ ਦਿਓਲ ਨਾਲ ਮੁੜ ਕੰਮ ਕਰੇਗਾ। ਇਸ ਫਿਲਮ ਵਿੱਚ ਦਿਓਲ 90ਵੇਂ ਦੇ ਉਸ ਦੇ ਪ੍ਰਸਿੱਧ ਐਕਸ਼ਨ ਡਰਾਮਾ ‘ਘਾਤਕ’ ਵਾਲੇ ਕਿਰਦਾਰ ਵਿੱਚ ਹੀ ਨਜ਼ਰ ਆਵੇਗਾ। ਡਾਇਰੈਕਟਰ ਤੇ ਅਦਾਕਾਰ ਦੀ ਇਸ ਜੋੜੀ ਨੇ ਹਾਲ ਹੀ ਵਿੱਚ ਰਿਲੀਜ਼ ਹੋਏ ਵੰਡ ’ਤੇ ਆਧਾਰਿਤ ‘ਬਟਵਾਰਾ’ ਵਿੱਚ ਇਕੱਠੇ ਕੰਮ ਕੀਤਾ ਸੀ। ਇਨ੍ਹਾਂ ਦੋਵਾਂ ਨੇ 90 ਦੇ ਦਹਾਕੇ ਵਿੱਚ ‘ਘਾਇਲ’, ‘ਦਾਮਿਨੀ’ ਅਤੇ ‘ਘਾਤਕ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਸਨ। ਸੰਤੋਸ਼ੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸੰਨੀ ਅਤੇ ਉਹ ਕੁਝ ਕਹਾਣੀਆਂ ’ਤੇ ਕੰਮ ਕਰ ਰਹੇ ਹਨ। ਜਲਦੀ ਹੀ ਇਸ ਬਾਰੇ ਰਸਮੀ ਐਲਾਨ ਕੀਤਾ ਜਾਵੇਗਾ। ਇਸ ਫਿਲਮ ਵਿੱਚ ਭਰਪੂਰ ਐਕਸ਼ਨ ਹੈ। ਇਸ ਦਾ ਨਾਮ ‘ਘਾਤਕ ਘੁਸ ਕੇ ਮਾਰੇਗਾ’ ਹੈ। ਨਿਰਦੇਸ਼ਕ ਨੇ ਕਿਹਾ ਕਿ ਸੰਨੀ ਦੇ ਪ੍ਰਸ਼ੰਸਕ ਖ਼ੁਸ਼ ਹੋਣਗੇ ਕਿਉਂਕਿ ਇਸ ਨਵੀਂ ਫਿਲਮ ਵਿੱਚ ਐਕਸ਼ਨ ਭਰਪੂਰ ਡਾਇਲਾਗ ਹਨ। ਇਸ ਫਿਲਮ ਤੋਂ ਇਲਾਵਾ ਸੰਨੀ ਨਾਲ ਦੋ ਤੋਂ ਤਿੰਨ ਹੋਰ ਕਹਾਣੀਆਂ ’ਤੇ ਫਿਲਮਾਂ ਬਣਾਈਆਂ ਜਾਣਗੀਆਂ। ਉਦਾਹਰਨ ਵਜੋਂ, ਇੱਕ ਫਿਲਮ ਵਿੱਚ ਸੰਨੀ ਅਮਰੀਕਾ ਵਿੱਚ ਸਰਦਾਰ ਵਜੋਂ ਨਜ਼ਰ ਆਵੇਗਾ। ਸਾਲ 1996 ਦੀ ਐਕਸ਼ਨ-ਡਰਾਮਾ ਫਿਲਮ ‘ਘਾਤਕ’ ਦਾ ਨਿਰਦੇਸ਼ਨ ਸੰਤੋਸ਼ੀ ਨੇ ਕੀਤਾ ਸੀ।

