DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਨੀ ਤੇ ਕਰਨ ਦਿਓਲ ਵੱਲੋਂ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ

ਪੰਜਾਬ ਵਿੱਚ ਫਿਲਮ ‘ਬਟਵਾਰਾ 1947’ ਦੇ ਪ੍ਰਚਾਰ ਲਈ ਪੁੱਜੀ ਟੀਮ

  • fb
  • twitter
  • whatsapp
  • whatsapp
featured-img featured-img
ਪਾਰਟੀਸ਼ਨ ਮਿਊਜ਼ੀਅਮ ਅੱਗੇ ਖੜ੍ਹੇ ਅਦਾਕਾਰ ਸਨੀ ਦਿਓਲ ਤੇ ਕਰਨ ਦਿਓਲ।
Advertisement

ਫਿਲਮ ‘ਬਟਵਾਰਾ 1947’ ਦੇ ਪੰਜਾਬ ਪ੍ਰਮੋਸ਼ਨਲ ਟੂਰ ਦੌਰਾਨ ਅਦਾਕਾਰ ਸਨੀ ਦਿਓਲ ਅਤੇ ਕਰਨ ਦਿਓਲ ਨੇ ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ। ਵੰਡ ਦੇ ਦਿਨਾਂ ਨੂੰ ਯਾਦ ਕਰਦਿਆਂ ਸਨੀ ਦਿਓਲ ਨੇ ਅੰਮ੍ਰਿਤਸਰ ਸਥਿਤ ਪਾਰਟੀਸ਼ਨ ਮਿਊਜ਼ੀਅਮ ਦੇ ਦੌਰੇ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪੁੱਤਰ ਕਰਨ ਦੇ ਨਾਲ ਮਿਊਜ਼ੀਅਮ ਅੱਗੇ ਖੜ੍ਹੇ ਨਜ਼ਰ ਆ ਰਹੇ ਹਨ। ਇਹ ਫਿਲਮ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ 14 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੀ ਫਿਲਮ ‘ਬਟਵਾਰਾ 1947’ ਵਿੱਚ ਸ਼ਬਾਨਾ ਆਜ਼ਮੀ, ਸਨੀ ਦਿਓਲ, ਪ੍ਰੀਤੀ ਜ਼ਿੰਟਾ, ਕਰਨ ਦਿਓਲ, ਅਲੀ ਫ਼ਜ਼ਲ ਅਤੇ ਅਭਿਮੰਨਿਊ ਸਿੰਘ ਸਮੇਤ ਹੋਰ ਅਦਾਕਾਰ ਸ਼ਾਮਲ ਹਨ। ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਵੰਡ ਦੇ ਦੌਰ ਦੀ ਕਹਾਣੀ ’ਤੇ ਆਧਾਰਿਤ ਹੈ ਅਤੇ ਲਗਪਗ ਤਿੰਨ ਦਹਾਕਿਆਂ ਬਾਅਦ ਰਾਜਕੁਮਾਰ ਸੰਤੋਸ਼ੀ ਅਤੇ ਸਨੀ ਦਿਓਲ ਦੀ ਇਕੱਠਿਆਂ ਆ ਰਹੀ ਫਿਲਮ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ ਵੰਡ ਦੀ ਮਨੁੱਖੀ ਕੀਮਤ ਨੂੰ ਦਰਸਾਉਣ ਦੇ ਨਾਲ-ਨਾਲ ਉਮੀਦ ਨਾਲ ਜੁੜੀ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ।

ਇਸ ਫਿਲਮ ਦਾ ਸੰਗੀਤ ਏ ਆਰ ਰਹਿਮਾਨ ਨੇ ਦਿੱਤਾ ਹੈ, ਜਦਕਿ ਗੀਤਾਂ ਦੇ ਬੋਲ ਜਾਵੇਦ ਅਖ਼ਤਰ ਨੇ ਲਿਖੇ ਹਨ। ਇਸ ਸਬੰਧ ਵਿੱਚ ਸਨੀ ਦਿਓਲ ਵੱਲੋਂ ਮੀਡੀਆ ਨਾਲ ਇੱਕ ਪ੍ਰੈੱਸ ਕਾਨਫਰੰਸ ਵੀ ਰੱਖੀ ਗਈ ਸੀ ਪਰ ਅਚਨਚੇਤੀ ਇਹ ਪ੍ਰੋਗਰਾਮ ਬਦਲ ਦਿੱਤਾ ਗਿਆ। ਫਿਲਮ ਦੀ ਪ੍ਰਮੋਸ਼ਨਲ ਮੁਹਿੰਮ ਦੇ ਹਿੱਸੇ ਵਜੋਂ ਟੀਮ ਜੈਪੁਰ, ਅਹਿਮਦਾਬਾਦ, ਪਟਨਾ ਅਤੇ ਲਖਨਊ ਦਾ ਦੌਰਾ ਕਰ ਚੁੱਕੀ ਹੈ ਅਤੇ ਹੁਣ ਟੀਮ ਪੰਜਾਬ ਪਹੁੰਚੀ ਹੈ। ਫਿਲਮ ਦੀ ਕਹਾਣੀ ਅਤੇ ਇਸ ਨਾਲ ਪੰਜਾਬ ਦੇ ਡੂੰਘੇ ਸਬੰਧ ਨੂੰ ਦੇਖਦੇ ਹੋਏ ਪੰਜਾਬ ਦਾ ਦੌਰਾ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ।

Advertisement

Advertisement
Advertisement
×