‘ਸਪਾਈਡਰ-ਮੈਨ’ ਨੇ ਦੋ ਦਿਨ ’ਚ ਸੌ ਕਰੋੜ ਤੋਂ ਵੱਧ ਕਮਾਏ
ਮੁੰਬਈ: ਭਾਰਤ ਵਿੱਚ ‘ਸਪਾਈਡਰ ਮੈਨ: ਬ੍ਰੈਂਡ ਨਿਊ ਡੇਅ’ ਨੇ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਵਿੱਚ ਬਾਕਸ ਆਫਿਸ ’ਤੇ ਸੌ ਕਰੋੜ ਤੋਂ ਵੱਧ ਦੀ ਕਮਾਈ ਕਰ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲੀ ਅਜਿਹੀ ਕੌਮਾਂਤਰੀ ਫਿਲਮਾਂ ਵਿੱਚੋਂ ਇਕ ਹੌਲੀਵੁੱਡ ਬਲਾਕਬਸਟਰ ਫਿਲਮ...
ਮੁੰਬਈ: ਭਾਰਤ ਵਿੱਚ ‘ਸਪਾਈਡਰ ਮੈਨ: ਬ੍ਰੈਂਡ ਨਿਊ ਡੇਅ’ ਨੇ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਵਿੱਚ ਬਾਕਸ ਆਫਿਸ ’ਤੇ ਸੌ ਕਰੋੜ ਤੋਂ ਵੱਧ ਦੀ ਕਮਾਈ ਕਰ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲੀ ਅਜਿਹੀ ਕੌਮਾਂਤਰੀ ਫਿਲਮਾਂ ਵਿੱਚੋਂ ਇਕ ਹੌਲੀਵੁੱਡ ਬਲਾਕਬਸਟਰ ਫਿਲਮ ਹੈ, ਜਿਸ ਨੇ ਭਾਰਤ ਵਿੱਚ 109.30 ਕਰੋੜ ਦੀ ਕਮਾਈ ਕੀਤੀ ਹੈ।
ਵਪਾਰ ਸਮੀਖਿਅਕ ਤਰਨ ਆਦਰਸ਼ ਮੁਤਾਬਕ ਵੀਰਵਾਰ ਨੂੰ ਰਿਲੀਜ਼ ਹੋਣ ਮਗਰੋਂ ਇਸ ਫ਼ਿਲਮ ਨੇ ਭਾਰਤ ਵਿੱਚ ਕਿਸੇ ਵੀ ਹੋਰ ਹੌਲੀਵੁੱਡ ਫ਼ਿਲਮ ਦੇ ਮੁਕਾਬਲੇ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਦਰਜ ਕੀਤੀ ਹੈ। ਇਸ ਨੇ ਸ਼ੁੱਕਰਵਾਰ ਨੂੰ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਰਫ਼ਤਾਰ ਜਾਰੀ ਰੱਖੀ, ਜੋ ਸ਼ਹਿਰੀ ਮਲਟੀਪਲੈਕਸਾਂ ਦੇ ਨਾਲ-ਨਾਲ ਵੱਡੇ ਬਾਜ਼ਾਰਾਂ ਵਿੱਚ ਵੀ ਦਰਸ਼ਕਾਂ ਦੇ ਭਾਰੀ ਉਤਸ਼ਾਹ ਨੂੰ ਦਰਸਾਉਂਦਾ ਹੈ। ਫ਼ਿਲਮ ਦੀ ਦੋ ਦਿਨਾਂ ਦੀ ਬਾਕਸ ਆਫਿਸ ਕਮਾਈ ਪਹਿਲੇ ਦਿਨ ਵੀਰਵਾਰ ਨੂੰ 61.00 ਕਰੋੜ ਰੁਪਏ ਅਤੇ ਸ਼ੁੱਕਰਵਾਰ ਨੂੰ 48.30 ਕਰੋੜ ਰੁਪਏ ਰਹੀ। ਲੋਕਾਂ ਦੇ ਚੰਗੇ ਹੁੰਗਾਰੇ ਅਤੇ ਸਿਨੇਮਾਘਰਾਂ ਵਿੱਚ ਲਗਾਤਾਰ ਵਧ ਰਹੀ ਮੰਗ ਦੇ ਮੱਦੇਨਜ਼ਰ ਟਰੇਡ ਮਾਹਿਰਾਂ ਦਾ ਅੰਦਾਜ਼ਾ ਹੈ ਕਿ ‘ਸਪਾਈਡਰ-ਮੈਨ: ਬ੍ਰੈਂਡ ਨਿਊ ਡੇਅ’ ਆਪਣੇ ਚਾਰ ਦਿਨਾਂ ਦੇ ਲੰਮੇ ਵੀਕਐਂਡ ਦੌਰਾਨ ਅੰਦਾਜ਼ਨ 230 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ, ਜੋ ਭਾਰਤੀ ਬਾਜ਼ਾਰ ਵਿੱਚ ਕੌਮਾਂਤਰੀ ਫ਼ਿਲਮਾਂ ਲਈ ਨਵਾਂ ਰਿਕਾਰਡ ਸਥਾਪਤ ਕਰ ਸਕਦੀ ਹੈ। ਡੇਸਟਿਨ ਡੇਨੀਅਲ ਕ੍ਰੈਟਨ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਟੌਮ ਹਾਲੈਂਡ, ਜ਼ੇਂਡਾਇਆ, ਸੈਡੀ ਸਿੰਕ, ਜੇਕੋਬ ਬੈਟਲੋਨ, ਜੌਨ ਬਰਨਥਲ, ਟ੍ਰਾਮੇਲ ਟਿਲਮਨ, ਮਾਈਕਲ ਮੈਂਡੋ ਅਤੇ ਮਾਰਕ ਰੁਫਾਲੋ ਮੁੱਖ ਭੂਮਿਕਾਵਾਂ ਵਿੱਚ ਹਨ। -ਏਐੱਨਆਈ

