DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਸਪਾਈਡਰਮੈਨ’ ਨੇ ਤਿੰਨ ਹਫ਼ਤਿਆਂ ’ਚ ਦੋ ਅਰਬ ਡਾਲਰ ਕਮਾਏ

ਟੌਮ ਹੌਲੈਂਡ ਦੀ ਅਦਾਕਾਰੀ ਵਾਲੀ ਫਿਲਮ ‘ਸਪਾਈਡਰ-ਮੈਨ: ਬ੍ਰਾਂਡ ਨਿਊ ਡੇਅ’ ਨੇ ਸਿਰਫ਼ ਤਿੰਨ ਹਫਤਿਆਂ ਵਿੱਚ ਦੁਨੀਆ ਭਰ ਦੇ ਬਾਕਸ ਆਫਿਸ ’ਤੇ ਦੋ ਅਰਬ ਅਮਰੀਕੀ ਡਾਲਰ ਦੀ ਕਮਾਈ ਕਰ ਲਈ ਹੈ, ਜਦਕਿ ਇਹ ਫਿਲਮ ਭਾਰਤ ਵਿੱਚ ਵੀ 500 ਕਰੋੜ ਰੁਪਏ ਦੇ...

  • fb
  • twitter
  • whatsapp
  • whatsapp
Advertisement

ਟੌਮ ਹੌਲੈਂਡ ਦੀ ਅਦਾਕਾਰੀ ਵਾਲੀ ਫਿਲਮ ‘ਸਪਾਈਡਰ-ਮੈਨ: ਬ੍ਰਾਂਡ ਨਿਊ ਡੇਅ’ ਨੇ ਸਿਰਫ਼ ਤਿੰਨ ਹਫਤਿਆਂ ਵਿੱਚ ਦੁਨੀਆ ਭਰ ਦੇ ਬਾਕਸ ਆਫਿਸ ’ਤੇ ਦੋ ਅਰਬ ਅਮਰੀਕੀ ਡਾਲਰ ਦੀ ਕਮਾਈ ਕਰ ਲਈ ਹੈ, ਜਦਕਿ ਇਹ ਫਿਲਮ ਭਾਰਤ ਵਿੱਚ ਵੀ 500 ਕਰੋੜ ਰੁਪਏ ਦੇ ਮੀਲ ਪੱਥਰ ਦੇ ਨੇੜੇ ਪਹੁੰਚ ਗਈ ਹੈ। ‘ਸਪਾਈਡਰ-ਮੈਨ’ ਨੇ ਉੱਤਰੀ ਅਮਰੀਕਾ ਵਿੱਚ 78 ਲੱਖ ਅਮਰੀਕੀ ਡਾਲਰ ਅਤੇ ਕੌਮਾਂਤਰੀ ਬਾਜ਼ਾਰਾਂ ਤੋਂ 1.23 ਅਰਬ ਅਮਰੀਕੀ ਡਾਲਰ ਦੀ ਕਮਾਈ ਕੀਤੀ ਹੈ, ਜਿਸ ਨਾਲ ਇਸ ਦੀ ਕੁੱਲ ਕੌਮਾਂਤਰੀ ਕਮਾਈ 2.022 ਅਰਬ ਅਮਰੀਕੀ ਡਾਲਰ ਹੋ ਗਈ ਹੈ। ‘ਵੈਰਾਇਟੀ’ ਦੀ ਰਿਪੋਰਟ ਅਨੁਸਾਰ ਇਸ ਨਾਲ ਇਹ ਫਿਲਮ ਇਤਿਹਾਸ ਦੀਆਂ ਉਨ੍ਹਾਂ ਸਿਰਫ਼ ਅੱਠ ਫਿਲਮਾਂ ਵਿੱਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਦੁਨੀਆ ਭਰ ਵਿੱਚ 2 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ।

Advertisement
Advertisement
×