ਸੋਨਮ ਕਪੂਰ ਤੇ ਆਨੰਦ ਆਹੂਜਾ ਨੇ ਪੁੱਤਰ ਦਾ ਨਾਂ ਰੁਦਰਲੋਕ ਰੱਖਿਆ
ਅਭਿਨੇਤਰੀ ਸੋਨਮ ਕਪੂਰ ਆਹੂਜਾ ਅਤੇ ਉਸ ਦੇ ਪਤੀ ਕਾਰੋਬਾਰੀ ਆਨੰਦ ਆਹੂਜਾ ਨੇ ਆਪਣੇ ਦੂਜੇ ਪੁੱਤਰ ਦਾ ਨਾਂ ਰੁਦਰਲੋਕ ਕਪੂਰ ਆਹੂਜਾ ਰੱਖਿਆ ਹੈ। ਸੋਨਮ ਅਤੇ ਆਨੰਦ ਨੇ ਸੋਸ਼ਲ ਮੀਡੀਆ ਮੰਚ ‘ਇੰਸਟਾਗ੍ਰਾਮ’ ’ਤੇ ਐਤਵਾਰ ਨੂੰ ਪੋਸਟ ਜ਼ਰੀਏ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ...
ਅਭਿਨੇਤਰੀ ਸੋਨਮ ਕਪੂਰ ਆਹੂਜਾ ਅਤੇ ਉਸ ਦੇ ਪਤੀ ਕਾਰੋਬਾਰੀ ਆਨੰਦ ਆਹੂਜਾ ਨੇ ਆਪਣੇ ਦੂਜੇ ਪੁੱਤਰ ਦਾ ਨਾਂ ਰੁਦਰਲੋਕ ਕਪੂਰ ਆਹੂਜਾ ਰੱਖਿਆ ਹੈ। ਸੋਨਮ ਅਤੇ ਆਨੰਦ ਨੇ ਸੋਸ਼ਲ ਮੀਡੀਆ ਮੰਚ ‘ਇੰਸਟਾਗ੍ਰਾਮ’ ’ਤੇ ਐਤਵਾਰ ਨੂੰ ਪੋਸਟ ਜ਼ਰੀਏ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਇਸ ਪੋਸਟ ’ਚ ਜੋੜੇ ਨਾਲ ਦੋਵੇਂ ਪੁੱਤਰ ਰੁਦਰਲੋਕ ਅਤੇ ਵਾਯੂ ਦੀਆਂ ਤਸਵੀਰਾਂ ਸੀ। ਪੋਸਟ ’ਚ ਕਿਹਾ ਗਿਆ, ‘‘ਭਗਵਾਨ ਵਿਸ਼ਣੂ ਦੀ ਕਿਰਪਾ ਨਾਲ ਇਕਾਦਸ਼ੀ ਦੇ ਪਵਿੱਤਰ ਦਿਨ ਜੰਮਿਆ ਸਾੜਾ ਦੂਜਾ ਪੁੱਤਰ ਰੁਦਰਲੋਕ ਕਪੂਰ ਆਹੂਜਾ ਸਾਡੇ ਲਈ ਭਾਗਾਂ ਵਾਲਾ ਅਤੇ ਕਰਮ ਦਾ ਮੇਲ ਹੈ ਅਤੇ ਇਕ ਆਸ਼ੀਰਵਾਦ ਹੈ ਜਿਸ ਦਾ ਅਸੀਂ ਤਹਿ ਦਿਲੋਂ ਸਨਮਾਨ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਵੇਦਾਂ ’ਚ ਰੁਦਰ ਸ਼ਬਦ ਰੁਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ‘ਦਹਾੜਨਾ’। ਇਹ ਨਾਂ ਦੁੱਖਾਂ ਦਾ ਜੜ੍ਹ ਤੋਂ ਨਿਵਾਰਣ ਕਰਨ ਵਾਲਾ, ਤੂਫਾਨਾਂ ਤੋਂ ਲੜਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਹਿਲੇ ਪੁੱਤਰ ਦਾ ਨਾਂ ਵੀ ਪਾਲਣਹਾਰ ਵਿਸ਼ਣੂ ਨਾਲ ਜੁੜਿਆ ਹੋਇਆ ਹੈ। ਸੋਨਮ ਅਤੇ ਆਨੰਦ ਨੇ 2018 ਵਿੱਚ ਮੁੰਬਈ ’ਚ ਇਕ ਇਤਿਹਾਸਕ ਸਿੱਖ ਸਮਾਗਮ ਵਿੱਚ ਵਿਆਹ ਕੀਤਾ ਸੀ। ਇਸ ਜੋੜੇ ਨੇ 2022 ਵਿੱਚ ਆਪਣੇ ਪਹਿਲੇ ਬੱਚੇ ਦੇ ਰੂਪ ’ਚ ਵਾਯੂ ਦਾ ਸਵਾਗਤ ਕੀਤਾ ਜਦ ਕਿ ਰੁਦਰਲੋਕ ਦਾ ਜਨਮ ਮਾਰਚ ’ਚ ਹੋਇਆ।

