ਸੋਨਾਕਸ਼ੀ ਅਤੇ ਜ਼ਹੀਰ ਦੀ ਫਿਲਮ ‘ਤੂ ਹੈ ਮੇਰੀ ਕਿਰਨ’ 23 ਨੂੰ ਰਿਲੀਜ਼ ਹੋਵੇਗੀ
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਅਦਾਕਾਰੀ ਵਾਲੀ ਫਿਲਮ ‘ਤੂ ਹੈ ਮੇਰੀ ਕਿਰਨ’ ਦੀ ਪਹਿਲੀ ਝਲਕ (ਫਸਟ ਲੁੱਕ) ਜਾਰੀ ਕਰ ਦਿੱਤੀ ਗਈ ਹੈ। ਇਸ ਫਿਲਮ ਨੂੰ ਰੋਮਾਂਟਿਕ ਥ੍ਰਿਲਰ ਦੱਸਿਆ ਗਿਆ ਹੈ ਅਤੇ ਇਹ 23 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।...
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਅਦਾਕਾਰੀ ਵਾਲੀ ਫਿਲਮ ‘ਤੂ ਹੈ ਮੇਰੀ ਕਿਰਨ’ ਦੀ ਪਹਿਲੀ ਝਲਕ (ਫਸਟ ਲੁੱਕ) ਜਾਰੀ ਕਰ ਦਿੱਤੀ ਗਈ ਹੈ। ਇਸ ਫਿਲਮ ਨੂੰ ਰੋਮਾਂਟਿਕ ਥ੍ਰਿਲਰ ਦੱਸਿਆ ਗਿਆ ਹੈ ਅਤੇ ਇਹ 23 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਪੋਸਟਰ ਫਿਲਮ ਦੇ ਮੁੱਖ ਕਿਰਦਾਰਾਂ ਦੀ ਸ਼ੁਰੂਆਤੀ ਝਲਕ ਪੇਸ਼ ਕਰਦਾ ਹੈ ਅਤੇ ਰੋਮਾਂਸ ਤੇ ਸਸਪੈਂਸ ਵੱਲ ਇਸ਼ਾਰਾ ਕਰਦਾ ਹੈ, ਹਾਲਾਂਕਿ ਕਹਾਣੀ ਬਾਰੇ ਵੇਰਵੇ ਜਨਤਕ ਨਹੀਂ ਕੀਤੇ ਗਏ ਪਰ ਸੋਸ਼ਲ ਮੀਡੀਆ ’ਤੇ ਸੋਨਾਕਸ਼ੀ ਸਿਨਹਾ ਨੇ ਫਿਲਮ ਦਾ ਪ੍ਰਮੋਸ਼ਨਲ ਪੋਸਟਰ ਸਾਂਝਾ ਕੀਤਾ, ਜਿਸ ਵਿੱਚ ਦਿਲਚਸਪ ਟੈਗਲਾਈਨ ਲਿਖੀ ਹੈ, ‘ਤੁਸੀਂ ਪਿਆਰ ਅਤੇ ਜਨੂੰਨ ਵਿਚਕਾਰ ਲੀਕ ਕਿੱਥੇ ਖਿੱਚੋਗੇ?’
ਕਰਨ ਰਾਵਲ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ‘ਤੂ ਹੈ ਮੇਰੀ ਕਿਰਨ’ ਦਾ ਨਿਰਮਾਣ ਵਿਸ਼ਾਲ ਰਾਣਾ ਦੁਆਰਾ ‘ਈਚਲੋਨ ਪ੍ਰੋਡਕਸ਼ਨਜ਼’ ਦੇ ਬੈਨਰ ਹੇਠ ਕੀਤਾ ਗਿਆ ਹੈ। ਕਲਾਕਾਰਾਂ, ਕਹਾਣੀ ਅਤੇ ਨਿਰਮਾਣ ਦੇ ਹੋਰ ਪਹਿਲੂਆਂ ਬਾਰੇ ਵੇਰਵੇ ਆਉਣ ਵਾਲੇ ਸਮੇਂ ਵਿੱਚ ਜਾਰੀ ਕੀਤੇ ਜਾਣਗੇ। ਇਹ ਫਿਲਮ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਨਵੀਂ ਆਨ-ਸਕ੍ਰੀਨ ਜੋੜੀ ਨੂੰ ਪੇਸ਼ ਕਰਦੀ ਹੈ।
ਇਹ ਪਹਿਲੀ ਵਾਰ ਹੈ ਜਦੋਂ ਸੋਨਾਕਸ਼ੀ ਅਤੇ ਜ਼ਹੀਰ 2024 ਵਿੱਚ ਆਪਣੇ ਵਿਆਹ ਤੋਂ ਬਾਅਦ ਕਿਸੇ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਉਹ ਇਸ ਤੋਂ ਪਹਿਲਾਂ 2022 ਦੀ ਕਾਮੇਡੀ ਫਿਲਮ ‘ਡਬਲ ਐਕਸ ਐੱਲ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।

