ਸੋਮੀ ਅਲੀ ਗੋਵਿੰਦਾ ਦੇ ਸਮਰਥਨ ਵਿੱਚ ਆਈ
ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਸਾਬਕਾ ਅਦਾਕਾਰਾ ਸੋਮੀ ਅਲੀ ਵੀ ਗੋਵਿੰਦਾ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਸੋਮੀ ਨੇ ਫਿਲਮ ‘ਰੂਪਾ’ ਦੀ ਸਹਿ-ਕਲਾਕਾਰ ਰਾਣੀ ਸਵਰਨਕਾਰ ਨਾਲ ਨਜ਼ਰ ਆਉਣ ’ਤੇ ਹੋ ਰਹੀ ਆਲੋਚਨਾ...
ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਸਾਬਕਾ ਅਦਾਕਾਰਾ ਸੋਮੀ ਅਲੀ ਵੀ ਗੋਵਿੰਦਾ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਸੋਮੀ ਨੇ ਫਿਲਮ ‘ਰੂਪਾ’ ਦੀ ਸਹਿ-ਕਲਾਕਾਰ ਰਾਣੀ ਸਵਰਨਕਾਰ ਨਾਲ ਨਜ਼ਰ ਆਉਣ ’ਤੇ ਹੋ ਰਹੀ ਆਲੋਚਨਾ ਦੇ ਮਾਮਲੇ ਵਿੱਚ ਗੋਵਿੰਦਾ ਦਾ ਬਚਾਅ ਕੀਤਾ ਅਤੇ ਦੱਸਿਆ ਕਿ ਕਿਵੇਂ ਉਹ ਇੰਨੀ ਆਲੋਚਨਾ ਦੇ ਬਾਵਜੂਦ ਕੰਮ ਕਰਨਾ ਜਾਰੀ ਰੱਖ ਰਹੇ ਹਨ।
ਗੋਵਿੰਦਾ ਨਾਲ ਕੰਮ ਕਰ ਚੁੱਕੀ ਸੋਮੀ ਨੇ ਇੰਸਟਾਗ੍ਰਾਮ ’ਤੇ ਅਦਾਕਾਰ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ। ਉਸ ਨੇ ਗੋਵਿੰਦਾ ਨੂੰ ‘ਸ਼ਾਨਦਾਰ ਪ੍ਰਤਿਭਾ’ ਅਤੇ ‘ਨਿਮਰ ਸੁਭਾਅ’ ਦਾ ਮਾਲਕ ਦੱਸਿਆ। ਉਸ ਨੇ ਕਿਹਾ, ‘‘ਜਦੋਂ ਵੀ ਲੋੜ ਹੋਵੇਗੀ, ਮੈਂ ਗੋਵਿੰਦਾ ਦਾ ਸਮਰਥਨ ਜ਼ਰੂਰ ਕਰਾਂਗੀ। ਮੈਂ ਗੋਵਿੰਦਾ ਨੂੰ ਨਿੱਜੀ ਅਤੇ ਪੇਸ਼ੇਵਰ ਤੌਰ ’ਤੇ ਜਾਣਦੀ ਹਾਂ। ਇਸੇ ਕਰਕੇ ਮੈਂ ਦੋਵਾਂ ਪਹਿਲੂਆਂ ਤੋਂ ਉਨ੍ਹਾਂ ਬਾਰੇ ਕੁਝ ਗੱਲਾਂ ਕਹਿ ਸਕਦੀ ਹਾਂ। ਚਿਚੀ (ਗੋਵਿੰਦਾ) ਹਿੰਦੀ ਫਿਲਮ ਸਨਅਤ ’ਚ ਸਭ ਤੋਂ ਨਿਮਰ ਅਦਾਕਾਰਾਂ ਵਿੱਚੋਂ ਹਨ।’’ ਸੋਮੀ ਨੇ ਗੋਵਿੰਦਾ ਦੇ ਕਿਸੇ ਘੱਟ ਉਮਰ ਦੀ ਅਦਾਕਾਰਾ ਨਾਲ ਕੰਮ ਕਰਨ ’ਤੇ ਹੋ ਰਹੀ ਆਲੋਚਨਾ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਕਿਸੇ ਅਦਾਕਾਰ ਦੀ ਉਮਰ ਇਹ ਤੈਅ ਨਹੀਂ ਕਰਦੀ ਕਿ ਉਸ ਨੂੰ ਕੰਮ ਮਿਲਣਾ ਚਾਹੀਦਾ ਹੈ ਜਾਂ ਨਹੀਂ।’’
ਇਹ ਵਿਵਾਦ ਸੁਨੀਤਾ ਆਹੂਜਾ ਵੱਲੋਂ ਹਾਲ ਹੀ ਵਿੱਚ ‘ਰੂਪਾ’ ਵਿੱਚ ਗੋਵਿੰਦਾ ਦੀ ਸਹਿ-ਕਲਾਕਾਰ ਰਾਣੀ ਸਵਰਨਕਰ ਨਾਲ ਦਿੱਖਣ ਬਾਰੇ ਗੱਲ ਕਰਨ ਤੋਂ ਬਾਅਦ ਸ਼ੁਰੂ ਹੋਇਆ ਸੀ। ਗੋਵਿੰਦਾ ਅਤੇ ਰਾਣੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਗੋਵਿੰਦਾ ਨੇ ਬਾਅਦ ਵਿੱਚ ਇੱਕ ਵੀਡੀਓ ਸੰਦੇਸ਼ ਰਾਹੀਂ ਇਸ ਮਾਮਲੇ ਦਾ ਜਵਾਬ ਦਿੱਤਾ ਅਤੇ ਸੁਨੀਤਾ ਨੂੰ ਕਿਹਾ ਕਿ ਉਹ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰੇ, ਜੋ ਫਿਲਮ ਇੰਡਸਟਰੀ ਵਿੱਚ ਉਸ (ਗੋਵਿੰਦਾ) ਦੀ ਸਾਖ, ਕਰੀਅਰ ਅਤੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ।

