ਸੋਹਾ ਅਲੀ ਖਾਨ ਨੇ ਪਰਿਵਾਰ ਨਾਲ ਈਦ ਮਨਾਈ
ਬੌਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਨੇ ਈਦ-ਉਲ-ਫਿਤਰ ਦਾ ਤਿਉਹਾਰ ਆਪਣੇ ਪਰਿਵਾਰ ਅਤੇ ਕਰੀਬੀਆਂ ਨਾਲ ਬੜੇ ਚਾਅ ਨਾਲ ਮਨਾਇਆ। ਉਸ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਇੱਕ ਤਸਵੀਰ ਵਿੱਚ ਸੋਹਾ ਆਪਣੀ ਧੀ ਇਨਾਇਆ ਨਾਲ ਚਿੱਟੇ ਰੰਗ ਦੇ ਸੂਟ...
Advertisement
ਬੌਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਨੇ ਈਦ-ਉਲ-ਫਿਤਰ ਦਾ ਤਿਉਹਾਰ ਆਪਣੇ ਪਰਿਵਾਰ ਅਤੇ ਕਰੀਬੀਆਂ ਨਾਲ ਬੜੇ ਚਾਅ ਨਾਲ ਮਨਾਇਆ। ਉਸ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਇੱਕ ਤਸਵੀਰ ਵਿੱਚ ਸੋਹਾ ਆਪਣੀ ਧੀ ਇਨਾਇਆ ਨਾਲ ਚਿੱਟੇ ਰੰਗ ਦੇ ਸੂਟ ਵਿੱਚ ਨਜ਼ਰ ਆ ਰਹੀ ਹੈ। ਦੂਜੀਆਂ ਤਸਵੀਰਾਂ ਵਿੱਚ ਸੋਹਾ, ਉਸ ਦੀ ਭਤੀਜੀ ਸਾਰਾ ਅਲੀ ਖਾਨ ਅਤੇ ਇਨਾਇਆ ਮੁਸਕੁਰਾਉਂਦੀਆਂ ਨਜ਼ਰ ਆ ਰਹੀਆਂ ਹਨ। ਇੱਕ ਤਸਵੀਰ ਵਿੱਚ ਸੋਹਾ ਦਾ ਪਤੀ ਕੁਨਾਲ ਖੇਮੂ ਰਸੋਈ ਵਿੱਚ ਕੋਈ ਪਕਵਾਨ ਤਿਆਰ ਕਰਦਾ ਨਜ਼ਰ ਆਇਆ। ਇਸ ਦੌਰਾਨ ਉਸ ਨੇ ਕਿਹਾ, ‘‘ਅੱਜ ਜਸ਼ਨ ਅਤੇ ਸਵੈ-ਪੜਚੋਲ ਵਿਚਾਲੇ, ਆਓ ਅਸੀਂ ਹਮਦਰਦੀ ਅਤੇ ਮਨੁੱਖਤਾ ਨੂੰ ਚੁਣੀਏ। ਸਾਡੀਆਂ ਦੁਆਵਾਂ ਉਨ੍ਹਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਇਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ।’’ ਫਿਲਮਾਂ ਦੀ ਗੱਲ ਕਰੀਏ ਤਾਂ ਸੋਹਾ ਆਖਰੀ ਵਾਰ ਫਿਲਮ ‘ਛੋਰੀ 2’ ਵਿੱਚ ਨਜ਼ਰ ਆਈ ਸੀ ਅਤੇ ਅੱਜ-ਕੱਲ੍ਹ ਉਹ ਆਪਣੇ ਪੌਡਕਾਸਟ ‘ਆਲ ਅਬਾਊਟ ਹਰ’ ਦੀ ਮੇਜ਼ਬਾਨੀ ਕਰ ਰਹੀ ਹੈ।
Advertisement
Advertisement
×

