ਛੇ ਭਾਰਤੀ ਫਿਲਮਾਂ ਦੀ ਬੁਸਾਨ ਕੌਮਾਂਤਰੀ ਫਿਲਮ ਮੇਲੇ ਲਈ ਚੋਣ
ਛੇ ਭਾਰਤੀ ਫਿਲਮਾਂ ਨੂੰ ਵੱਕਾਰੀ ਬੁਸਾਨ ਕੌਮਾਂਤਰੀ ਫਿਲਮ ਮੇਲੇ ਲਈ ਚੁਣਿਆ ਗਿਆ ਹੈ। ਇਨ੍ਹਾਂ ਫਿਲਮਾਂ ਵਿੱਚ ਰੀਮਾ ਦਾਸ ਦੀ ‘ਨੌਟ ਏ ਹੀਰੋ’, ਅਨੁਪਰਣਾ ਰਾਏ ਦੀ ‘ਲਵਰਜ਼ ਇਨ ਦਿ ਬਲੂ ਲਾਈਟ’, ਲਿਓ ਥੈਡੀਅਸ ਦੀ ‘ਦਿ ਸੋਲ ਵਿਸਪਰਰ’, ਵਿਸ਼ਵੇਂਦਰ ਸਿੰਘ ਦੀ ‘ਖੋਰੀਆ’,...
ਛੇ ਭਾਰਤੀ ਫਿਲਮਾਂ ਨੂੰ ਵੱਕਾਰੀ ਬੁਸਾਨ ਕੌਮਾਂਤਰੀ ਫਿਲਮ ਮੇਲੇ ਲਈ ਚੁਣਿਆ ਗਿਆ ਹੈ। ਇਨ੍ਹਾਂ ਫਿਲਮਾਂ ਵਿੱਚ ਰੀਮਾ ਦਾਸ ਦੀ ‘ਨੌਟ ਏ ਹੀਰੋ’, ਅਨੁਪਰਣਾ ਰਾਏ ਦੀ ‘ਲਵਰਜ਼ ਇਨ ਦਿ ਬਲੂ ਲਾਈਟ’, ਲਿਓ ਥੈਡੀਅਸ ਦੀ ‘ਦਿ ਸੋਲ ਵਿਸਪਰਰ’, ਵਿਸ਼ਵੇਂਦਰ ਸਿੰਘ ਦੀ ‘ਖੋਰੀਆ’, ਸਾਹਿਲ ਸ਼ਾਹ ਦੀ ‘ਬਰਡਜ਼ ਆਨ ਆਈਸ’ ਅਤੇ ਸੰਦੀਪ ਕੁਮਾਰ ਪੌਲ ਦੀ ‘ਅਬਾਊਟ ਐਨ ਇੰਟੀਮੇਟ ਮੈਟਰ’ ਸ਼ਾਮਲ ਹਨ। ਇਹ ਫਿਲਮਾਂ ‘ਏ ਵਿੰਡੋ ਔਨ ਏਸ਼ੀਅਨ ਸਿਨੇਮਾ’ ਸ਼੍ਰੇਣੀ ਵਿੱਚ ਦਿਖਾਈਆਂ ਜਾਣਗੀਆਂ। ਇਹ ਬੀ ਆਈ ਐੱਫ ਐੱਫ ਦਾ ਇੱਕ ਪ੍ਰਮੁੱਖ ਗੈਰ-ਮੁਕਾਬਲੇ ਵਾਲਾ ਭਾਗ ਹੈ, ਜੋ ਪੂਰੇ ਏਸ਼ੀਆ ਦੇ ਫਿਲਮ ਨਿਰਮਾਤਾਵਾਂ ਦੀਆਂ ਨਵੀਆਂ ਅਤੇ ਸ਼ਾਨਦਾਰ ਰਚਨਾਵਾਂ ਨੂੰ ਪੇਸ਼ ਕਰਦਾ ਹੈ। 31ਵਾਂ ਬੁਸਾਨ ਕੌਮਾਂਤਰੀ ਫਿਲਮ ਫੈਸਟੀਵਲ 6 ਤੋਂ 15 ਅਕਤੂਬਰ ਤੱਕ ਦੱਖਣੀ ਕੋਰੀਆ ਦੇ ਬੁਸਾਨ ਸਥਿਤ ਬੁਸਾਨ ਸਿਨੇਮਾ ਸੈਂਟਰ ਵਿਖੇ ਕਰਵਾਇਆ ਜਾਵੇਗਾ। ਦਾਸ, ਜੋ ‘ਵਿਲੇਜ ਰੌਕਸਟਾਰਜ਼’, ‘ਬੁਲਬੁਲ ਕੈਨ ਸਿੰਘ’ ਅਤੇ ‘ਟੋਰਾਜ਼ ਹਸਬੈਂਡ’ ਵਰਗੀਆਂ ਭਾਰਤੀ ਫਿਲਮਾਂ ਲਈ ਜਾਣੀ ਜਾਂਦੀ ਹੈ, ‘ਨੌਟ ਏ ਹੀਰੋ’ ਨਾਲ ਇਸ ਮੇਲੇ ਵਿੱਚ ਵਾਪਸੀ ਕਰ ਰਹੀ ਹੈ।
ਇਸ ਤੋਂ ਪਹਿਲਾਂ ਉਸ ਦੀ ਫਿਲਮ ‘ਵਿਲੇਜ ਰੌਕਸਟਾਰਜ਼ 2’ ਦਾ ਪ੍ਰੀਮੀਅਰ ਇਸੇ ਮੇਲੇ ਵਿੱਚ ਹੋਇਆ ਸੀ ਅਤੇ ਉਸ ਨੇ ‘ਕਿਮ ਜੀਸੋਕ ਐਵਾਰਡ’ ਜਿੱਤਿਆ ਸੀ। ‘ਨੌਟ ਏ ਹੀਰੋ’ ਨੌਜਵਾਨ ਮੁੰਡੇ ਦੀ ਬਾਲਗ ਹੋਣ ਦੇ ਸਫ਼ਰ ਦੀ ਕਹਾਣੀ ਹੈ, ਜਿਸ ਨੂੰ ਸ਼ਹਿਰ ਤੋਂ ਪਿੰਡ ਰਹਿਣ ਲਈ ਭੇਜਿਆ ਜਾਂਦਾ ਹੈ। ਦਾਸ ਨੇ ਕਿਹਾ ਕਿ ਉਹ ਨਾ ਸਿਰਫ਼ ਬੁਸਾਨ ਵਿੱਚ ਦਰਸ਼ਕਾਂ ਨਾਲ ‘ਨੌਟ ਏ ਹੀਰੋ’ ਸਾਂਝੀ ਕਰਨ ਲਈ ਉਤਸੁਕ ਹੈ, ਸਗੋਂ ਇਸ ਖੇਤਰ ਦੀਆਂ ਨਵੀਆਂ ਫਿਲਮਾਂ ਅਤੇ ਫਿਲਮ ਨਿਰਮਾਤਾਵਾਂ ਨਾਲ ਸਮਾਂ ਬਿਤਾਉਣ ਲਈ ਵੀ ਉਤਸ਼ਾਹਤ ਹੈ।

