DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Shyama The Missing Chapter: ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਫਿਲਮ ਬਣਾਉਣਗੇ ਭੰਡਾਰਕਰ

ਫਿਲਮਸਾਜ਼ ਮਧੁਰ ਭੰਡਾਰਕਰ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਫਿਲਮ ਬਣਾਉਣ ਜਾ ਰਹੇ ਹਨ ਜਿਸ ਦਾ ਸਿਰਲੇਖ ‘ਸ਼ਿਆਮਾ- ਦਿ ਮਿਸਿੰਗ ਚੈਪਟਰ’ ਹੈ। ਪ੍ਰੈਸ ਰਿਲੀਜ਼ ਅਨੁਸਾਰ ਫਿਲਮ ਦਾ ਨਿਰਮਾਣ ਆਦਿੱਤਿਆ ਕੁਮਾਰ ਹਲਵਸੀਆ ਅਤੇ ਮਧੁਰ ਭੰਡਾਰਕਰ ਵੱਲੋਂ ‘ਭੰਡਾਰਕਰ ਐਂਟਰਟੇਨਮੈਂਟ’ ਅਤੇ ‘ਏ ਕੇ ਐੱਚ...

  • fb
  • twitter
  • whatsapp
  • whatsapp
Advertisement

ਫਿਲਮਸਾਜ਼ ਮਧੁਰ ਭੰਡਾਰਕਰ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਫਿਲਮ ਬਣਾਉਣ ਜਾ ਰਹੇ ਹਨ ਜਿਸ ਦਾ ਸਿਰਲੇਖ ‘ਸ਼ਿਆਮਾ- ਦਿ ਮਿਸਿੰਗ ਚੈਪਟਰ’ ਹੈ। ਪ੍ਰੈਸ ਰਿਲੀਜ਼ ਅਨੁਸਾਰ ਫਿਲਮ ਦਾ ਨਿਰਮਾਣ ਆਦਿੱਤਿਆ ਕੁਮਾਰ ਹਲਵਸੀਆ ਅਤੇ ਮਧੁਰ ਭੰਡਾਰਕਰ ਵੱਲੋਂ ‘ਭੰਡਾਰਕਰ ਐਂਟਰਟੇਨਮੈਂਟ’ ਅਤੇ ‘ਏ ਕੇ ਐੱਚ ਵੈਂਚਰਜ਼’ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਮੁਖਰਜੀ ਸਿੱਖਿਆ ਸ਼ਾਸਤਰੀ, ਸਿਆਸਤਦਾਨ ਅਤੇ ਭਾਰਤੀ ਜਨ ਸੰਘ ਦੇ ਬਾਨੀ ਸਨ। ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਉਪ ਕੁਲਪਤੀ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਆਜ਼ਾਦ ਭਾਰਤ ਦੀ ਪਹਿਲੀ ਕੈਬਨਿਟ ਵਿੱਚ ਆਪਣੇ ਕਾਰਜਕਾਲ ਤੱਕ, ਉਨ੍ਹਾਂ ਦਾ ਸਫ਼ਰ ਦ੍ਰਿੜ੍ਹਤਾ, ਹਿੰਮਤ ਅਤੇ ਮੁਸ਼ਕਲ ਰਾਜਨੀਤਕ ਫ਼ੈਸਲਿਆਂ ਨਾਲ ਭਰਪੂਰ ਰਿਹਾ। ਇਹ ਫਿਲਮ ਸਰਕਾਰ ਨਾਲ ਉਨ੍ਹਾਂ ਦੇ ਵਿਚਾਰਕ ਮਤਭੇਦਾਂ, ਕੈਬਨਿਟ ਤੋਂ ਅਸਤੀਫ਼ਾ ਦੇਣ ਦੇ ਉਨ੍ਹਾਂ ਦੇ ਫ਼ੈਸਲੇ ਅਤੇ 1951 ਵਿੱਚ ਭਾਰਤੀ ਜਨ ਸੰਘ ਦੀ ਸਥਾਪਨਾ ਨੂੰ ਉਜਾਗਰ ਕਰੇਗੀ। ਇਹ ਜੰਮੂ ਅਤੇ ਕਸ਼ਮੀਰ ਵਿੱਚ ਪਰਮਿਟ ਪ੍ਰਣਾਲੀ ਵਿਰੁੱਧ ਉਨ੍ਹਾਂ ਦੀ 1953 ਦੀ ਮੁਹਿੰਮ ਤੇ ਨਜ਼ਰਬੰਦੀ ਦੌਰਾਨ ਹੋਈ ਉਨ੍ਹਾਂ ਦੀ ਮੌਤ ਦੀਆਂ ਸਥਿਤੀਆਂ ਨੂੰ ਵੀ ਸਾਹਮਣੇ ਲਿਆਵੇਗੀ।

‘ਫੈਸ਼ਨ’ ਤੇ ‘ਹੀਰੋਇਨ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਭੰਡਾਰਕਰ ਨੇ ਕਿਹਾ ਕਿ ਇੱਕ ਫਿਲਮਸਾਜ਼ ਵਜੋਂ ਮੁਖਰਜੀ ਦੇ ਜੀਵਨ ਨੂੰ ਪਰਦੇ ’ਤੇ ਉਤਾਰਨਾ ‘ਚੁਣੌਤੀਪੂਰਨ’ ਕਾਰਜ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, ‘‘ਇਸ ਫਿਲਮ ਰਾਹੀਂ, ਮੈਂ ਇਮਾਨਦਾਰੀ, ਸੰਵੇਦਨਸ਼ੀਲਤਾ ਅਤੇ ਨਵੇਂ ਨਜ਼ਰੀਏ ਨਾਲ ਭਾਰਤ ਦੇ ਇਤਿਹਾਸ ਦੇ ਅਹਿਮ ਅਧਿਆਏ ਨੂੰ ਪਰਦੇ ’ਤੇ ਲਿਆਉਣ ਦੀ ਉਮੀਦ ਕਰ ਰਿਹਾ ਹਾਂ।’ ਹਲਵਸੀਆ ਨੇ ਕਿਹਾ, ‘‘ਇਸ ਫਿਲਮ ਦਾ ਉਦੇਸ਼ ਮੁਖਰਜੀ ਦੇ ਸ਼ਾਨਦਾਰ ਜੀਵਨ ਸਫ਼ਰ ਨੂੰ ਪਰਦੇ ’ਤੇ ਲਿਆਉਣਾ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਸਾਡੀਆਂ ਕਦਰਾਂ-ਕੀਮਤਾਂ ਅਤੇ ਵਿਰਸੇ ਨੂੰ ਸਮਝਣ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।’’

Advertisement

Advertisement
Advertisement
×