DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਦੀ ਪਹਿਲੀ ਵੈੱਬ-ਸੀਰੀਜ਼ ‘ਰੌਂਗ ਨੰਬਰ’ ਦੀ ਸ਼ੂਟਿੰਗ ਸ਼ੁਰੂ

ੀਰਜ ਕੁਮਾਰ, ਜਿੰਮੀ ਸ਼ਰਮਾ, ਸਾਨਵੀ ਧੀਮਾਨ ਤੇ ਮਨਪ੍ਰੀਤ ਡੌਲੀ ਨਿਭਾੳੁਣਗੇ ਮੁੱਖ ਭੂਮਿਕਾ

  • fb
  • twitter
  • whatsapp
  • whatsapp
Advertisement

ਵੈੱਬ-ਸੀਰੀਜ਼ ‘ਰੌਂਗ ਨੰਬਰ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਨਾਮਵਰ ਲੇਖਕ ਤੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਸ ਵੈੱਬ-ਸੀਰੀਜ਼ ਵਿੱਚ ਧੀਰਜ ਕੁਮਾਰ, ਜਿੰਮੀ ਸ਼ਰਮਾ, ਸਾਨਵੀ ਧੀਮਾਨ, ਗੁਨਗੁਨ ਬਖ਼ਸ਼ੀ ਅਤੇ ਮਨਪ੍ਰੀਤ ਡੌਲੀ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਦਕਿ ਬਾਕੀ ਕਲਾਕਾਰਾਂ ਵਿੱਚ ਅਜੈ ਜੇਠੀ, ਹੈਪੀ ਪ੍ਰਿੰਸ, ਸ਼ਿਲਪਾ ਧੀਰ, ਡਾ. ਸਤੀਸ਼ ਕੁਮਾਰ ਸੋਨੀ, ਗੁਰਜੀਤ ਕੌਰ, ਐਮੀ ਕੌਰ, ਕ੍ਰਿਸ਼ਨ ਕੁਮਾਰ ਜੋਸ਼ੀ, ਪਰਾਗ ਅਤੇ ਬਾਲ ਕਲਾਕਾਰ ਸਮਾਇਰਾ ਸਿੰਘ ਦਾ ਨਾਂ ਸ਼ਾਮਲ ਹੈ। ‘ਬੰਬਲ ਬੀ ਫਿਲਮਜ਼’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਸਪਨ ਮਨਚੰਦਾ ਅਤੇ ਗੁਰਜੀਤ ਕੌਰ ਦੀ ਇਸ ਵੈੱਬ-ਸੀਰੀਜ਼ ਸਬੰਧੀ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਸੀਰੀਜ਼ ਪਾਕਿਸਤਾਨੀ ਡਰਾਮਿਆਂ ਦੀ ਤਰਜ਼ ’ਤੇ ਬਣਨ ਵਾਲੀ ਪੰਜਾਬੀ ਦੀ ਪਹਿਲੀ ਵੈੱਬ-ਸੀਰੀਜ਼ ਹੈ। ਇਸ ਵੈੱਬ-ਸੀਰੀਜ਼ ਦੇ 10 ਲੜੀਵਾਰ ਹੋਣਗੇ ਜਿਨ੍ਹਾਂ ਨੂੰ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਰਿਲੀਜ਼ ਕੀਤਾ ਜਾਵੇਗਾ। ਫਿਲਮ ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਧੀਰਜ ਕੁਮਾਰ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਪਹਿਲੀ ਵੈੱਬ-ਸੀਰੀਜ਼ ਹੈ। ਇਹ ਵੈੱਬ-ਸੀਰੀਜ਼ ਆਮ ਇਨਸਾਨ ਦੀ ਕਹਾਣੀ ਹੈ, ਜੋ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੈ।

Advertisement
Advertisement
×