DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਫੋਰਸ 3’ ਦੀ ਸ਼ੂਟਿੰਗ ਸ਼ੁਰੂ

‘ਫੋਰਸ’ ਫ਼ਿਲਮ ਲੜੀ ਦੇ ਤੀਜੇ ਪ੍ਰਾਜੈਕਟ ‘ਫੋਰਸ 3’ ਦਾ ਨਿਰਮਾਣ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਸ ਸਮੇਂ ਫਿਲਮ ਦੀ ਸ਼ੂਟਿੰਗ ਦਾ ਪਹਿਲਾ ਸ਼ਡਿਊਲ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਜੌਹਨ ਅਬਰਾਹਮ, ਹਰਸ਼ਵਰਧਨ ਰਾਣੇ ਅਤੇ ਤਾਨੀਆ ਮਾਨਿਕਤਲਾ ਦੀ ਮੁੱਖ ਭੂਮਿਕਾ...

  • fb
  • twitter
  • whatsapp
  • whatsapp
Advertisement

‘ਫੋਰਸ’ ਫ਼ਿਲਮ ਲੜੀ ਦੇ ਤੀਜੇ ਪ੍ਰਾਜੈਕਟ ‘ਫੋਰਸ 3’ ਦਾ ਨਿਰਮਾਣ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਸ ਸਮੇਂ ਫਿਲਮ ਦੀ ਸ਼ੂਟਿੰਗ ਦਾ ਪਹਿਲਾ ਸ਼ਡਿਊਲ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਜੌਹਨ ਅਬਰਾਹਮ, ਹਰਸ਼ਵਰਧਨ ਰਾਣੇ ਅਤੇ ਤਾਨੀਆ ਮਾਨਿਕਤਲਾ ਦੀ ਮੁੱਖ ਭੂਮਿਕਾ ਵਾਲੀ ਇਸ ਰੁਮਾਂਚ ਭਰਪੂਰ ਐਕਸ਼ਨ ਫਿਲਮ ਦੇ ਨਿਰਦੇਸ਼ਕ ਭਵ ਧੂਲੀਆ ਹਨ। ਜੌਹਨ ਅਬਰਾਹਮ ਦੀ ‘ਜੇ ਏ ਐਂਟਰਟੇਨਮੈਂਟ’ ਅਤੇ ਸ਼ੀਲ ਕੁਮਾਰ ਦੀ ‘ਕਰੋਲੀਨਾ ਕਾਰਪੋਰੇਸ਼ਨ’ ਦੇ ਬੈਨਰ ਹੇਠ ਬਣ ਰਹੀ ‘ਫੋਰਸ 3’ ਵਿੱਚ ਹਰਸ਼ਵਰਧਨ ਰਾਣੇ ਦਾ ਦਾਖ਼ਲਾ ਇੱਕ ਅਹਿਮ ਮੋੜ ਹੈ। ਇਸ ਵਿੱਚ ਜੌਹਨ ਇੱਕ ਵਾਰ ਫਿਰ ਏ ਸੀ ਪੀ ਯਸ਼ਵਰਧਨ ਸਿੰਘ ਦੇ ਰੂਪ ਵਿੱਚ ਨਜ਼ਰ ਆਉਣਗੇ। ਰਾਣੇ ਦੇ ਕਿਰਦਾਰ ਬਾਰੇ ਜਾਣਕਾਰੀ ਅਜੇ ਗੁਪਤ ਰੱਖੀ ਗਈ ਹੈ। ਫਿਲਮ ਬਾਰੇ ਦੱਸਦਿਆਂ ਜੌਹਨ ਅਬਰਾਹਮ ਨੇ ਇੱਕ ਪ੍ਰੈੱਸ ਨੋਟ ਵਿੱਚ ਕਿਹਾ, ‘‘ਫੋਰਸ ਇੱਕ ਅਜਿਹੀ ਫ੍ਰੈਂਚਾਈਜ਼ ਰਹੀ ਹੈ ਜਿਸ ਵਿੱਚ ਹਮੇਸ਼ਾ ਮੇਰਾ ਡੂੰਘਾ ਵਿਸ਼ਵਾਸ ਰਿਹਾ ਹੈ। ਇਸ ਦੀ ਖਾਸੀਅਤ ਇਸ ਦਾ ਜਜ਼ਬਾ ਅਤੇ ਮਜ਼ਬੂਤ ਪਛਾਣ ਹੈ ਜਿਸ ਨਾਲ ਦਰਸ਼ਕ ਸਾਲਾਂ ਤੋਂ ਜੁੜੇ ਹੋਏ ਹਨ। ‘ਫੋਰਸ 3’ ਰਾਹੀਂ ਅਸੀਂ ਇਸ ਵਿਰਾਸਤ ਨੂੰ ਵੱਡੇ ਪੱਧਰ ’ਤੇ ਅੱਗੇ ਲੈ ਕੇ ਜਾ ਰਹੇ ਹਾਂ। ਮੈਂ ਹਰਸ਼ ਨੂੰ ਇੱਕ ਐਕਸ਼ਨ ਹੀਰੋ ਵਜੋਂ ਪੇਸ਼ ਕਰਨ ਲਈ ਵੀ ਬਹੁਤ ਉਤਸ਼ਾਹਿਤ ਹਾਂ। ਫ਼ਿਲਮ ਅਗਲੇ ਸਾਲ 19 ਮਾਰਚ ਨੂੰ ਰਿਲੀਜ਼ ਹੋਵੇਗੀ।

Advertisement
Advertisement
×