DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਸੱਭਿਆਚਾਰ ਦੀ ਕਹਾਣੀ ਹੈ ‘ਸ਼ੌਂਕੀ ਸਰਦਾਰ’

ਚੌਪਾਲ ਨੇ ਆਪਣੇ ਪੰਜਾਬੀ ਓ ਟੀ ਟੀ ਪਲੈਟਫਾਰਮ ’ਤੇ ਫਿਲਮ ਸ਼ੌਂਕੀ ਸਰਦਾਰ ਰਿਲੀਜ਼ ਕੀਤੀ ਹੈ, ਜੋ ਦਰਸ਼ਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਇਹ ਫਿਲਮ ਸਾਦਗੀ ਨਾਲ ਪੰਜਾਬੀ ਸੱਭਿਆਚਾਰ, ਭਾਈਚਾਰੇ, ਪਰਿਵਾਰਕ ਰਿਸ਼ਤਿਆਂ ਅਤੇ ਅਸੂਲਾਂ ਦੀ ਕਹਾਣੀ ਪੇਸ਼ ਕਰਦੀ ਹੈ। ਫਿਲਮ...

  • fb
  • twitter
  • whatsapp
  • whatsapp
Advertisement

ਚੌਪਾਲ ਨੇ ਆਪਣੇ ਪੰਜਾਬੀ ਓ ਟੀ ਟੀ ਪਲੈਟਫਾਰਮ ’ਤੇ ਫਿਲਮ ਸ਼ੌਂਕੀ ਸਰਦਾਰ ਰਿਲੀਜ਼ ਕੀਤੀ ਹੈ, ਜੋ ਦਰਸ਼ਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਇਹ ਫਿਲਮ ਸਾਦਗੀ ਨਾਲ ਪੰਜਾਬੀ ਸੱਭਿਆਚਾਰ, ਭਾਈਚਾਰੇ, ਪਰਿਵਾਰਕ ਰਿਸ਼ਤਿਆਂ ਅਤੇ ਅਸੂਲਾਂ ਦੀ ਕਹਾਣੀ ਪੇਸ਼ ਕਰਦੀ ਹੈ। ਫਿਲਮ ਦਾ ਕੇਂਦਰੀ ਆਕਰਸ਼ਣ ਬੱਬੂ ਮਾਨ ਹੈ, ਜੋ ਸਰਦਾਰ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ ਅਤੇ ਆਪਣੇ ਅਸੂਲਾਂ ਨਾਲ ਕਦੇ ਸਮਝੌਤਾ ਨਹੀਂ ਕਰਦਾ। ‘ਸ਼ੌਂਕੀ ਸਰਦਾਰ’ ਦੀ ਕਹਾਣੀ ਦਾ ਮੂਲ ਭਾਵ ਭਾਈਚਾਰਾ ਹੈ। ਫਿਲਮ ਇਹ ਦਰਸਾਉਂਦੀ ਹੈ ਕਿ ਅਸਲੀ ਤਾਕਤ ਹਿੰਸਾ ਜਾਂ ਰੌਲੇ ਵਿੱਚ ਨਹੀਂ, ਸਗੋਂ ਸਬਰ, ਸਮਝਦਾਰੀ ਅਤੇ ਸਹੀ ਫੈਸਲਿਆਂ ਵਿੱਚ ਹੁੰਦੀ ਹੈ। ਇਹ ਗੱਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਹੈ ਅਤੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੀ ਹੈ। ਇਸ ਫਿਲਮ ਵਿੱਚ ਗੁਰੂ ਰੰਧਾਵਾ ਵੀ ਅਹਿਮ ਭੂਮਿਕਾ ਵਿੱਚ ਹੈ। ਇਹ ਫਿਲਮ ਗੁਰੂ ਰੰਧਾਵਾ ਦੇ ਅਦਾਕਾਰੀ ਦੇ ਸਫ਼ਰ ਵਿੱਚ ਅਹਿਮ ਮੰਨੀ ਜਾ ਰਹੀ ਹੈ। ਮੁੱਖ ਅਦਾਕਾਰਾ ਨਿਮਰਤ ਕੌਰ ਆਹਲੂਵਾਲੀਆ ਹੈ, ਜਿਸ ਨੇ ‘ਸ਼ੌਂਕੀ ਸਰਦਾਰ’ ਰਾਹੀਂ ਓ ਟੀ ਟੀ ਪਲੈਟਫਾਰਮ ’ਤੇ ਆਪਣਾ ਸਫ਼ਰ ਸ਼ੁਰੂ ਕੀਤਾ ਹੈ।

Advertisement
Advertisement
×