DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਮਾਸੂਮ: ਦਿ ਨਿਊ ਜੈਨਰੇਸ਼ਨ’ ਲਈ ਇਕੱਠੇ ਹੋਏ ਸ਼ੇਖਰ ਕਪੂਰ ਤੇ ਰਹਿਮਾਨ

ਮਸ਼ਹੂਰ ਫਿਲਮਸਾਜ਼ ਸ਼ੇਖਰ ਕਪੂਰ ਅਤੇ ਆਸਕਰ ਜੇਤੂ ਸੰਗੀਤਕਾਰ ਏ ਆਰ ਰਹਿਮਾਨ ਆਪਣੀ ਆਉਣ ਵਾਲੀ ਫਿਲਮ ‘ਮਾਸੂਮ: ਦਿ ਨਿਊ ਜੈਨਰੇਸ਼ਨ’ ਲਈ ਇਕੱਠੇ ਹੋ ਰਹੇ ਹਨ। ਇਹ ਫਿਲਮ ਸ਼ੇਖਰ ਕਪੂਰ ਦੀ ਸਾਲ 1983 ਵਿੱਚ ਆਈ ਮਕਬੂਲ ਫਿਲਮ ‘ਮਾਸੂਮ’ ਦਾ ਰੀਮੇਕ ਹੋਵੇਗੀ। ਰਹਿਮਾਨ...

  • fb
  • twitter
  • whatsapp
  • whatsapp
Advertisement

ਮਸ਼ਹੂਰ ਫਿਲਮਸਾਜ਼ ਸ਼ੇਖਰ ਕਪੂਰ ਅਤੇ ਆਸਕਰ ਜੇਤੂ ਸੰਗੀਤਕਾਰ ਏ ਆਰ ਰਹਿਮਾਨ ਆਪਣੀ ਆਉਣ ਵਾਲੀ ਫਿਲਮ ‘ਮਾਸੂਮ: ਦਿ ਨਿਊ ਜੈਨਰੇਸ਼ਨ’ ਲਈ ਇਕੱਠੇ ਹੋ ਰਹੇ ਹਨ। ਇਹ ਫਿਲਮ ਸ਼ੇਖਰ ਕਪੂਰ ਦੀ ਸਾਲ 1983 ਵਿੱਚ ਆਈ ਮਕਬੂਲ ਫਿਲਮ ‘ਮਾਸੂਮ’ ਦਾ ਰੀਮੇਕ ਹੋਵੇਗੀ। ਰਹਿਮਾਨ ਇਸ ਫਿਲਮ ਵਿੱਚ ਬਤੌਰ ਸੰਗੀਤਕਾਰ ਅਤੇ ਸਹਿ-ਨਿਰਮਾਤਾ ਵਜੋਂ ਕੰਮ ਕਰੇਗਾ। ਇਸ ਤੋਂ ਪਹਿਲਾਂ ਦੋਵੇਂ ਕਲਾਕਾਰ ਹੌਲੀਵੁੱਡ ਫਿਲਮ ‘ਐਲਿਜ਼ਾਬੈਥ: ਦਿ ਗੋਲਡਨ ਏਜ’ ਅਤੇ ਕੁਝ ਸੰਗੀਤਕ ਨਾਟਕਾਂ ’ਚ ਇਕੱਠੇ ਕੰਮ ਕਰ ਚੁੱਕੇ ਹਨ। ਸ਼ੇਖਰ ਕਪੂਰ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫਿਲਮ ਵਿੱਚ ਅਜੋਕੇ ਦੌਰ ਦੇ ਪਰਿਵਾਰਕ ਰਿਸ਼ਤਿਆਂ, ਪਛਾਣ ਅਤੇ ਪਰਵਾਸ ਦੇ ਮੁੱਦਿਆਂ ਨੂੰ ਨਵੇਂ ਨਜ਼ਰੀਏ ਨਾਲ ਪਰਦੇ ’ਤੇ ਉਤਾਰਿਆ ਜਾਵੇਗਾ। ਸ਼ੇਖਰ ਕਪੂਰ ਨੇ ਦੱਸਿਆ ਕਿ ਬਦਲਦੇ ਦੌਰ ਦੇ ਹਿਸਾਬ ਨਾਲ ਰਿਸ਼ਤਿਆਂ ਦੇ ਮਾਇਨੇ ਬਦਲ ਗਏ ਹਨ, ਜਿਸ ਕਰਕੇ ਇਸ ਵਿਸ਼ੇ ਨੂੰ ਮੁੜ ਫਿਲਮਾਉਣਾ ਜ਼ਰੂਰੀ ਹੋ ਗਿਆ ਸੀ। ਉਸ ਨੇ ਏ ਆਰ ਰਹਿਮਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਦਾ ਸੰਗੀਤ ਕਹਾਣੀ ਅਤੇ ਦਰਸ਼ਕਾਂ ਦੀ ਰੂਹ ਨਾਲ ਸਿੱਧਾ ਜੁੜਦਾ ਹੈ। ਇਸੇ ਤਰ੍ਹਾਂ ਏ ਆਰ ਰਹਿਮਾਨ ਨੇ ਕਿਹਾ ਕਿ ਸ਼ੇਖਰ ਕਪੂਰ ਨਾਲ ਕੰਮ ਕਰਨਾ ਹਮੇਸ਼ਾ ਵਧੀਆ ਤਜਰਬਾ ਰਿਹਾ ਹੈ। ਮੂਲ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਨਸੀਰੂਦੀਨ ਸ਼ਾਹ ਅਤੇ ਸ਼ਬਾਨਾ ਆਜ਼ਮੀ ਵੀ ਇਸ ਨਵੀਂ ਫਿਲਮ ਵਿੱਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਮਨੋਜ ਬਾਜਪਾਈ, ਨਿੱਤਿਆ ਮੈਨਨ ਅਤੇ ਸ਼ੇਖਰ ਕਪੂਰ ਦੀ ਧੀ ਕਾਵੇਰੀ ਕਪੂਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਇਸੇ ਸਾਲ ਦੇ ਅਖੀਰ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਮਰੀਕੀ ਲੇਖਕ ਐਰਿਕ ਸੇਗਲ ਦੀ ਕਿਤਾਬ ‘ਮੈਨ, ਵਿਮੈਨ ਐਂਡ ਚਾਈਲਡ’ ਉੱਤੇ ਅਧਾਰਿਤ ਪੁਰਾਣੀ ਫਿਲਮ ‘ਮਾਸੂਮ’ ਦੀ ਸਕ੍ਰਿਪਟ ਗੁਲਜ਼ਾਰ ਨੇ ਲਿਖੀ ਸੀ ਤੇ ਸੰਗੀਤ ਆਰ ਡੀ ਬਰਮਨ ਨੇ ਦਿੱਤਾ ਸੀ, ਜਿਸ ਦੇ ਗੀਤ ‘ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ’ ਤੇ ‘ਲਕੜੀ ਕੀ ਕਾਠੀ’ ਅੱਜ ਵੀ ਬਹੁਤ ਮਕਬੂਲ ਹਨ।

Advertisement
Advertisement
×