ਸ਼ਹਿਨਾਜ਼ ਦੀ ‘ਇੱਕ ਕੁੜੀ’ ਚੌਪਾਲ ’ਤੇ ਰਿਲੀਜ਼
ਸਿਨੇਮਾਘਰਾਂ ਤੋਂ ਬਾਅਦ ਪੰਜਾਬੀ ਫਿਲਮ ‘ਇੱਕ ਕੁੜੀ’ ਹੁਣ ਓ ਟੀ ਟੀ ਪਲੇਟਫਾਰਮ ‘ਚੌਪਾਲ’ ’ਤੇ ਰਿਲੀਜ਼ ਹੋ ਚੁੱਕੀ ਹੈ। ਇਸ ਵਿੱਚ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦੀ ਕਹਾਣੀ ਸਿੰਮੀ ਨਾਂ ਦੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ। ਉਸ...
ਸਿਨੇਮਾਘਰਾਂ ਤੋਂ ਬਾਅਦ ਪੰਜਾਬੀ ਫਿਲਮ ‘ਇੱਕ ਕੁੜੀ’ ਹੁਣ ਓ ਟੀ ਟੀ ਪਲੇਟਫਾਰਮ ‘ਚੌਪਾਲ’ ’ਤੇ ਰਿਲੀਜ਼ ਹੋ ਚੁੱਕੀ ਹੈ। ਇਸ ਵਿੱਚ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦੀ ਕਹਾਣੀ ਸਿੰਮੀ ਨਾਂ ਦੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ। ਉਸ ਦਾ ਵਿਆਹ ਹੋਣ ਵਾਲਾ ਹੁੰਦਾ ਹੈ ਪਰ ਵਿਆਹ ਤੋਂ ਐਨ ਪਹਿਲਾਂ ਕੁਝ ਅਜਿਹੇ ਸਵਾਲ ਅਤੇ ਸ਼ੱਕ ਸਾਹਮਣੇ ਆਉਂਦੇ ਹਨ, ਜੋ ਸਿੰਮੀ ਨੂੰ ਆਪਣੇ ਫੈਸਲੇ ਬਾਰੇ ਮੁੜ ਸੋਚਣ ਲਈ ਮਜਬੂਰ ਕਰਦੇ ਹਨ। ਫਿਲਮ ਵਿੱਚ ਦੋ ਪੀੜ੍ਹੀਆਂ ਦੀਆਂ ਕਹਾਣੀਆਂ ਨੂੰ ਇਕੱਠੇ ਦਿਖਾਇਆ ਗਿਆ ਹੈ। ਇੱਕ ਪਾਸੇ ਸਿੰਮੀ ਦੀ ਅਜੋਕੀ ਜ਼ਿੰਦਗੀ ਹੈ ਅਤੇ ਦੂਜੇ ਪਾਸੇ ਉਸ ਦੀ ਦਾਦੀ ਤੇਜੋ ਦੀ 1950 ਦੇ ਦਹਾਕੇ ਦੀ ਪ੍ਰੇਮ ਕਹਾਣੀ। ਇਹ ਦੋਹਾਂ ਸਮਿਆਂ ਦੀ ਤੁਲਨਾ ਰਾਹੀਂ ਫਿਲਮ ਦਰਸਾਉਂਦੀ ਹੈ ਕਿ ਵੱਖ-ਵੱਖ ਦੌਰਾਂ ਵਿੱਚ ਔਰਤਾਂ ਦੇ ਡਰ, ਭਰੋਸੇ ਅਤੇ ਜਜ਼ਬਾਤ ਕਿੰਨੇ ਮਿਲਦੇ-ਜੁਲਦੇ ਰਹੇ ਹਨ। ਸ਼ਹਿਨਾਜ਼ ਗਿੱਲ ਨੇ ਫਿਲਮ ਵਿੱਚ ਦੋਹਰੀ ਭੂਮਿਕਾ ਨਿਭਾਈ ਹੈ। ਨਿਰਮਲ ਰਿਸ਼ੀ, ਉਦੈਬੀਰ ਸੰਧੂ ਅਤੇ ਜੱਸ ਨੇ ਉਸ ਦਾ ਸਾਥ ਦਿੱਤਾ ਹੈ। ਨਿਰਦੇਸ਼ਕ ਅਮਰਜੀਤ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਸਿਰਫ਼ ਪ੍ਰੇਮ ਕਹਾਣੀ ਨਹੀਂ, ਸਗੋਂ ਸਹੀ ਫੈਸਲਾ ਲੈਣ ਦੀ ਹਿੰਮਤ ਦੀ ਕਹਾਣੀ ਹੈ।

