ਸ਼ਾਹਿਦ ਤੇ ਮੀਰਾ ਨੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ
ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਨੇ ਮਿਸਟਰ ਐਂਡ ਮਿਸਿਜ਼ ਕਪੂਰ ਵਜੋਂ 11 ਸਾਲ ਪੂਰੇ ਕਰ ਲਏ ਹਨ। ਮੰਗਲਵਾਰ ਨੂੰ ਇਸ ਜੋੜੀ ਨੇ ਆਪੋ-ਆਪਣੇ ਇੰਸਟਾਗ੍ਰਾਮ ਅਕਾਊਂਟਸ ’ਤੇ ਪੋਸਟਾਂ ਸਾਂਝੀਆਂ ਕਰਕੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ। ਸ਼ਾਹਿਦ ਨੇ ਮੀਰਾ...
ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਨੇ ਮਿਸਟਰ ਐਂਡ ਮਿਸਿਜ਼ ਕਪੂਰ ਵਜੋਂ 11 ਸਾਲ ਪੂਰੇ ਕਰ ਲਏ ਹਨ। ਮੰਗਲਵਾਰ ਨੂੰ ਇਸ ਜੋੜੀ ਨੇ ਆਪੋ-ਆਪਣੇ ਇੰਸਟਾਗ੍ਰਾਮ ਅਕਾਊਂਟਸ ’ਤੇ ਪੋਸਟਾਂ ਸਾਂਝੀਆਂ ਕਰਕੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ। ਸ਼ਾਹਿਦ ਨੇ ਮੀਰਾ ਦੀ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਦਿੱਤੀ, ‘‘ਇਹ ਤੁਸੀਂ ਹੋ।’’ ਉਸ ਨੇ ਇਸ ਵਿੱਚ ਦਿਲ ਵਾਲੇ ਇਮੋਜੀ ਦੀ ਲੜੀ ਜੋੜੀ, ਜੋ ਉਸ ਦੇ ਪਿਆਰ ਨੂੰ ਦਰਸਾਉਂਦੀ ਹੈ। ਉਧਰ, ਮੀਰਾ ਦੀ ਪੋਸਟ ਸ਼ਾਹਿਦ ਵਾਂਗ ਹੀ ਦਿਲ ਨੂੰ ਛੋਹ ਲੈਣ ਵਾਲੀ ਹੈ। ਉਸ ਨੇ ਮੈਡਾਮ ਤੁਸਾਦ ਸਿੰਗਾਪੁਰ ਤੋਂ ਤਸਵੀਰ ਸਾਂਝੀ ਕੀਤੀ, ਜਿੱਥੇ ਉਹ ਸ਼ਾਹਿਦ ਕਪੂਰ ਅਤੇ ਉਸ ਦੇ ਮੋਮ ਦੇ ਬੁੱਤ ਵਿਚਕਾਰ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਕੈਪਸ਼ਨ ’ਚ ਉਸ ਨੇ ਲਿਖਿਆ, ‘‘ਜਦੋਂ 1+1 = 11’’ (ਲਾਲ ਦਿਲ ਵਾਲਾ ਇਮੋਜੀ)। ਮੇਰੀ ਜ਼ਿੰਦਗੀ ਦੀ ਵਰ੍ਹੇਗੰਢ ਮੁਬਾਰਕ ਪਿਆਰ। ਸ਼ਾਹਿਦ ਅਤੇ ਮੀਰਾ ਦਾ ਵਿਆਹ 7 ਜੁਲਾਈ 2015 ਨੂੰ ਦਿੱਲੀ ਵਿੱਚ ਹੋਇਆ ਸੀ। ਉਹ ਧੀ ਮੀਸ਼ਾ ਅਤੇ ਪੁੱਤਰ ਜ਼ੈਨ ਦੇ ਮਾਪੇ ਹਨ। ਮੀਸ਼ਾ ਦਾ ਜਨਮ 2016 ਵਿੱਚ ਹੋਇਆ ਸੀ, ਸ਼ਾਹਿਦ-ਮੀਰਾ ਨੇ 2018 ਵਿੱਚ ਜ਼ੈਨ ਦਾ ਸਵਾਗਤ ਕੀਤਾ ਸੀ। ਕੰਮ ਦੇ ਮੋਰਚੇ ‘ਤੇ, ਸ਼ਾਹਿਦ ਨੂੰ ਹਾਲ ਹੀ ਵਿੱਚ ‘ਕਾਕਟੇਲ 2’ ਵਿੱਚ ਕ੍ਰਿਤੀ ਸੈਨਨ ਅਤੇ ਰਸ਼ਮਿਕਾ ਮੰਧਾਨਾ ਦੇ ਨਾਲ ਦੇਖਿਆ ਗਿਆ ਸੀ।
