ਸ਼ਹੀਦ ਊਧਮ ਸਿੰਘ: ਇਤਿਹਾਸ ਦੇ ਅਣਫੋਲੇ ਵਰਕੇ

ਸ਼ਹੀਦ ਊਧਮ ਸਿੰਘ: ਇਤਿਹਾਸ ਦੇ ਅਣਫੋਲੇ ਵਰਕੇ

ਜਸਬੀਰ ਸਿੰਘ ਭਾਕੜ

ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਅਤੇ ਕੁਰਬਾਨੀ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਉਨ੍ਹਾਂ ਦੀ ਜੀਵਨੀ ਬਹੁਤ ਸਾਰੀਆਂ ਕਿਤਾਬਾਂ, ਫਿਲਮਾਂ ਆਦਿ ਦਾ ਵਿਸ਼ਾ ਰਹੀ ਹੈ। ਉਨ੍ਹਾਂ ਦੀ 80ਵੇਂ ਸ਼ਹਾਦਤ ਦਿਵਸ ਤੇ ਅਜੇ ਵੀ ਬਹੁਤ ਕੁਝ ਲੱਭਿਆ ਅਤੇ ਸਿੱਖਿਆ ਜਾ ਸਕਦਾ ਹੈ ਜੋ ਸ਼ਹੀਦ ਊਧਮ ਸਿੰਘ ਜੀ ਦੇ ਬਰਤਾਨੀਆ ਵਿਚ ਬਿਤਾਏ ਥੋੜ੍ਹੇ ਪਰ ਦਿਲਚਸਪ ਸਮੇਂ ਬਾਰੇ ਹੈ।

ਸ਼ਹੀਦ ਊਧਮ ਸਿੰਘ ਜੀ ਦੇ ਇੰਗਲੈਂਡ ਵਿਚ ਬਿਤਾਏ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ ਜਿਸ ਦਾ ਜ਼ਿਕਰ ਕਿਤੇ ਘੱਟ ਹੀ ਸੁਣਿਆ ਹੈ। ਉਨ੍ਹਾਂ ਯੂਕੇ ਵਿਚ ਆਪਣਾ ਬਹੁਤਾ ਸਮਾਂ ਭਾਟ ਸਿੱਖ ਭਾਈਚਾਰੇ ਨਾਲ ਬਿਤਾਇਆ ਸੀ ਅਤੇ ਉਹ ਉਨ੍ਹਾਂ ਨਾਲ ਹੀ ਆਖਰੀ ਸਮੇਂ ਤੱਕ ਕੰਮ ਕਰਦੇ ਰਹੇ ਸਨ। ਇਸ ਤੋਂ ਇਲਾਵਾ ਉਹ ਲੰਡਨ ਦੇ ਉਸ ਵਕਤ ਦੇ ਇਕੋ-ਇਕ ਸ਼ੈਫਰਡਬੁਸ਼ ਦੇ ਗੁਰਦੁਆਰੇ ਵਿਚ ਸੇਵਾ ਵੀ ਕਰਦੇ ਰਹੇ ਸਨ ਜਿਸ ਨੂੰ ਉਸ ਸਮੇਂ ਭੁਪਿੰਦਰਾ ਧਰਮਸ਼ਾਲਾ ਵੀ ਕਿਹਾ ਜਾਂਦਾ ਸੀ। ਉਨ੍ਹਾਂ ਦੀ ਭਾਟ ਸਿੱਖ ਭਾਈਚਾਰੇ ਨਾਲ ਨੇੜਤਾ ਸ਼ਾਇਦ ਊਧਮ ਸਿੰਘ ਦੇ ਕੰਬੋਜ ਸਿੱਖ ਭਾਈਚਾਰੇ ਦੇ ਪਿਛੋਕੜ ਕਰ ਕੇ ਵੀ ਹੋ ਸਕਦੀ ਹੈ। ਕੰਬੋਜ ਭਾਈਚਾਰਾ ਭਾਟ ਸਿੱਖ ਭਾਈਚਾਰੇ ਨਾਲ ਸਭਿਆਚਾਰਕ ਸਮਾਨਤਾਵਾਂ ਰੱਖਦਾ ਹੈ।

ਭਾਟ ਸਿੱਖ (ਭਾਟਰਾ) ਭਾਈਚਾਰਾ ਮੁੱਖ ਤੌਰ ਤੇ ਸਿਆਲਕੋਟ (ਹੁਣ ਪਾਕਿਸਤਾਨ) ਦੇ ਡੱਸਕਾ ਖੇਤਰ ਤੋਂ ਬ੍ਰਿਟੇਨ ਪਹੁੰਚਣੇ ਉਸ ਸਮੇਂ ਸ਼ੁਰੂ ਹੋਇਆ ਜਦੋਂ ਜੱਲਿਆਂਵਾਲਾ ਬਾਗ ਦਾ ਕਤਲੇਆਮ ਹੋਇਆ ਸੀ। ਬਰਤਾਨੀਆ ਦੀ ਪੁਲੀਸ ਦੇ ਗੁਪਤ ਦਸਤਾਵੇਜ਼ਾਂ ਵਿਚ ਦੱਸਿਆ ਜਾਂਦਾ ਹੈ ਕਿ ਸ਼ਹੀਦ ਊਧਮ ਸਿੰਘ ‘ਪੈਡਲਰ’ ਵਜੋਂ ਕੰਮ ਕਰਦਾ ਸੀ ਅਤੇ ਨਾਲ ਹੀ ਹੋਰ ਕਈ ਨੌਕਰੀਆਂ ਵੀ ਕਰਦਾ ਸੀ, ਵੱਖਰੇ ਵੱਖਰੇ ਪਤਿਆ ਤੇ ਰਹਿੰਦਾ ਸੀ। ਇਸ ਦਾ ਇਕ ਕਾਰਨ ਭਾਟ ਸਿੱਖਾਂ ਵਲੋਂ ਯੂਕੇ ਦੇ ਦੂਰ-ਦੁਰਾਡੇ ਪਿੰਡਾਂ ਵਿਚ ਘਰ ਘਰ ਜਾ ਕੇ ਕੱਪੜੇ ਦੀਆਂ ਚੀਜ਼ਾਂ ਵੇਚਣਾ ਸੀ। ਇਹ ਕੰਮ ਉਨ੍ਹਾਂ ਨੇ ਯਹੂਦੀਆਂ ਤੋਂ ‘ਪੈਡਲਰ’ ਬਣ ਕੇ ਵਪਾਰ ਕਰਨਾ ਸਿਖਾਇਆ ਸੀ ਜਿਸ ਲਈ ਪੁਲੀਸ ਤੋਂ ਲਾਇਸੈਂਸ ਬਣਾਉਣ ਪੈਂਦਾ ਸੀ। ਇਹ ਬ੍ਰਿਟੇਨ ਵਿਚ ਸੁਪਰ ਮਾਰਕੀਟਾਂ ਦੀ ਆਮਦ ਤੋਂ ਪਹਿਲਾਂ ਦੀਆਂ ਗੱਲਾਂ ਹਨ। ਉਨ੍ਹਾਂ ਨੂੰ ਬ੍ਰਿਟੇਨ ਦੇ ਠੰਢੇ ਅਤੇ ਬਰਸਾਤੀ ਮੌਸਮ ਵਿਚ ਸਖਤ ਮਿਹਨਤ ਕਰਨੀ ਪੈਂਦੀ ਸੀ ਪਰ ਇਹ ਬਹੁਤ ਲਾਭਕਾਰੀ ਕਾਰੋਬਾਰ ਸੀ। ਅੱਜ ਇਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਇੰਟਰਨੈਸ਼ਨਲ ਕਾਰੋਬਾਰ ਕਰ ਰਹੀਆਂ ਹਨ। ਮੈਨੂੰ ਕੁਝ ਪੁਰਾਣੇ ਭਾਟ ਸਿੱਖ ਬਜ਼ੁਰਗਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਜਿਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਸੀ ਅਤੇ ਉਨ੍ਹਾਂ ਨਾਲ ਕੰਮ ਵੀ ਕੀਤਾ ਸੀ।

ਭਾਟ ਬਜ਼ੁਰਗ ਦੱਸਦੇ ਹਨ ਕਿ ਉਹ ਲੰਡਨ ਦੇ ਗੁਦਾਮਾਂ ਵਿਚੋਂ ਸਮਾਨ ਲੈਣ ਲਈ ਉਹ ਲੰਡਨ ਆਉਂਦੇ ਸਨ ਅਤੇ ਕੁਝ ਦਿਨ ਲੰਡਨ ਦੇ ਇਕੋ-ਇਕ ਗੁਰਦੁਆਰੇ ਵਿਚ ਠਹਿਰਦੇ ਸਨ ਜਿਥੇ ਉਹ ਸੇਵਾ ਸਿਮਰਨ ਕਰਦੇ ਹੁੰਦੇ ਸਨ ਅਤੇ ਇਹ ਇਕੱਠੇ ਹੋਣ ਲਈ ਸੁਰੱਖਿਅਤ ਅਤੇ ਚੰਗੀ ਜਗ੍ਹਾ ਸੀ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਭਾਟ ਸਿੱਖਾਂ ਨੂੰ ਵੱਖ ਵੱਖ ਪੱਗਾਂ ਨਾਲ ਦਿਖਾਈ ਦੇਣ ਕਾਰਨ ਬਹੁਤ ਸਾਰੇ ਸਖਤ ਨਸਲੀ ਅਤੇ ਧਾਰਮਿਕ ਪੱਖਪਾਤ ਸਹਿਣੇ ਪੈਂਦੇ ਸਨ ਪਰ ਬਜ਼ੁਰਗਾਂ ਨੇ ਦੱਸਿਆ ਕਿ ਮਜ਼ਦੂਰ ਜਮਾਤ ਦੇ ਅੰਗਰੇਜ਼ ਲੋਕ ਆਮ ਤੌਰ ਤੇ ਬਹੁਤ ਚੰਗੇ ਸਨ, ਖ਼ਾਸ ਕਰ ਜਦੋਂ ਉਹ ਆਇਰਲੈਂਡ ਵਿਚ ਗਏ ਸਨ। ਉਹ ਗਰੁੱਪਾਂ ਵਿਚ ਕਾਰ ਜਾਂ ਵੈਨ ਰਾਹੀਂ ਇਕੱਠੇ ਯਾਤਰਾ ਕਰਦੇ ਅਤੇ ਘਰ ਘਰ ਜਾ ਕੇ ਵੇਚਣ ਲਈ ਆਪਣੇ ਵੱਡੇ ਭਾਰੀ ਸੂਟਕੇਸਾਂ ਨਾਲ ਹਰ ਪਿੰਡ ਵਿਚ ਉਤਰ ਜਾਂਦੇ ਸਨ। ਪੈਸੇ ਦੀ ਬਚਤ ਲਈ ਉਨ੍ਹਾਂ ਨੇ ਇਕੱਠੇ ਕਮਰੇ ਵੀ ਕਿਰਾਏ ਤੇ ਲਏ ਹੋਏ ਸਨ।

ਭਾਟ ਸਿੱਖ ਬ੍ਰਿਟੇਨ ਦੇ ਪਹਿਲੇ ਸਿੱਖ ਪਾਇਨੀਅਰ ਅਤੇ ਭਾਰਤੀ ਨਿਵਾਸੀ ਹਨ। ਊਧਮ ਸਿੰਘ ਭਾਵੇਂ ਮੁਨਾਰੇ ਸਨ, ਫਿਰ ਵੀ ਜਦੋਂ ਉਹ ਉਨ੍ਹਾਂ ਨਾਲ ਕੰਮ ਕਰਦੇ ਜਾਂ ਗੁਰਦੁਆਰੇ ਜਾਂਦੇ ਸਨ ਤਾਂ ਉਨ੍ਹਾਂ ਨੂੰ ਭਾਟ ਸਿੱਖਾਂ ਨੇ ਦਸਤਾਰ ਬੰਨ੍ਹਣ ਲਈ ਪ੍ਰੇਰਿਆ। ਭਾਟ ਸਿੱਖਾਂ ਨੇ ਉਸ ਨੂੰ ਫਾਂਸੀ ਤੋਂ ਬਚਾਉਣ ਅਤੇ ਉਸ ਦਾ ਕੇਸ ਲੜਨ ਲਈ ਫੰਡ ਵੀ ਇਕੱਠਾ ਕੀਤਾ ਸੀ। ਅਖੀਰ ਭਾਰਤ ਦਾ ਇਹ ਨਾਇਕ 31 ਜੁਲਾਈ 1940 ਨੂੰ ਪੇਂਟੇਵਿਲ ਜੇਲ੍ਹ, ਲੰਡਨ ਵਿਚ ਫਾਂਸੀ ਤੇ ਲਟਕਾ ਦਿੱਤਾ ਗਿਆ।

ਉਨ੍ਹਾਂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਦਿਲਚਸਪ ਵਾਕਿਆ ਹੋਇਆ; ਜਦੋਂ ਪੁਲੀਸ ਉਸ ਦੇ ਰਹਿਣ ਵਾਲੇ ਫਲੈਟ ਦੀ ਤਲਾਸ਼ੀ ਲੈ ਰਹੀ ਸੀ ਤਾਂ ਮਕਾਨ ਮਾਲਕ ਨੇ ਕਿਹਾ ਕਿ ਇਥੇ ਇਕ ਹੋਰ ਵੀ ਮਿਸਟਰ ‘ਆਜ਼ਾਦ’ ਰਹਿੰਦਾ ਹੈ, ਉਹ ਭਾਟ ਸਿੱਖ ਰਤਨ ਸਿੰਘ ਸ਼ਾਦ ਸੀ। ਜਦੋਂ ਪੁਲੀਸ ਨੇ ਉਸ ਦਾ ਵੀ ਕਮਰਾ ਚੈੱਕ ਕੀਤਾ ਤਾਂ ਇਕ ਸੂਟਕੇਸ ਤੇ ‘ਆਜ਼ਾਦ’ ਲਿਖਿਆ ਦੇਖ ਕੇ ਪੁਲੀਸ ਉਨ੍ਹਾਂ ਦਾ ਸਮਾਨ ਲੈ ਗਈ। ਉਸ ਵਕਤ ਰਤਨ ਸਿੰਘ ‘ਆਜ਼ਾਦ’ ਉਪਨਾਮ ਦੀ ਵਰਤੋਂ ਵੀ ਕਰ ਰਿਹਾ ਸੀ (ਸ਼ਾਇਦ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਕਾਰਨ)। ਰਤਨ ਸਿੰਘ ਉਸ ਸਮੇਂ ਆਪਣੇ ਕਾਰੋਬਾਰ ਤੇ ਬਾਹਰ ਸੀ ਅਤੇ ਜਦੋਂ ਵਾਪਸ ਆਇਆ ਤਾਂ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਥਾਣੇ ਲੈ ਗਈ। ਉਸ ਨੂੰ ਉਨ੍ਹਾਂ ਨੂੰ ਯਕੀਨ ਦਿਵਾਉਣਾ ਪਿਆ ਕਿ ਊਧਮ ਸਿੰਘ ਉਰਫ਼ ਮੁਹੰਮਦ ਸਿੰਘ ਆਜ਼ਾਦ ਨਾਲ ਉਸ ਦਾ ਕੋਈ ਪਰਿਵਾਰਕ ਸੰਬੰਧ ਨਹੀਂ ਹੈ ਅਤੇ ਇਹ ਇਤਫ਼ਾਕ ਹੈ ਕਿ ਉਹ ਕਵੀ ਹੈ ਅਤੇ ਆਪਣੇ ਕਲਮੀ ਨਾਮ ਲਈ ‘ਆਜ਼ਾਦ’ ਸ਼ਬਦ ਦੀ ਵਰਤੋਂ ਕਰਦਾ ਹੈ (ਰਤਨ ਸਿੰਘ ਜੀ ਨੇ ਇਸ ਘਟਨਾ ਦਾ ਖੁਲਾਸਾ ਆਪਣੀ ਕਿਤਾਬ ਵਿਚ ਵੀ ਕੀਤਾ ਹੈ)। ਉਨ੍ਹਾਂ ਦੇ ਭਤੀਜੇ ਜਸਵੰਤ ਸਿੰਘ ਜੀ (ਕਾਰਡਿਫ ਸ਼ਹਿਰ ਦਾ ਸਾਬਕਾ ਕੌਂਸਲਰ ਜੋ ਹੁਣ ਸੇਵਾਮੁਕਤ ਹੈ) ਨੇ ਇਹ ਕਹਾਣੀ ਮੇਰੇ ਕੋਲ ਬਿਆਨ ਕੀਤੀ ਸੀ।

ਸ਼ਹੀਦ ਊਧਮ ਸਿੰਘ ਨੇ ਆਪਣੀ ਸਭ ਤੋਂ ਵੱਕਾਰੀ ਵਸਤੂ ਆਪਣੀ ਦਸਤਾਰ ਆਪਣੇ ਭਾਟ ਸਿੱਖ ਮਿੱਤਰ ਸੰਤ ਸਿੰਘ ਪਰਦੇਸੀ ਜੀ ਨੂੰ ਸਨਮਾਨ ਵਜੋਂ ਫਾਂਸੀ ਤੋਂ ਪਹਿਲਾਂ ਦੇ ਦਿਤੀ ਸੀ। ਪਰਦੇਸੀ ਪਰਿਵਾਰ ਨੇ ਸ਼ਾਇਦ ਅਜੇ ਵੀ ਇਸ ਨੂੰ ਬਹੁਤ ਮਾਣ ਅਤੇ ਸਤਿਕਾਰ ਸਨਮਾਨ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ।
ਸੰਪਰਕ: royaljb101@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All