ਗ਼ਦਰੀ ਲਹਿਰ ਦੇ ਸ਼ਹੀਦ ਭਾਨ ਸਿੰਘ ਸੁਨੇਤ

ਗ਼ਦਰੀ ਲਹਿਰ ਦੇ ਸ਼ਹੀਦ ਭਾਨ ਸਿੰਘ ਸੁਨੇਤ

ਬਹਾਦਰ ਸਿੰਘ ਗੋਸਲ

ਭਾਨ ਸਿੰਘ 1775 ਈ. ਵਿੱਚ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਸੁਨੇਤ ਵਿੱਚ ਜਨਮੇ।  ਬਹੁਤੇ ਪੜ੍ਹੇ-ਲਿਖੇ ਨਹੀਂ ਪਰ ਥੋੜ੍ਹੀ-ਬਹੁਤੀ ਪੰਜਾਬੀ ਤੇ ਅੰਗਰੇਜ਼ੀ ਜਾਣਦੇ ਸਨ।  ਜਦੋਂ ਉਹ ਜਵਾਨ ਹੋਏ ਤਾਂ ਅੰਗਰੇਜ਼ੀ ਫ਼ੌਜ ਵਿੱਚ ਭਰਤੀ ਹੋ ਗਏ ਅਤੇ ਅੰਗਰੇਜ਼ਾਂ ਦੀ ਨੌਕਰੀ ਦੇ ਦੌਰਾਨ ਹੀ ਉਨ੍ਹਾਂ ਨੂੰ ਫ਼ੌਜ ਵਿੱਚ ਅੰਗਰੇਜ਼ੀ ਦਾ ਚੰਗਾ ਗਿਆਨ ਹੋ ਗਿਆ ਸੀ। ਪਰ ਜਲਦੀ ਹੀ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਅਤੇ ਗ਼ਦਰ ਪਾਰਟੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਚਲਾਏ ਜਾ ਰਹੇ ਅੰਦੋਲਨ ਵਿੱਚ ਸ਼ਾਮਲ ਹੋ ਗਏ। ਭਾਨ ਸਿੰਘ ਨੂੰ ਪਹਿਲੇ ਲਾਹੌਰ ਕੇਸ ’ਚ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਜਦੋਂ ਉਹ ਅੰਡੇਮਾਨ ਜੇਲ੍ਹ ਵਿੱਚ ਸਨ ਤਾਂ ਉਸ ਵੇਲੇ ਤਿੰਨ ਅੰਗਰੇਜ਼ ਅਧਿਕਾਰੀ ਸੀ.ਸੀ, ਮਰੀ ਅਤੇ ਬੇਰੀ ਕੈਦੀਆਂ ’ਤੇ ਬੇਰਹਮੀ ਨਾਲ ਤਸ਼ੱਦਦ ਕਰਦੇ ਸਨ।  ਉੱਥੋਂ ਦੀ ਹਵਾ ਪਹਿਲਾਂ ਹੀ ਗੰਦੀ ਅਤੇ ਸਿੱਲ ਭਰੀ ਸੀ। ਕੈਦੀਆਂ ਨੂੰ ਖਾਂਸੀ, ਤਪਦਿਕ ਆਦਿ ਬਿਮਾਰੀਆਂ ਆਮ ਹੀ ਹੋ ਜਾਂਦੀਆਂ। ਕੈਦੀਆਂ ਨੂੰ ਪੀਣ ਲਈ ਮੀਂਹ ਦਾ ਪਾਣੀ ਦਿੱਤਾ ਜਾਂਦਾ ਸੀ।

ਸ਼ਹੀਦ ਭਾਨ ਸਿੰਘ ’ਤੇ ਵੀ ਅੰਗਰੇਜ਼ਾਂ ਨੇ ਤਸ਼ੱਦਦ ਕੀਤਾ, ਜਿਸ ਦਾ ਜ਼ਿਕਰ ਗ਼ਦਰੀ ਬਾਬਾ ਵਿਸਾਖਾ ਸਿੰਘ ਦਦੇਹਰ ਨੇ ਆਪਣੇ ਅੱਖੀਂ ਡਿਠੇ ਹਾਲ ਵਿੱਚ ਕੀਤਾ।  ਉਨ੍ਹਾਂ ਲਿਖਿਆ ਕਿ ਜਦੋਂ ਅੰਗਰੇਜ਼ਾਂ ਨੇ ਭਾਨ ਸਿੰਘ ’ਤੇ ਅੰਨ੍ਹਾ ਤਸ਼ੱਦਦ ਕੀਤਾ ਤਾਂ ਉਹ ਉਸੇ ਜੇਲ੍ਹ ਵਿੱਚ ਛੇ ਨੰਬਰ ਬੈਰਕ ਵਿੱਚ ਬੰਦ ਸਨ। ਉਹ ਲਿਖਦੇ ਹਨ ਕਿ ਕੈਦੀ ਭਾਨ ਸਿੰਘ ਜੇਲ੍ਹ ਵਿੱਚ ਆਪਣੀ ਮਜ਼ਦੂਰੀ ਬਹੁਤ ਚੰਗੀ ਤਰ੍ਹਾਂ ਕਰਦੇ ਸਨ ਪਰ ਉਹ ਦੇਸ਼ ਭਗਤ ਕੈਦੀਆਂ ਅਤੇ ਆਪਣੇ ਦੇਸ਼ ਪ੍ਰਤੀ ਕੋਈ ਵੀ ਅਪਮਾਨਜਨਕ ਸ਼ਬਦ ਅੰਗਰੇਜ਼ਾਂ ਕੋਲੋਂ ਸੁਣਨ ਲਈ ਤਿਆਰ ਨਹੀਂ ਸਨ। ਫ਼ਰਵਰੀ 1917 ਈ. ਦੇ ਇੱਕ ਦਿਨ ਦੀ ਗੱਲ ਹੈ ਕਿ ਜਦੋਂ ਉਹ ਮਜ਼ਦੂਰੀ ਲੈਣ ਲਈ ਲਾਈਨ ਵਿੱਚ ਖੜ੍ਹੇ ਸਨ ਤਾਂ ਇੱਕ ਗੋਰੇ ਸਿਪਾਹੀ ਨੇ ਅੰਗਰੇਜ਼ੀ ਵਿੱਚ ਨਿਰਾਦਰਤਾ ਦੇ ਕੁਝ ਸ਼ਬਦ ਬੋਲੇ। ਇਹ ਸ਼ਬਦ ਸੁਣ ਭਾਨ ਸਿੰਘ ਨੇ ਵੀ ਅੰਗਰੇਜ਼ੀ ਵਿੱਚ ਕਰਾਰਾ ਜਵਾਬ ਦਿੱਤਾ, ਜਿਸ ਕਾਰਨ ਉਸ ਸਿਪਾਹੀ ਨੇ ਭਾਨ ਸਿੰਘ ਦੀ ਉਪਰਲੇ ਅੰਗਰੇਜ਼ੀ ਅਫ਼ਸਰਾਂ ਕੋਲ ਸ਼ਿਕਾਇਤ ਕਰ ਦਿੱਤੀ। ਇਸ ਮਗਰੋਂ ਉਨ੍ਹਾਂ ਦੀ ਪੇਸ਼ੀ ਹੋਈ ਅਤੇ ਫਿਰ ਛੇ-ਮਹੀਨੇ ਕੋਠੀ-ਬੰਦ, ਬੇੜੀ ਦੀ ਸਜ਼ਾ ਹੋਈ। ਇੱਕ ਦਿਨ ਉਹ ਜੋਸ਼ ਵਿੱਚ ‘ਗਦਰ’ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਲਿਖੀ ਗੁਰਬਾਣੀ ਦੀ ਤੁੱਕ ਗਾ ਰਹੇ ਸਨ।  ਇਹ ਤੁੱਕ ਸੀ:
ਜਉ ਤਉ ਪ੍ਰੇਮ ਖੇਲਣ ਦਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।।

ਇੰਨੇ ਨੂੰ ਅੰਗਰੇਜ਼ ਜੇਲ੍ਹਰ ਬੇਰੀ ਆ ਗਿਆ ਤੇ ਉਸ ਨੇ ਭਾਨ ਸਿੰਘ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਭਾਨ ਸਿੰਘ ਦੇ ਮਨ ਵਿੱਚ ਬੜਾ ਗੁੱਸਾ ਆਇਆ ਤਾਂ ਅਗਲੇ ਦਿਨ ਉਸ ਨੇ ਹਥਕੜੀ ਲੁਆਉਣ ਤੋਂ ਇਨਕਾਰ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਅੰਗਰੇਜ਼ ਹਾਕਮਾਂ ਨੇ ਉਸ ’ਤੇ ਜ਼ੁਲਮਾਂ ਦੀ ਹੱਦ ਇਥੋਂ ਤੱਕ ਵਧਾ ਦਿੱਤੀ ਕਿ ਦੂਜੇ ਕੈਦੀਆਂ ਨੇ ਵੀ ਭਾਨ ਸਿੰਘ ਦੀ ਹਮਾਇਤ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਭਾਵ ਮੁਕੰਮਲ ਹੜਤਾਲ ਕਰ ਦਿੱਤੀ। ਜਦੋਂ ਉਹ ਕਿਸੇ ਵੀ ਕੈਦੀ ਨੂੰ ਕੰਮ ਨਾ ਕਰਨ ਦਾ ਕਾਰਨ ਪੁੱਛਦੇ ਤਾਂ ਹਰ ਕੋਈ ਇਹੀ ਜਵਾਬ ਦਿੰਦਾ, ‘‘ਤੁਸੀਂ ਭਾਨ ਸਿੰਘ ਸੁਨੇਤ ਨੂੰ ਕਿਉਂ ਕੁੱਟਦੇ ਹੋ?’’

ਇਸ ਤਰ੍ਹਾਂ ਹਾਲਾਤ ਵਿਗੜਦੇ ਦੇਖ ਜੇਲ੍ਹ ਸੁਪਰਡੈਂਟ 25-30 ਸਿਪਾਹੀ ਲੈ ਕੇ ਬਹੁਤ ਗੁੱਸੇ ਵਿੱਚ ਆਇਆ ਤੇ ਬਾਬਾ ਵਿਸਾਖਾ ਸਿੰਘ ਸਮੇਤ ਕਈ ਗ਼ਦਰੀਆਂ ਨੂੰ ਹਥਕੜੀਆਂ ਤੇ ਡੰਡਾ-ਬੇੜੀ ਲਗਾ ਕੇ ਕੋਠੀ-ਬੰਦ ਕਰ ਦਿੱਤਾ ਗਿਆ। ਇਸ ਸਮੇਂ ਹੀ ਜਦੋਂ ਜੇਲ੍ਹਰ ਭਾਈ ਬਿਸ਼ਨ ਸਿੰਘ ਨੂੰ ਹਥਕੜੀ ਲਗਾਉਣ ਲਈ ਆਇਆ ਤਾਂ ਉਸ ਨੇ ਹਥਕੜੀ ਲਗਾਉਣ ਤੋਂ ਮਨ੍ਹਾ ਕਰਦੇ ਹੋਏ ਕਿਹਾ, ‘‘ਤੁਸੀਂ ਭਾਨ ਸਿੰਘ ’ਤੇ ਬਹੁਤ ਜ਼ੁਲਮ ਕੀਤਾ ਹੈ, ਹੁਣ ਤੁਸੀਂ ਪੂਰਾ ਜ਼ੋਰ ਲਗਾ ਲਵੋ, ਮੈਂ ਹਥਕੜੀ ਨਹੀਂ ਲਗਾਵਾਂਗਾ, ਅੱਜ ਮੈਂ ਮਰ ਜਾਵਾਂਗਾ ਜਾਂ ਤੁਹਾਨੂੰ ਸਾਰਿਆਂ ਨੂੰ ਚੀਰ ਕੇ ਰੱਖ ਦੇਵਾਂਗਾ। ਭਾਨ ਸਿੰਘ ਸੁਨੇਤ ’ਤੇ ਕੀਤੇ ਜ਼ੁਲਮ ਦੀ ਤੁਹਾਨੂੰ ਸਜ਼ਾ ਦੇਵਾਂਗਾ।’’ ਬਿਸ਼ਨ ਸਿੰਘ ਦਾ ਗੁੱਸਾ ਦੇਖ ਜੇਲ੍ਹਰ ਬਿਨਾਂ ਹਥਕੜੀ ਲਾਏ ਹੀ ਚਲਾ ਗਿਆ। ਇੱਧਰ ਅੰਗਰੇਜ਼ੀ ਹਾਕਮਾਂ ਨਾਲ ਭਾਨ ਸਿੰਘ ਦਾ ਸੰਘਰਸ਼ ਜਾਰੀ ਰਿਹਾ ਤੇ ਅੰਤਾਂ ਦੇ ਤਸੀਹੇ ਝੱਲਦੇ ਹੋਏ ਇਹ ਇਨਕਲਾਬੀ ਯੋਧਾ 9 ਸਤੰਬਰ 1917 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ।  
ਸੰਪਰਕ: 98764-52223

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ

ਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ

ਅਰਜਨਟੀਨਾ ਦੀ ਟੀਮ ਨੇ 2-1 ਨਾਲ ਹਰਾਇਆ; ਕਾਂਸੀ ਦੇ ਤਗਮੇ ਲਈ ਭਾਰਤੀ ਖਿਡ...

ਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ: ਸਿੱਧੂ

ਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ: ਸਿੱਧੂ

ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਕੀਤਾ ਦਾਅਵਾ

ਓਲੰਪਿਕ ਕੁਸ਼ਤੀ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਫਾਈਨਲ ਵਿੱਚ

ਓਲੰਪਿਕ ਕੁਸ਼ਤੀ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਫਾਈਨਲ ਵਿੱਚ

ਚਾਂਦੀ ਦਾ ਤਗਮਾ ਪੱਕਾ ਕੀਤਾ, ਸੈਮੀ-ਫਾਈਨਲ ਵਿੱਚ ਕਜ਼ਾਖਸਤਾਨ ਦੇ ਸਾਨਾਯੇ...

ਮੁੱਕੇਬਾਜ਼ੀ: ਭਾਰਤ ਦੀ ਲਵਲੀਨਾ ਨੇ ਜਿੱਤਿਆ ਕਾਂਸੀ ਦਾ ਤਗਮਾ

ਮੁੱਕੇਬਾਜ਼ੀ: ਭਾਰਤ ਦੀ ਲਵਲੀਨਾ ਨੇ ਜਿੱਤਿਆ ਕਾਂਸੀ ਦਾ ਤਗਮਾ

ਸੈਮੀ-ਫਾਈਨਲ ਮੁਕਾਬਲੇ ਵਿੱਚ ਤੁਰਕੀ ਦੀ ਬੁਸੇਨਾਜ ਸੁਰਮੇਨੇਲੀ ਤੋਂ 5-0 ਨ...

ਸ਼ਹਿਰ

View All