DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਾਹਰੁਖ਼ ਖ਼ਾਨ ਨੇ 61ਵਾਂ ਜਨਮਦਿਨ ਮਨਾਇਆ

ਮੰਨਤ ਦੇ ਬਾਹਰ ਸਕਰੀਨ ਜ਼ਰੀਏ ਪ੍ਰਸ਼ੰਸਕਾਂ ਲਈ ਹੱਥ ਨਾਲ ਲਿਖਿਆ ਸੁਨੇਹਾ ਸਾਂਝਾ ਕੀਤਾ

  • fb
  • twitter
  • whatsapp
  • whatsapp
Advertisement

ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਸੋਮਵਾਰ ਨੂੰ ਆਪਣੇ 61ਵੇਂ ਜਨਮ ਦਿਨ ਮੌਕੇ ਆਪਣੇ ਘਰ ‘ਮੰਨਤ’ ਦੇ ਬਾਹਰ ਲੱਗੀ ਵੱਡੀ ਸਕ੍ਰੀਨ ਰਾਹੀਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪਿਆਰ ਲਈ ਧੰਨਵਾਦ ਕੀਤਾ। ਇਹ ਧੰਨਵਾਦ ਹੱਥ ਲਿਖਤ ਨੋਟ ਦੇ ਰੂਪ ਵਿੱਚ ਸੀ। ਆਮ ਤੌਰ ’ਤੇ ਅਦਾਕਾਰ ਆਪਣੇ ਘਰ ਦੇ ਵਰਾਂਡੇ ਤੋਂ ਪ੍ਰਸ਼ੰਸਕਾਂ ਦਾ ਪਿਆਰ ਕਬੂਲਦੇ ਹਨ ਪਰ ਸ਼ਾਹਰੁਖ਼ ਨੇ ਇਸ ਸਾਲ ‘ਮੰਨਤ’ ਦੇ ਬਾਹਰ ਆਉਣ ਦੀ ਆਪਣੀ ਰਵਾਇਤੀ ਪ੍ਰਥਾ ਨੂੰ ਨਹੀਂ ਨਿਭਾਇਆ। ਇਸ ਵਾਰ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਦਾ ਨਿਵੇਕਲਾ ਢੰਗ ਲੱਭਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਮਦਿਨ ’ਤੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਮੁੰਬਈ ਵਿੱਚ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋਏ ਸਨ। ‘ਮੰਨਤ’ ਦੇ ਵੱਡੀ ਸਕ੍ਰੀਨ ’ਤੇ ਪ੍ਰਦਰਸ਼ਿਤ ਨੋਟ ਵਿੱਚ ਲਿਖਿਆ ਸੀ, ‘‘ਤੁਹਾਡੀਆਂ ਦੁਆਵਾਂ ਅਤੇ ਪਿਆਰ ਲਈ ਸਾਰਿਆਂ ਦਾ ਧੰਨਵਾਦ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ।’’ ਸ਼ਾਹਰੁਖ਼ ਨੇ ਇਸ ਨੋਟ ਦੇ ਅੰਤ ਵਿੱਚ ਲਿਖਿਆ, ‘‘ਬਹੁਤ ਸਾਰਾ ਪਿਆਰ ਅਤੇ ਵੱਡੀ ਜੱਫੀ।’’ ਸਕ੍ਰੀਨ ’ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਕਿੰਗ’ ਦੀਆਂ ਦੋ ਵੱਡੀਆਂ ਝਲਕੀਆਂ ਵੀ ਦਿਖਾਈਆਂ ਗਈਆਂ, ਜਿਨ੍ਹਾਂ ਵਿੱਚ ਦੋ ਸੰਵਾਦ ਸਨ: ‘‘ਕਿੰਗ ਅਕੇਲਾ ਕਾਫ਼ੀ ਹੈ’’ ਅਤੇ ‘‘ਡਰ ਨਹੀਂ, ਦਹਿਸ਼ਤ ਹੂੰ।’’ ਅਦਾਕਾਰ ਨੇ ਅੱਧੀ ਰਾਤ ਨੂੰ ਫਿਲਮ ਦਾ ਪਹਿਲਾ ਗੀਤ ‘ਤੂ ਮਿਲ ਜਾਏ’ ਵੀ ਜਾਰੀ ਕੀਤਾ। ਸਚਿਨ-ਜਿਗਰ ਦੁਆਰਾ ਤਿਆਰ ਕੀਤੇ ਇਸ ਗੀਤ ਨੂੰ ਅਰਿਜੀਤ ਸਿੰਘ, ਐਡ ਸ਼ੀਰਨ ਅਤੇ ਮਧੁਬੰਤੀ ਬਾਗਚੀ ਨੇ ਆਪਣੀ ਆਵਾਜ਼ ਦਿੱਤੀ ਹੈ।

Advertisement
Advertisement
×